ਰਣਵਿਜੇ ਸਿੰਘਾ ਨੇ ਆਪਣੇ ਨਵਜਾਤ ਬੇਟੇ ਦੇ ਨਾਲ ਸਾਂਝਾ ਕੀਤਾ ਵੀਡੀਓ

written by Shaminder | November 12, 2021

ਰਣਵਿਜੇ ਸਿੰਘਾ (Rannvijay Singha) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਰਣਵਿਜੇ ਆਪਣੇ ਨਵਜਾਤ ਬੇਟੇ ਅਤੇ ਬੇਟੀ ਦੇ ਨਾਲ ਨਜ਼ਰ ਆ ਰਹੇ ਹਨ । ਰਣਵਿਜੇ (Rannvijay Singha childrens) ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਉਨ੍ਹਾਂ ਦੀ ਪਤਨੀ ਪ੍ਰਿਯੰਕਾ ਨੇ ਕੁਝ ਸਮਾਂ ਪਹਿਲਾਂ ਹੀ ਇੱਕ ਬੇਟੇ ਨੂੰ ਜਨਮ ਦਿੱਤਾ ਹੈ । ਦੋਵਾਂ ਦੀ ਇਸ ਤੋਂ ਪਹਿਲਾਂ ਇੱਕ ਧੀ ਹੈ ਤੇ ਦੋਵਾਂ ਨੇ  2014 ‘ਚ ਵਿਆਹ ਕੀਤਾ ਸੀ । 2017 ‘ਚ ਦੋਵਾਂ ਦੇ ਘਰ ਇੱਕ ਧੀ ਕਾਇਨਾਤ ਨੇ ਜਨਮ ਲਿਆ ਸੀ ।

Ranvijay image From insatgram

ਹੋਰ ਪੜ੍ਹੋ : ਦੁੱਧ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜਾਂ, ਹੋ ਸਕਦੀਆਂ ਹਨ ਗੰਭੀਰ ਬਿਮਾਰੀਆਂ

ਜਿਸ ਤੋਂ ਬਾਅਦ ਇਸੇ ਸਾਲ ਉਨ੍ਹਾਂ ਦੇ ਘਰ ਪੁੱਤਰ ਦੀ ਦਾਤ ਦੇ ਨਾਲ ਪ੍ਰਮਾਤਮਾ ਨੇ ਉਨ੍ਹਾਂ ਨੂੰ ਨਵਾਜ਼ਿਆ ਸੀ । ਰਣਵਿਜੇ ਨੇ ਆਪਣੇ ਬੇਟੇ ਦੇ ਜਨਮ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੁ ਸਾਂਝੀ ਕੀਤੀ ਸੀ ।

ਜਿਸ ਤੋਂ ਬਾਅਦ ਉਹ ਲਗਾਤਾਰ ਆਪਣੇ ਬੇਟੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਕੁਝ ਦਿਨ ਪਹਿਲਾਂ ਵੀ ਆਪਣੀ ਪਤਨੀ ਦੇ ਨਾਲ ਵੀਡੀਓ ਸਾਂਝਾ ਕੀਤਾ ਸੀ । ਇਸ ਵੀਡੀਓ ‘ਚ ਉਹ ਆਪਣੇ ਪਰਿਵਾਰ ਦੇ ਨਾਲ ਮਸਤੀ ਕਰਦੇ ਦਿਖਾਈ ਦਿੱਤੇ ਸਨ । ਇਸ ਤੋਂ ਇਲਾਵਾ ਹੋਰ ਵੀ ਕਈ ਵੀਡੀਓ ਉਨ੍ਹਾਂ ਨੇ ਸਾਂਝੇ ਕੀਤੇ ਹਨ । ਰਣਵਿਜੇ ਨੇ ਜਿਹੜਾ ਵੀਡੀਓ ਸਾਂਝਾ ਕੀਤਾ ਹੈ । ਉਸ ‘ਚ ਉਹ ਆਪਣੇ ਦੋਵਾਂ ਬੱਚਿਆਂ ਦੇ ਨਾਲ ਸੈਰ ਕਰਦੇ ਹੋਏ ਨਜ਼ਰ ਆ ਰਹੇ ਹਨ ।

 

View this post on Instagram

 

A post shared by Rannvijay (@rannvijaysingha)

You may also like