ਜੋਸ਼ੀਲੇ ਅੰਦਾਜ਼ 'ਚ ਵਿਆਹ ਦੀ ਵਰ੍ਹੇਗੰਢ ਮਨਾਉਂਦੇ ਨਜ਼ਰ ਆਏ ਰਵੀ ਦੂਬੇ ਤੇ ਸਰਗੂਨ ਮਹਿਤਾ

written by Pushp Raj | December 08, 2021

ਬਾਲੀਵੁੱਡ ਦੇ ਪਰਫ਼ੈਕਟ ਕਪਲ ਕਹਾਉਣ ਵਾਲੀਆਂ ਜੋੜੀਆਂ ਚੋਂ ਇੱਕ ਹੈ ਰਵੀ ਦੂਬੇ ਤੇ ਸਰਗੂਨ ਮਹਿਤਾ ਦੀ ਜੋੜੀ। ਇਹ ਜੋੜੀ ਆਏ ਦਿਨ ਆਪਣੀਆਂ ਤਸਵੀਰਾਂ ਤੇ ਇੰਸਟਾਗ੍ਰਾਮ ਰੀਲਸ ਨਾਲ ਆਪਣੇ ਫੈਨਜ਼ ਦੇ ਨਾਲ ਰੁਬਰੂ ਹੁੰਦੀ ਰਹਿੰਦੀ ਹੈ।

ਹਾਲ ਹੀ ਵਿੱਚ ਸਰਗੂਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵਿੱਚ ਉਹ ਆਪਣੇ ਪਤੀ ਰਵੀ ਦੂਬੇ ਦੇ ਨਾਲ ਵਿਆਹ ਦੀ 8ਵੀਂ ਵਰ੍ਹੇਗੰਢ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ।

sargun and ravi dubey MARRIAGE PIC Image from google

ਇਸ ਵੀਡੀਓ ਦੇ ਨਾਲ ਸਰਗੂਨ ਨੇ ਰਵੀ ਦੇ ਲਈ ਪਿਆਰ ਭਰਿਆ ਮੈਸੇਜ ਵੀ ਲਿਖਿਆ ਹੈ, ਉਸ ਨੇ ਲਿਖਿਆ "10 ਸਾਲ ਪਹਿਲਾਂ ਲਾਲ ਰੰਗ ਦੀ ਜੈਕੇਟ ਵਿੱਚ ਵੈਨਿਟੀ ਵੈਨ ਦੇ ਬਾਹਰ ਪਹਿਲੀ ਵਾਰ ਵੇਖਿਆ ਸੀ, ਬਸ ਉਦੋਂ ਤੋਂ ਹੀ ਬੇਕਰਾਰ ਵੀ ਤੂੰ ਕੀਤਾ ਤੇ ਕਰਾਰ ਵੀ ਤੂੰ ਹੀ ਦਿੱਤਾ, ਹੈਪੀ 8th ਐਨਾਵਰਸਰੀ ਬਡੀ। "

 

View this post on Instagram

 

A post shared by Sargun Mehta (@sargunmehta)

ਇਸ ਵੀਡੀਓ ਵਿੱਚ ਰਵੀ ਦੂਬੇ ਤੇ ਸਰਗੂਨ ਮਹਿਤਾ ਵੱਖ-ਵੱਖ ਅੰਦਾਜ਼ ਵਿੱਚ ਇੱਕ ਦੂਜੇ ਨਾਲ ਨੱਚਦੇ ਅਤੇ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਸਰਗੂਨ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਇੱਕ ਛੋਟਾ ਜਿਹਾ ਬੇਹੱਦ ਪਿਆਰਾ ਕੇਕ ਵੀ ਸ਼ੇਅਰ ਕੀਤਾ ਹੈ ਜਿਸ ਨੂੰ ਰਵੀ ਕੱਟਦੇ ਹੋਏ ਨਜ਼ਰ ਆ ਰਹੇ ਹਨ। ਦੋਵੇਂ ਹੀ ਇੱਕ ਦੂਜੇ ਨਾਲ ਰੋਮੈਂਟਿਕ ਅੰਦਾਜ਼ ਵਿੱਚ ਮਸਤੀ ਕਰਦੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ:  ਪੀਟੀਸੀ ਰਿਕਾਰਡਸ 'ਤੇ ਰਿਲੀਜ਼ ਹੋਵੇਗਾ ਮਾਸ਼ਾ ਅਲੀ ਦਾ ਨਵਾਂ ਗੀਤ ਸੁਰਮਾ

