ਹਰਸ਼ਦੀਪ ਕੌਰ ਦੀ ਆਵਾਜ਼ ‘ਚ ਸ਼ਬਦ 'ਤੇਗ ਬਹਾਦਰ ਸਿਮਰਿਐ’ ਰਿਲੀਜ਼

written by Shaminder | April 30, 2021 05:20pm

ਹਰਸ਼ਦੀਪ ਕੌਰ ਦੀ ਆਵਾਜ਼ ‘ਚ ਸ਼ਬਦ ‘ ਤੇਗ ਬਹਾਦਰ ਸਿਮਰਿਐ’ ਰਿਲੀਜ਼ ਹੋ ਚੁੱਕਿਆ ਹੈ ।ਇਸ ਸ਼ਬਦ ਨੂੰ ਹਰਸ਼ਦੀਪ ਕੌਰ ਨੇ ਆਪਣੀ ਮਿੱਠੀ ਆਵਾਜ਼ ‘ਚ ਗਾਇਆ ਹੈ ।ਇਸ ਸ਼ਬਦ ਨੂੰ ਸ਼ੇਅਰ ਕਰਦੇ ਹੋਏ ਹਰਸ਼ਦੀਪ ਕੌਰ ਨੇ ਲਿਖਿਆ ਕਿ ‘ਜਦੋਂ ਮੈਂ ਗੁਰੂ ਤੇਗ ਬਹਾਦਰ ਜੀ ਦੇ ਨਾਮ ਦਾ ਸਿਮਰਨ ਕਰਦਾ ਹਾਂ ਤਾਂ ਸਾਰੇ ਸੰਸਾਰਿਕ ਅਤੇ ਅਧਿਆਤਮਿਕ ਖਜ਼ਾਨੇ ਮੇਰੇ ਘਰ ਆਉਂਦੇ ਹਨ ।

Harshdeep Kaur Image From Harshdeep Kaur's Instagram

ਹੋਰ ਪੜ੍ਹੋ : ਨੌਰਾ ਫਤੇਹੀ ਦੇ ਪ੍ਰਸ਼ੰਸਕ ਨੇ ਦਿੱਤਾ ਸਰਪਰਾਈਜ਼, ਸਰਪਰਾਈਜ਼ ਦੇਖ ਕੇ ਹੋ ਗਈ ਇਮੋਸ਼ਨਲ 

harshdeep Image From Harshdeep Kaur's Instagram

ਇਨ੍ਹਾਂ ਦੁਖਦਾਇਕ ਅਤੇ ਚੁਣੌਤੀਆਂ ਭਰੇ ਸਮੇਂ ਦੌਰਾਨ, ਅਸੀਂ ਆਸ ਕਰਦੇ ਹਾਂ ਕਿ ਇਹ ਸ਼ਬਦ ਸਾਨੂੰ ਸਾਰਿਆਂ ਨੂੰ ਇੱਕ ਨਵੀਂ ਉਮੀਦ, ਹਿੰਮਤ, ਤਾਕਤ ਅਤੇ ਦਿਲਾਸਾ ਦਿੰਦਾ ਹੈ’ ।ਇਸ ਸ਼ਬਦ ਨੂੰ ਹਰਸ਼ਦੀਪ ਕੌਰ ਨੇ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਹੈ ।

harshdeep kaur Image From Harshdeep Kaur's Instagram

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਧਾਰਮਿਕ ਸ਼ਬਦ ਰਿਲੀਜ਼ ਕੀਤੇ ਗਏ ਹਨ । ਇਸ ਤੋਂ ਪਹਿਲਾਂ ਉਨ੍ਹਾਂ ਨੇ ਚੌਪਈ ਸਾਹਿਬ ਅਤੇ ਜਪੁਜੀ ਸਾਹਿਬ ਵੀ ਆਪਣੀ ਆਵਾਜ਼ ‘ਚ ਰਿਲੀਜ਼ ਕੀਤੇ ਹਨ ।

 

View this post on Instagram

 

A post shared by Harshdeep Kaur (@harshdeepkaurmusic)

ਦੱਸ ਦਈਏ ਕਿ ਹਰਸ਼ਦੀਪ ਕੌਰ ਦੀ ਆਵਾਜ਼ ‘ਚ ਕਈ ਗੀਤ ਵੀ ਆਏ ਹਨ ਅਤੇ ਉਨ੍ਹਾਂ ਦਾ ਸੂਫੀਆਨਾ ਅੰਦਾਜ਼ ਸਰੋਤਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦਾ ਹੈ।

 

You may also like