ਸਰਗੁਣ ਮਹਿਤਾ ਤੇ ਰਵੀ ਦੂਬੇ ਨੇ ਖਰੀਦੀ ਨਵੀਂ ਕਾਰ, ਕਾਰ ਦੀ ਕੀਮਤ ਹੈ ਏਨੇਂ ਕਰੋੜ

written by Rupinder Kaler | January 28, 2020

ਪਾਲੀਵੁੱਡ ਅਦਾਕਾਰਾ ਸਰਗੁਣ ਮਹਿਤਾ ਤੇ ਉਹਨਾਂ ਦੇ ਪਤੀ ਰਵੀ ਦੂਬੇ ਦੇ ਸਿਤਾਰੇ ਗਰਦਿਸ਼ ਵਿੱਚ ਹਨ । ਇਸ ਜੋੜੀ ਨੇ ਸ਼ਾਨਦਾਰ ਕਾਰ ਖਰੀਦੀ ਹੈ, ਜਿਸ ਦੀ ਕੀਮਤ ਬਹੁਤ ਜ਼ਿਆਦਾ ਹੈ । ਰਵੀ ਦੂਬੇ ਤੇ ਸਰਗੁਣ ਮਹਿਤਾ ਨੇ ਬੀਐੱਮਡਬਲਿਊ X7 ਖਰੀਦੀ ਹੈ । ਰਵੀ ਆਪਣੀ ਪਤਨੀ ਦੀ ਇੱਛਾ ਪੂਰੀ ਕਰਕੇ ਬਹੁਤ ਖੁਸ਼ ਹਨ । ਰਵੀ ਨੇ ਖੁਸ਼ੀ ਦੇ ਇਸ ਪਲ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ । https://www.instagram.com/p/B7sOOBcJokA/ ਇਹਨਾਂ ਤਸਵੀਰਾਂ ਵਿੱਚ ਇਹ ਜੋੜੀ ਪੋਜ ਦਿੰਦੇ ਹੋਏ ਨਜ਼ਰ ਆ ਰਹੀ ਹੈ । ਰਵੀ ਨੇ ਫੋਟੇ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ‘ ਮੈਂ ਇਹ ਦਿਖਾਉਣ ਦੀ ਕੋਸ਼ਿਸ ਨਹੀਂ ਕਰ ਰਿਹਾ ਕਿ ਅਸੀਂ ਬੀਐੱਮਡਬਲਿਊ ਖਰੀਦਣ ਦੀ ਹੈਸੀਅਤ ਰੱਖਦੇ ਹਾਂ, ਬਲਕਿ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਦੇ ਅਸੀਂ ਇਸ ਕਾਰ ਦਾ ਸੁਫ਼ਨਾ ਦੇਖਿਆ ਸੀ, ਜਿਹੜਾ ਕਿ ਪੂਰਾ ਹੋ ਰਿਹਾ ਹੈ। https://www.instagram.com/p/B70v3L2JmDQ/ ਅੱਜ ਖੁਸ਼ੀ ਦਾ ਦਿਨ ਹੈ ਤੇ ਸੈਲੀਬ੍ਰੇਸ਼ਨ ਦਾ ਵੀ’ । ਰਵੀ ਤੇ ਸਰਗੁਣ ਦੀ ਇਸ ਕਾਰ ਦੀ ਕੀਮਤ ਇੱਕ ਕਰੋੜ ਤੋਂ ਉਪਰ ਦੱਸੀ ਜਾ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਵੀ ਦਾ ਟੀਵੀ ਇੰਡਸਟਰੀ ਵਿੱਚ ਚੰਗਾ ਨਾਂਅ ਹੈ, ਤੇ ਸਰਗੁਣ ਮਹਿਤਾ ਦਾ ਨਾਮ ਪਾਲੀਵੁੱਡ ਦੀਆਂ ਟਾਪ ਦੀਆਂ ਹੀਰੋਇਨਾਂ ਵਿੱਚ ਸ਼ੁਮਾਰ ਹੈ । https://www.instagram.com/p/B6vo2f8J1I0/

0 Comments
0

You may also like