ਦੀਪਕ ਕਲਾਲ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਡਰਾਮਾ ਕੁਈਨ ਰਾਖੀ ਸਾਵੰਤ ਨੇ ਦਿੱਤੀ ਇਹ ਚਿਤਾਵਨੀ, ਦੇਖੋ ਵੀਡਿਓ 

written by Rupinder Kaler | January 18, 2019

Rakhi Sawant with Deepak Kalal ਡਰਾਮਾ ਕੁਈਨ ਰਾਖੀ ਸਾਵੰਤ ਦੇ ਦੋਸਤ ਦੀਪਕ ਕਲਾਲ ਦੀ ਬੀਤੇ ਦਿਨ ਖੂਬ ਕੁੱਟਮਾਰ ਹੋਈ ਹੈ । ਕੁਝ ਲੋਕਾਂ ਨੇ ਉਹਨਾਂ ਨੂੰ ਯੂਟਿਊਬ ਤੇ ਇਤਰਾਜ਼ਯੋਗ ਵੀਡਿਓ ਪਾਉਣ ਕਰਕੇ ਖੂਬ ਕੁੱਟਿਆ ਹੈ । ਦੀਪਕ ਕਲਾਲ ਦੀ ਕੁੱਟ ਮਾਰ ਕਰਨ ਵਾਲੇ ਲੋਕਾਂ ਦਾ ਇਲਜ਼ਾਮ ਹੈ ਕਿ ਦੀਪਕ ਕੁਝ ਅਜਿਹੀਆਂ ਵੀਡਿਓ ਬਣਾਉਂਦਾ ਹੈ ਜਿਸ ਦਾ ਬੱਚਿਆਂ 'ਤੇ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਹੈ । ਇਸ ਕੁੱਟਮਾਰ ਤੋਂ ਬਾਅਦ ਦੀਪਕ ਦੀ ਦੋਸਤ ਰਾਖੀ ਸਾਵੰਤ ਉਸ ਦੇ ਬਚਾਅ ਵਿੱਚ ਉੱਤਰ ਆਈ ਹੈ । ਰਾਖੀ ਲਗਾਤਾਰ ਵੀਡਿਓ ਬਣਾਕੇ ਉਹਨਾਂ ਲੋਕਾਂ ਤੇ ਆਪਣਾ ਗੁੱਸਾ ਕੱਢ ਰਹੀ ਹੈ ਜਿਨ੍ਹਾਂ ਨੇ ਦੀਪਕ ਦੀ ਕੁੱਟਮਾਰ ਕੀਤੀ ਸੀ । https://www.youtube.com/watch?v=LukIslM2Hso ਰਾਖੀ ਇਸ ਵੀਡਿਓ ਵਿੱਚ ਆਪਣਾ ਦਰਦ ਬਿਆਨ ਕਰ ਰਹੀ ਹੈ । ਰਾਖੀ ਨੇ ਸੋਸ਼ਲ ਮੀਡੀਆ ਤੇ ਇੱਕ ਵੀਡਿਓ ਜਾਰੀ ਕਰਦੇ ਹੋਇਆ ਕਿਹਾ ਹੈ ਕਿ ਦੀਪਕ ਕੋਲ ਕੋਈ ਵੀ ਕੰਮ ਨਹੀਂ ਇਸ ਲਈ ਉਹ ਇਸ ਤਰ੍ਹਾਂ ਦੀਆਂ ਵੀਡਿਓ ਬਣਾਕੇ ਪੈਸੇ ਕਮਾਉਂਦਾ ਹੈ । ਰਾਖੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਦੀਪਕ ਦੀ ਵੀਡਿਓ ਪਸੰਦ ਨਹੀਂ ਉਹ ਉਸ ਨੂੰ ਬਲੌਕ ਕਰ ਸਕਦੇ ਹਨ । ਰਾਖੀ ਨੇ ਕਿਹਾ ਕਿ ਉਹਨਾਂ ਦਾ ਇਸ ਤਰ੍ਹਾਂ ਦੀਆਂ ਵੀਡਿਓ ਨਾਲ ਹੀ ਗੁਜ਼ਾਰਾ ਹੁੰਦਾ ਹੈ ਤੇ ਇਹਨਾਂ ਵੀਡਿਓ ਦੇ ਸਿਰ ਤੇ ਹੀ ਉਹਨਾਂ ਦਾ ਤੇ ਉਹਨਾਂ ਦੇ ਪਰਿਵਾਰ ਦਾ ਪੇਟ ਪਲਦਾ ਹੈ । https://www.facebook.com/can.punjab/videos/1173984256110525/?t=301 ਇਸ ਦੇ ਨਾਲ ਰਾਖੀ ਨੇ ਦੀਪਕ ਦੀ ਕੁੱਟਮਾਰ ਕਰਨ ਵਾਲੇ ਲੋਕਾਂ ਨੂੰ ਸਬਕ ਸਿਖਾਉਣ ਦਾ ਵੀ ਐਲਾਨ ਕੀਤਾ ਹੈ । ਰਾਖੀ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਵਿੱਚ ਲੈਣਾ ਨਹੀਂ ਚਾਹੀਦਾ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਇਸ ਦੀ ਸ਼ਿਕਾਇਤ ਕਰਨੀ ਚਾਹੀਦੀ ਹੈ ।

0 Comments
0

You may also like