ਅਦਾਕਾਰੀ ਦੇ ਖੇਤਰ 'ਚ ਨਹੀਂ ਜਾਣਾ ਚਾਹੁੰਦੀ ਸੀ ਰੇਖਾ, ਇੱਕ ਫੈਸਲੇ ਨੇ ਬਦਲ ਦਿੱਤਾ ਕਰੀਅਰ

Reported by: PTC Punjabi Desk | Edited by: Shaminder  |  February 07th 2022 04:59 PM |  Updated: February 07th 2022 04:59 PM

ਅਦਾਕਾਰੀ ਦੇ ਖੇਤਰ 'ਚ ਨਹੀਂ ਜਾਣਾ ਚਾਹੁੰਦੀ ਸੀ ਰੇਖਾ, ਇੱਕ ਫੈਸਲੇ ਨੇ ਬਦਲ ਦਿੱਤਾ ਕਰੀਅਰ

ਅਦਾਕਾਰਾ ਰੇਖਾ (Rekha) ਕਈ ਦਹਾਕਿਆਂ ਤੋਂ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰ ਰਹੀ ਹੈ । ਖੂਬਸੂਰਤੀ ਦੇ ਮਾਮਲੇ ਚ ਅਦਾਕਾਰਾ ਅੱਜ ਵੀ ਕਈ ਵੱਡੀਆਂ ਹੀਰੋਇਨਾਂ ਨੂੰ ਮਾਤ ਦਿੰਦੀ ਹੈ। ਰੇਖਾ ਭਾਵੇਂ ਫ਼ਿਲਮੀ ਦੁਨੀਆ ਤੋਂ ਦੂਰ ਹੈ ਪਰ ਅੱਜ ਵੀ ਉਹ ਦਰਸ਼ਕ 'ਚ ਹਰਮਨ ਪਿਆਰੀ ਹੈ ।ਪਰ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਰੇਖਾ ਅਦਾਕਾਰੀ ਦੇ ਖੇਤਰ 'ਚ ਨਹੀਂ ਆਉਣਾ ਚਾਹੁੰਦੀ ਸੀ,ਉਸ ਦਾ ਸੁਫ਼ਨਾ ਏਅਰ ਹੋਸਟੈੱਸ ਬਣਨ ਦਾ ਸੀ ।ਇਸ ਦਾ ਖੁਲਾਸਾ ਅਦਾਕਾਰਾ ਨੇ ਖੁਦ ਇੱਕ ਇੰਟਰਵਿਊ 'ਚ ਕੀਤਾ ਸੀ ।

rekha ,,

 

 

ਹੋਰ ਪੜ੍ਹੋ : ਲਤਾ ਮੰਗੇਸ਼ਕਰ ਆਪਣੇ ਪਿੱਛੇ ਛੱਡ ਗਈ ਕਰੋੜਾਂ ਦੀ ਜਾਇਦਾਦ, ਜਾਣੋ ਕਿੰਨੀ ਸੀ ਪਹਿਲੀ ਕਮਾਈ

ਇੱਕ ਇੰਟਰਵਿਊ ਵਿੱਚ ਅਦਾਕਾਰਾ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਇੱਛਾ ਨਾ ਹੋਣ ਦੇ ਬਾਵਜੂਦ ਛੋਟੀ ਉਮਰ ਵਿੱਚ ਹੀ ਫਿਲਮ ਇੰਡਸਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਉਹ ਐਕਟਿੰਗ ਨਹੀਂ ਕਰਨਾ ਚਾਹੁੰਦੀ ਸੀ।ਇੰਟਰਵਿਊ 'ਚ ਰੇਖਾ ਨੇ ਦੱਸਿਆ ਸੀ ਕਿ ਕੁਲਜੀਤ ਪਾਲ ਅਤੇ ਸ਼ਤਰੂਜੀਤ ਪਾਲ ਦੋਵੇਂ ਹੀਰੋਇਨ ਦੀ ਭਾਲ 'ਚ ਸਨ, ਜਦੋਂ ਉਹ ਮਦਰਾਸ ਆਏ ਤਾਂ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਕੋਈ ਸਾਊਥ ਇੰਡੀਅਨ ਕੁੜੀ ਹੈ।

Rekha image From instagram

 

ਜੋ ਕਿ ਥੋੜੀ ਬਹੁਤ ਹਿੰਦੀ ਬੋਲ ਲੈਂਦੀ ਹੋਵੇ । ਉਸ ਸਮੇਂ ਰੇਖਾ ਦੇ ਘਰ ਦੀ ਹਾਲਤ ਏਨੀ ਚੰਗੀ ਨਹੀਂ ਸੀ ਅਤੇ ਰੇਖਾ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਹਿੰਦੀ ਬੋਲ ਲੈਂਦੀ ਹੈ ਤਾਂ ਅਦਾਕਾਰਾ ਨੇ ਨਹੀਂ 'ਚ ਜਵਾਬ ਦਿੱਤਾ ਸੀ । ਪਰ ਉਸ ਸਮੇਂ ਹਾਲਾਤ ਅਜਿਹੇ ਬਣੇ ਹੋਏ ਸਨ ਕਿ ਰੇਖਾ ਨੇ ਫ਼ਿਲਮ ਦੇ ਲਈ ਹਾਂ ਕਹਿ ਦਿੱਤੀ ਅਤੇ ਉਸ ਦੀ ਕਿਸਮਤ ਉਸ ਨੂੰ ਫ਼ਿਲਮਾਂ 'ਚ ਲੈ ਆਈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network