
ਰਸ਼ਮੀ ਦੇਸਾਈ (Rashmi Desai) ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ । ਉਹ ਅਨੇਕਾਂ ਹੀ ਟੀਵੀ ਸੀਰੀਅਲ ‘ਚ ਕੰਮ ਕਰ ਚੁੱਕੀ ਹੈ । ਉਸਦੇ ‘ਉਤਰਨ’ ਸੀਰੀਅਲ ਨੁੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਰਸ਼ਮੀ ਦੇਸਾਈ ਬਿੱਗ ਬੌਸ ‘ਚ ਵੀ ਨਜ਼ਰ ਆ ਚੁੱਕੀ ਹੈ । ਕੁਝ ਸਮੇਂ ਤੱਕ ਤਾਂ ਰਸ਼ਮੀ ਦੇਸਾਈ ਆਪਣੀ ਸਕਿਨ ਪ੍ਰੋਬਲਮ ਦੇ ਨਾਲ ਜੂਝ ਰਹੀ ਸੀ ।

ਹੋਰ ਪੜ੍ਹੋ : ਆਪਣੇ ਅੰਨ੍ਹੇ ਮਾਪਿਆਂ ਦੀ ਦੇਖਭਾਲ ਕਰਦੀ ਨਜ਼ਰ ਆਈ ਛੋਟੀ ਬੱਚੀ, ਸੋਸ਼ਲ ਮੀਡੀਆ ‘ਤੇ ਵੀਡੀਓ ਵੇਖ ਲੋਕਾਂ ਨੇ ਕਿਹਾ ‘ਬੇਟੀ ਹੋ ਤੋ ਐਸੀ’
ਜਿਸ ਕਾਰਨ ਉਸ ਨੇ ਘਰੋਂ ਤੱਕ ਬਾਹਰ ਨਿਕਲਣਾ ਛੱਡ ਦਿੱਤਾ ਸੀ ।ਇਸ ਦੌਰਾਨ ਉਸ ਦਾ ਵਜ਼ਨ ਵੀ ਬਹੁਤ ਜ਼ਿਆਦਾ ਵਧ ਗਿਆ ਸੀ। ਪਰ ਕਾਫੀ ਸਮਾਂ ਇਲਾਜ ਕਰਵਾਉਣ ਤੋਂ ਬਾਅਦ ਉਹ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋ ਗਈ ਅਤੇ ਮੁੜ ਤੋਂ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣ ਲੱਗੀ ।
ਹੋਰ ਪੜ੍ਹੋ : ਨਛੱਤਰ ਗਿੱਲ ਨੇ ਗੀਤ ਗਾ ਕੇ ਦਿਲ ਦਾ ਦਰਦ ਕੀਤਾ ਬਿਆਨ, ਕਿਹਾ ‘ਦੁੱਖ ਜ਼ਿੰਦਗੀ ਦੇ ਭਾਰੇ’
ਬੀਤੇ ਦਿਨ ਅਦਾਕਾਰਾ ਇੱਕ ਅਵਾਰਡ ਸਮਾਰੋਹ ‘ਚ ਨਜ਼ਰ ਆਈ । ਪਰ ਇਸ ਅਵਾਰਡ ਸਮਾਰੋਹ ਦੇ ਦੌਰਾਨ ਰਸ਼ਮੀ ਏਨੀਂ ਕੁ ਬੋਲਡ ਡਰੈੱਸ ਪਾ ਕੇ ਪਹੁੰਚ ਗਈ ਕਿ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ । ਇੱਕ ਯੂਜ਼ਰ ਨੇ ਲਿਖਿਆ ‘ਬਾਜ਼ੀਗਰ ਕਾ ਗਾਣਾ ਯਾਦ ਆ ਗਿਆ, ਦਿਖਾਨਾ ਭੀ ਨਹੀਂ ਆਤਾ ਛਿਪਾਨਾ ਭੀ ਨਹੀਂ ਆਤਾ’।
ਇੱਕ ਹੋਰ ਨੇ ਲਿਖਿਆ ‘ਬਹੁਤ ਹੀ ਚੀਪ ਆਊਟਫਿਟ ਹੈ, ਖੁਦ ਹੀ ਅਨਕਾਂਫਰਟੇਬਲ ਹੋ ਰਹੀ ਹੈ’। ਇੱਕ ਹੋਰ ਯੂਜ਼ਰ ਨੇ ਲਿਖਿਆ ‘ਇਸ ਤਰ੍ਹਾਂ ਦੀਆਂ ਡਰੈੱਸ ਪਾਉਂਦੇ ਹੀ ਕਿਉਂ ਹੋ ਕਿ ਹੱਥਾਂ ਨਾਲ ਢੱਕਣਾ ਪਵੇ’। ਇਸ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ ।
View this post on Instagram