ਸਲਮਾਨ ਖ਼ਾਨ ਦੀ ਫ਼ਿਲਮ ‘ਅੰਤਿਮ’ ਦੀ ਰਿਲੀਜ਼ ਡੇਟ ਦਾ ਐਲਾਨ

Written by  Shaminder   |  October 13th 2021 04:57 PM  |  Updated: October 13th 2021 04:57 PM

ਸਲਮਾਨ ਖ਼ਾਨ ਦੀ ਫ਼ਿਲਮ ‘ਅੰਤਿਮ’ ਦੀ ਰਿਲੀਜ਼ ਡੇਟ ਦਾ ਐਲਾਨ

ਸਲਮਾਨ ਖ਼ਾਨ  (Salman Khan) ਦੀ ਫ਼ਿਲਮ ‘ਅੰਤਿਮ’ (Antim) ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ । ਇਹ ਫ਼ਿਲਮ ੨੬ ਨਵੰਬਰ ਨੂੰ ਸਿਨੇਮਾਂ ਘਰਾਂ ‘ਚ ਦਿਖਾਈ ਦੇਵੇਗੀ । ਇਸ ਫ਼ਿਲਮ ਦਾ ਮੋਸ਼ਨ ਪੋਸਟਰ ਸਾਂਝਾ ਕਰਦੇ ਹੋਏ ਸਲਮਾਨ ਖਾਨ ਨੇ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ । ਇਹ ਮੋਸ਼ਨ ਪੋਸਟਰ ਬਹੁਤ ਹੀ ਮਨਮੋਹਕ ਅਤੇ ਪ੍ਰਭਾਵਸ਼ਾਲੀ ਹੈ।ਇਸ ਮੋਸ਼ਨ ਪੋਸਟਰ ‘ਚ ਤੁਸੀਂ ਵੇਖ ਸਕਦੇ ਹੋ ਕਿ ਸਲਮਾਨ ਖ਼ਾਨ ਸਰਦਾਰੀ ਲੁੱਕ ‘ਚ ਨਜ਼ਰ ਆ ਰਹੇ ਹਨ ।

Antim Image Source: Instagram

ਹੋਰ ਪੜ੍ਹੋ : ਕਿਸੇ ਔਸ਼ਧੀ ਤੋਂ ਘੱਟ ਨਹੀਂ ਕਾਲੀ ਮਿਰਚ, ਕਈ ਬਿਮਾਰੀਆਂ ਨੂੰ ਰੱਖਦੀ ਹੈ ਦੂਰ

ਉਨ੍ਹਾਂ ਨੇ ਗਲ ‘ਚ ਖੰਡਾ ਪਾਇਆ ਹੋਇਆ ਹੈ ਅਤੇ ਹੱਥ ‘ਚ ਪਿਸਤੌਲ ਫੜੀ ਨਜ਼ਰ ਆ ਰਹੇ ਹਨ ।ਇਸ ਫ਼ਿਲਮ ‘ਚ ਸਲਮਾਨ ਖ਼ਾਨ ਦੇ ਓਪੋਜ਼ਿਟ ਸਲਮਾਨ ਦਾ ਜੀਜਾ ਆਯੁਸ਼ ਸ਼ਰਮਾ ਨਜ਼ਰ ਆਏਗਾ ।ਸਲਮਾਨ ਖ਼ਾਨ ਇਸ ਫ਼ਿਲਮ ‘ਚ ਇੱਕ ਸਰਦਾਰ ਪੁਲਿਸ ਅਧਿਕਾਰੀ ਦੇ ਕਿਰਦਾਰ ‘ਚ ਨਜ਼ਰ ਆਉਣਗੇ ।

Image Source: Instagram

ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਜਿਸ ‘ਚ ‘ਬਾਡੀਗਾਰਡ’ , ‘ਰਾਧੇ’, ਦਬੰਗ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਉਨ੍ਹਾਂ ਦੀ ਇਸ ਫ਼ਿਲਮ ਦੀ ਕਹਾਣੀ ਵੀ ਕੁਝ ਵੱਖਰੀ ਤਰ੍ਹਾਂ ਦੀ ਹੋਣ ਜਾ ਰਹੀ ਹੈ । ਇਸ ਫ਼ਿਲਮ ਦੀ ਕਹਾਣੀ ‘ਚ ਕੀ ਕੁਝ ਹੋਵੇਗਾ ਖ਼ਾਸ ਇਹ ਜਾਨਣ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network