ਢਾਬੇ ਤੇ ਗ੍ਰਾਹਕ ਨਾ ਆਉਣ ਕਾਰਨ ਰੋਣ ਲੱਗਾ ਬਜ਼ੁਰਗ, ਰਵੀਨਾ ਟੰਡਨ ਸਣੇ ਕਈ ਬਾਲੀਵੁੱਡ ਹਸਤੀਆਂ ਨੇ ਇਸ ਤਰ੍ਹਾਂ ਦਿੱਤਾ ਦਿਲਾਸਾ

written by Rupinder Kaler | October 08, 2020

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿਸ ਤੇ ਕੋਈ ਵੀ ਮਸ਼ਹੂਰ ਹੋ ਜਾਂਦਾ ਹੈ । ਏਨੀਂ ਦਿਨੀਂ ਢਾਬਾ ਚਲਾਉਣ ਵਾਲਾ ਇੱਕ ਬਾਬਾ ਖੂਬ ਟਰੈਂਡ ਕਰ ਰਿਹਾ ਹੈ । ਸੋਸ਼ਲ ਮੀਡੀਆ ਕਰਕੇ ਦਿੱਲੀ ਦੇ ਮਾਲਵੀਆ ਨਗਰ ਇਲਾਕੇ 'ਚ ਸੜਕ ਕਿਨਾਰੇ ਢਾਬਾ ਚਲਾਉਣ ਵਾਲੇ ਇਕ ਬਜ਼ੁਰਗ ਨੂੰ ਮੁਸਕੁਰਾਉਣ ਦੀ ਵਜ੍ਹਾ ਮਿਲ ਗਈ ਦਰਅਸਲ ਟਵਿੱਟਰ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਵਿੱਚ ਢਾਬਾ ਚਲਾਉਣ ਵਾਲਾ ਬਜ਼ੁਰਗ ਗਾਹਕ ਨਾ ਹੋਣ ਦੀ ਵਜ੍ਹਾ ਨਾਲ ਰੋ ਰਹੇ ਸਨ।

tweet

ਹੰਝੂ ਸਾਫ ਕਰਦੇ ਹੋਏ ਇਸ ਬਜ਼ੁਰਗ ਦਾ ਵੀਡੀਓ ਇਨ੍ਹਾਂ ਸ਼ੇਅਰ ਹੋਇਆ ਕਿ ਵੀਰਵਾਰ ਨੂੰ ਟਵਿੱਟਰ 'ਤੇ ਬਾਬੇ ਦਾ ਢਾਬਾ ਹੋਣ ਲੱਗੀ। ਕਈ ਬਾਲੀਵੁੱਡ ਅਦਾਕਾਰਾਂ ਨੇ ਵੀ ਵੀਡੀਓ ਸ਼ੇਅਰ ਕਰ ਕੇ ਇਸ ਬਾਬੇ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ।

ਹੋਰ ਪੜ੍ਹੋ :

ਅਭਿਨੇਤਰੀ ਰਵੀਨਾ ਟੰਡਨ ਨੇ ਵੀਡੀਓ ਸ਼ੇਅਰ ਕਰ ਕੇ ਲਿਖਿਆ- 'ਜੋ ਵੀ ਕੋਈ ਇੱਥੇ ਖਾਣਾ ਖਾਂਦਾ ਹੈ, ਆਪਣੀ ਤਸਵੀਰ ਮੈਨੂੰ ਭੇਜੇ। ਮੈਂ ਤੁਹਾਡੀ ਤਸਵੀਰ ਨਾਲ ਇਕ ਪਿਆਰਾ ਜਿਹਾ ਮੈਸੇਜ ਲਿਖਾਂਗੀ। ਰਵੀਨਾ ਨੇ ਦਿੱਲੀ ਵਾਲੋ ਦਿਲ ਦਿਖਾਓ ਹੈਸ਼ਟੈਗ ਵੀ ਲਿਖਿਆ।'

tweet
ਸੁਨੀਲ ਸ਼ੈੱਟੀ ਨੇ ਵੀਡੀਓ ਸ਼ੇਅਰ ਕਰ ਕੇ ਲਿਖਿਆ- ਆਓ ਇਨ੍ਹਾਂ ਦੀ ਮੁਸਕੁਰਾਉਟ ਵਾਪਸ ਕਰਨ 'ਚ ਮਦਦ ਕਰੀਏ। ਸਾਡੇ ਆਸ-ਪਾਸ ਦੇ ਲੋਕਾਂ ਨੂੰ ਸਾਡੀ ਮਦਦ ਦੀ ਲੋੜ ਹੈ।

tweet
ਸੋਸ਼ਲ ਮੀਡੀਓ 'ਤੇ ਅਭਿਨੇਤਰੀ ਸਵਰਾ ਭਾਸਕਰ ਨੇ ਲਿਖਿਆ- ਦਿੱਲੀ, ਚੱਲੋ ਬਾਬੇ ਦੇ ਢਾਬੇ 'ਚ ਮਟਰ ਪਨੀਰ ਖਾਂਦੇ ਹਾਂ। ਮਾਲਵੀਆ ਨਗਰ 'ਚ।

tweet
ਰਣਦੀਪ ਹੁੱਡਾ ਨੇ ਅਪੀਲ ਕਰਦੇ ਹੋਏ ਲਿਖਿਆ- ਜੇਕਰ ਤੁਸੀਂ ਦਿੱਲੀ 'ਚ ਹੋ ਤਾਂ ਬਾਬੇ ਦੇ ਢਾਬੇ 'ਤੇ ਜਾਓ। ਇਸ ਨਾਲ ਰਣਦੀਪ ਨੇ ਢਾਬੇ ਦਾ ਪਤਾ ਵੀ ਲਿਖਿਆ।

https://twitter.com/RandeepHooda/status/1314088379877793792

You may also like