sargun and ravi dubey PIC Image from google

ਸਰਗੂਨ ਦੇ ਨਾਲ ਰਵੀ ਦੂਬੇ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਰਗੂਨ ਨਾਲ ਬੇਹੱਦ ਖ਼ੁਬਸੁਰਤ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਮਾਈ ਪ੍ਰਾਈਡ, ਹੈਪੀ ਐਨਾਵਰਸਿਰੀ!" ਇਸ ਤਸਵੀਰ ਵਿੱਚ ਦੋਵੇਂ ਬਹੁਤ ਸੋਹਣੇ ਵਿਖਾਈ ਦੇ ਰਹੇ ਹਨ, ਜਿਥੇ ਸਰਗੁਨ ਕੜਾਈ ਤੇ ਸਿਤਾਰਿਆਂ ਨਾਲ ਜੜਿਆ ਇੱਕ ਖ਼ੁਬਸੁਰਤ ਲਹਿੰਗਾ ਪਾਇਆ ਹੋਇਆ ਹੈ, ਉਥੇ ਹੀ ਰਵੀ ਨੇ ਵੀ ਇੱਕ ਸੋਹਣੀ ਸ਼ੇਰਵਾਨੀ ਦੇ ਨਾਲ ਸਰਗੂਨ ਨਾਲ ਮੈਚਿੰਗ ਕੀਤੀ ਹੈ।

 

View this post on Instagram

 

A post shared by Matsya Thada (@ravidubey2312)

ਹੋਰ ਪੜ੍ਹੋ: ਸਾਰਾ ਅਲੀ ਖ਼ਾਨ ਨੇ ਤਸਵੀਰਾਂ ਸਾਂਝੀ ਕਰ ਦਾਦੀ ਸ਼ਰਮੀਲਾ ਟੈਗੋਰ ਨੂੰ ਦਿੱਤੀ ਜਨਮਦਿਨ ਦੀ ਵਧਾਈ

ਇਨ੍ਹਾਂ ਤਸਵੀਰਾਂ ਤੇ ਵੀਡੀਓ ਦਾ ਬੈਕਗ੍ਰਾਊਂਡ ਲਾਈਟਸ ਤੇ ਫਲਾਵਰ ਡੈਕੋਰੇਸ਼ਨ ਦੇ ਕਾਰਨ ਬੇਹੱਦ ਆਕਰਸ਼ਕ ਨਜ਼ਰ ਆ ਰਿਹਾ ਹੈ। ਇਹ ਤਸਵੀਰਾਂ ਤੇ ਵੀਡੀਓ ਕਿਹੜੀ ਥਾਂ ਬਣਾਏ ਗਏ ਹਨ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ, ਪਰ ਫੈਨਜ਼ ਵੱਲੋਂ ਦੋਹਾਂ ਦੀ ਵੀਡੀਓ ਅਤੇ ਤਸਵੀਰ ਬੇਹੱਦ ਪਸੰਦ ਕੀਤੀ ਜਾ ਰਹੀ ਹੈ।ਦੱਸ ਦਈਏ ਬੀ-ਟਾਊਨ ਦੀ ਇਸ ਜੋੜੀ ਨੂੰ ਫੈਨਜ਼ ਬੇਹਦ ਪਸੰਦ ਕਰਦੇ ਹਨ। ਜਿਥੇ ਇੱਕ ਪਾਸੇ ਰਵੀ ਦੂਬੇ ਬੀ-ਟਾਊਨ ਦੇ ਮਸ਼ਹੂਰ ਐਂਕਰ ਅਤੇ ਐਕਟਰ ਹਨ, ਉਥੇ ਹੀ ਦੂਜੇ ਪਾਸੇ ਸਰਗੂਨ ਨੇ ਵੀ ਪੌਲੀਵੁੱਡ ਤੇ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਨਾਲ ਵੱਖਰੀ ਪਛਾਣ ਬਣਾਈ ਹੈ।

You may also like