ਰੀਨਾ ਰਾਏ ਨੇ ਦੀਪ ਸਿੱਧੂ ਲਈ ਇੰਸਟ੍ਰਗਾਮ 'ਤੇ ਪਾਈ ਹੋਈ ਪੋਸਟ ਤੇ ਤਸਵੀਰਾਂ ਨੂੰ ਕੀਤਾ ਡਿਲੀਟ, ਜਾਣੋ ਕਿਉਂ

written by Pushp Raj | February 18, 2022

ਮਸ਼ਹੂਰ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ 15 ਫਰਵਰੀ ਨੂੰ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਗਾਇਕ-ਅਦਾਕਾਰ ਆਪਣੀ ਪ੍ਰੇਮਿਕਾ ਰੀਨਾ ਰਾਏ ਨਾਲ ਦਿੱਲੀ ਤੋਂ ਪੰਜਾਬ ਜਾ ਰਹੇ ਸੀ। ਇਸ ਦੌਰਾਨ ਉਨ੍ਹਾਂ ਦੀ ਪ੍ਰੇਮਿਕਾ ਰੀਨਾ ਰਾਏ ਵੀ ਗੰਭੀਰ ਜ਼ਖਮੀ ਹੋਈ ਹੈ। ਰਿਪੋਰਟਾਂ ਮੁਤਾਬਕ ਦੀਪ ਸਿੱਧੂ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ ਜਦੋਂ ਕਿ ਰੀਨਾ ਰਾਏ ਉਸ ਵੇਲੇ ਬੇਹੋਸ਼ ਸੀ।

ਰੀਨਾ ਰਾਏ ਨੇ ਇੱਕ ਦਿਨ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਆਪਣੇ ਪਿਆਰ ਯਾਨੀ ਕਿ ਮਰਹੂਮ ਅਦਾਕਾਰ ਦੀਪ ਸਿੱਧੂ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ। ਇਸ ਦੇ ਨਾਲ ਉਸ ਨੇ ਗਾਇਕ ਲਈ ਇੱਕ ਬੇਹੱਦ ਭਾਵੁਕ ਨੋਟ ਵੀ ਲਿਖਿਆ। ਹਾਲਾਂਕਿ, ਹੁਣ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੋਂ ਉਸ ਪੋਸਟ ਨੂੰ ਡਿਲੀਟ ਕਰ ਦਿੱਤਾ ਹੈ, ਜਿਸ ਨਾਲ ਲੋਕਾਂ ਨੂੰ ਅਤੇ ਦੀਪ ਸਿੱਧੂ ਦੇ ਫੈਨਜ਼ ਨੂੰ ਝਟਕਾ ਲੱਗਾ ਹੈ।

ਰੀਨਾ ਰਾਏ ਨੇ ਆਪਣੀ ਪੋਸਟ ਵਿੱਚ ਲਿਖਿਆ ਸੀ, " ‘ਮੈਂ ਟੁੱਟ ਗਈ ਹਾਂ....ਮੈਂ ਅੰਦਰੋਂ ਮਰ ਗਈ ਹਾਂ ਕਿਰਪਾ ਕਰਕੇ ਮੇਰੇ ਰੂਹ ਦੇ ਸਾਥੀ ਮੇਰੇ ਕੋਲ ਵਾਪਸ ਆ ਜਾਓ, ਜਿਵੇਂ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਕਿਸੇ ਵੀ ਉਮਰ ਵਿੱਚ ਨਹੀਂ ਛੱਡੋਗੇ...ਮੈਂ ਤੁਹਾਨੂੰ ਪਿਆਰ ਕਰਦੀ ਹਾਂ ਮੇਰੀ ਜਾਨ, ਮੇਰੀ ਜਾਨ ਤੁਸੀਂ ਮੇਰੇ ਦਿਲ ਦੀ ਧੜਕਣ ਹੋ...’‘ਅੱਜ ਜਦੋਂ ਮੈਂ ਹਸਪਤਾਲ ਦੇ ਬਿਸਤਰੇ 'ਤੇ ਲੇਟੀ ਹੋਈ ਸੀ ਤੇ ਮੈਨੂੰ ਸੁਣਾਈ ਦਿੱਤਾ ‘ਮੈਂ ਆਪਣੀ ਜਾਨ ਨੂੰ ਪਿਆਰ ਕਰਦਾ ਹਾਂ’...ਮੈਂ ਜਾਣਦੀ ਹਾਂ ਕਿ ਤੁਸੀਂ ਹਮੇਸ਼ਾ ਮੇਰੇ ਨਾਲ ਹੋ...ਅਸੀਂ ਇਕੱਠੇ ਆਪਣੇ ਭਵਿੱਖ ਦੀ ਯੋਜਨਾ ਬਣਾ ਰਹੇ ਸੀ ਅਤੇ ਹੁਣ ਤੁਸੀਂ ਚਲੇ ਗਏ ਹੋ....ਰੂਹ ਦੇ ਸਾਥੀ ਇੱਕ ਦੂਜੇ ਨੂੰ ਨਹੀਂ ਛੱਡਦੇ ਅਤੇ ਮੈਂ ਤੁਹਾਨੂੰ ਦੂਜੇ ਜਹਾਨ 'ਚ ਮਿਲਾਂਗੀ ਮੇਰੀ ਜਾਨ। 💔💔💔😪😭😭😭😭 #Truesoulmates’

Image Source: Instagram

ਹੋਰ ਪੜ੍ਹੋ : ਅਕਸ਼ੈ ਕੁਮਾਰ ਸਟਾਰਰ ਫ਼ਿਲਮ ਬੱਚਨ ਪਾਂਡੇ ਦਾ ਟ੍ਰੇਲਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆਰ ਰਿਹਾ ਪਸੰਦ

ਇਸ ਤੋਂ ਇਲਾਵਾ ਰੀਨਾ ਰਾਏ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇਕ ਵੀਡੀਓ ਕਲਿੱਪ ਵੀ ਜਾਰੀ ਕੀਤੀ, ਜਿਸ 'ਚ ਉਹ ਦੀਪ ਸਿੱਧੂ ਦੀ ਜੈਕੇਟ ਹੱਥਾਂ 'ਚ ਫੜ ਕੇ ਰੋਂਦੀ ਨਜ਼ਰ ਆ ਰਹੀ ਹੈ, ਜਿਸ 'ਤੇ 'ਆਰ' ਲਿਖਿਆ ਹੋਇਆ ਸੀ।

ਰੀਨਾ ਰਾਏ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਪੋਸਟ ਅਤੇ ਫੋਟੋਆਂ ਨੂੰ ਡਿਲੀਟ ਕਰਨ ਦਾ ਸਹੀ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।

ਜਦੋਂ ਕਿ ਕੁਝ ਇੰਟਰਨੈਟ ਯੂਜ਼ਰਸ ਰੀਨਾ ਨੂੰ ਇਸ ਦੇ ਲਈ ਟ੍ਰੋਲ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਹ ਦੀਪ ਦੀ ਮੌਤ ਲਈ ਜ਼ਿੰਮੇਵਾਰ ਹੈ, ਹਲਾਂਕਿ ਕੁਝ ਲੋਕ ਰੀਨਾ ਨੂੰ ਆਪਣਾ ਵਿਸ਼ਵਾਸ ਅਤੇ ਤਾਕਤ ਬਣਾਈ ਰੱਖਣ ਦੀ ਸਲਾਹ ਦੇ ਰਹੇ ਹਨ।

You may also like