ਆਪਣੀ ਕਲਾਸ-ਮੇਟ ਨਾਲ ਕੀਤਾ ਸੀ ਹਨੀ ਸਿੰਘ ਨੇ ਵਿਆਹ, ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵ ਸਟੋਰੀ

Written by  Rupinder Kaler   |  March 16th 2020 12:59 PM  |  Updated: March 16th 2020 12:59 PM

ਆਪਣੀ ਕਲਾਸ-ਮੇਟ ਨਾਲ ਕੀਤਾ ਸੀ ਹਨੀ ਸਿੰਘ ਨੇ ਵਿਆਹ, ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵ ਸਟੋਰੀ

ਰੈਪਰ ਹਨੀ ਸਿੰਘ ਦਾ ਜਨਮ ਹੁਸ਼ਿਆਰਪੁਰ ਵਿੱਚ 15 ਮਾਰਚ 1983 ਵਿੱਚ ਹੋਇਆ ਸੀ । ਉਹਨਾਂ ਦਾ ਅਸਲੀ ਨਾਂਅ ਹਿਰਦੇਸ਼ ਸਿੰਘ ਹੈ । ਹਨੀ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸ਼ਾਲਿਨੀ ਤਲਵਾਰ ਸਿੰਘ ਨਾਲ ਵਿਆਹ ਕਰਵਾਇਆ ਹੈ । ਹਨੀ ਤੇ ਸ਼ਾਲਿਨੀ ਦੇ ਵਿਆਹ ਨੂੰ 9 ਸਾਲ ਹੋ ਗਏ ਹਨ । ਹਨੀ ਸਿੰਘ ਤੇ ਸ਼ਾਲਿਨੀ ਤਲਵਾਰ ਇੱਕ ਹੀ ਕਲਾਸ ਵਿੱਚ ਪੜ੍ਹਦੇ ਸਨ ਤੇ ਇਸੇ ਦੌਰਾਨ ਉਹ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਸਨ ਤੇ ਕਈ ਸਾਲ ਦੋਹਾਂ ਨੇ ਇਸ ਰਿਸ਼ਤੇ ਨੂੰ ਲੋਕਾਂ ਤੋਂ ਛੁਪਾ ਕੇ ਰੱਖਿਆ ।

ਬਾਅਦ ਵਿੱਚ ਹਨੀ ਸਿੰਘ ਪੜ੍ਹਾਈ ਕਰਨ ਲਈ ਇੰਗਲੈਂਡ ਚਲੇ ਗਏ ਪਰ ਦੋਹਾਂ ਦੇ ਰਿਸ਼ਤੇ ਵਿੱਚ ਕੋਈ ਵੀ ਦੂਰੀ ਨਹੀਂ ਆਈ ਤੇ ਦੋਵੇਂ ਰਿਲੇਸ਼ਨ ਵਿੱਚ ਰਹੇ । ਹਨੀ ਸਿੰਘ ਜਦੋਂ ਵੀ ਭਾਰਤ ਆਉਂਦੇ ਤਾਂ ਸ਼ਾਲਿਨੀ ਨਾਲ ਮੁਲਾਕਾਤ ਕਰਦੇ । ਇਸ ਤੋਂ ਬਾਅਦ ਦੋਹਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਆਪਣੇ ਰਿਸ਼ਤੇ ਬਾਰੇ ਦੱਸਿਆ ਤੇ ਪਰਿਵਾਰ ਦੀ ਮੌਜੂਦਗੀ ਵਿੱਚ ਦੋਹਾਂ ਨੇ ਵਿਆਹ ਕਰ ਲਿਆ ਸੀ ।

ਭਾਵੇਂ ਹਨੀ ਸਿੰਘ ਨੇ ਆਪਣੇ ਵਿਆਹ ਤੋਂ ਮੀਡੀਆ ਨੂੰ ਦੂਰ ਰੱਖਿਆ ਪਰ ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਹਰ ਥਾਂ ਤੇ ਵਾਇਰਲ ਹੋਈਆਂ । ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਹਨੀ ਬਾਲੀਵੁੱਡ ਤੋਂ ਗਾਇਬ ਹੋ ਗਏ ਸਨ।

ਹਨੀ ਸਿੰਘ ਨੇ ਦੱਸਿਆ ਕਿ ‘ਪਿਛਲੇ 18 ਮਹੀਨੇ ਮੇਰੀ ਜ਼ਿੰਦਗੀ ਦਾ ਸਭ ਤੋਂ ਖ਼ਰਾਬ ਸਮਾਂ ਸੀ ਤੇ ਮੈਂ ਕਿਸੇ ਨਾਲ ਗੱਲ ਕਰਨ ਦੇ ਹਲਾਤਾਂ ਵਿੱਚ ਨਹੀਂ ਸੀ ਤੇ ਨੌਇਡਾ ਵਿੱਚ ਆਪਣੇ ਘਰ ਵਿੱਚ ਸੀ । ਸਚਾਈ ਇਹ ਹੈ ਕਿ ਮੈਨੂੰ ਬਾਈਪੋਲਰ ਡਿਸਆਡਰ ਹੋ ਗਿਆ ਸੀ ਜਿਹੜਾ ਕਿ 18 ਮਹੀਨੇ ਤੱਕ ਰਿਹਾ ਤੇ ਚਾਰ ਡਾਕਟਰਾਂ ਨੇ ਮੇਰਾ ਇਲਾਜ਼ ਕੀਤਾ’ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network