Advertisment

ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਅਵਾਜ਼ 'ਚ ਧਾਰਮਿਕ ਸ਼ਬਦ 'ਤੂੰ ਸਾਗਰੋ ਰਤਨਾਗਰੋ' ਹੋਇਆ ਰਿਲੀਜ਼, ਦੇਖੋ ਵੀਡੀਓ

author-image
By Aaseen Khan
New Update
ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਅਵਾਜ਼ 'ਚ ਧਾਰਮਿਕ ਸ਼ਬਦ 'ਤੂੰ ਸਾਗਰੋ ਰਤਨਾਗਰੋ' ਹੋਇਆ ਰਿਲੀਜ਼, ਦੇਖੋ ਵੀਡੀਓ
Advertisment
ਪੀਟੀਸੀ ਨੈੱਟਵਰਕ ਜਿਹੜਾ ਸਮੇਂ ਸਮੇਂ 'ਤੇ ਨਾਨਕ ਨਾਮ ਲੇਵਾ ਸੰਗਤ ਲਈ ਧਾਰਮਿਕ ਸ਼ਬਦ ਰਿਲੀਜ਼ ਕਰਦਾ ਆ ਰਿਹਾ ਹੈ। ਇਸ ਹੀ ਫਲਸਫੇ ਨੂੰ ਅੱਗੇ ਤੋਰਦੇ ਹੋਏ ਲੰਗੇ ਐਤਵਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਰਸਭਿੰਨੀ ਅਵਾਜ਼ 'ਚ ਧਾਰਮਿਕ ਸ਼ਬਦ 'ਤੂੰ ਸਾਗਰੋ ਰਤਨਾਗਰੋ' ਰਿਲੀਜ਼ ਹੋ ਚੁੱਕਿਆ ਹੈ।ਉਹਨਾਂ ਦਾ ਸਾਥ ਭਾਈ ਸਤਨਾਮ ਸਿੰਘ ਜੀ ਅਤੇ ਭਾਈ ਗਗਨਦੀਪ ਸਿੰਘ ਜੀ ਵੱਲੋਂ ਨਿਭਾਇਆ ਗਿਆ ਹੈ। ਸ਼ਬਦ ਦਾ ਸੰਗੀਤ ਪਰਵਿੰਦਰ ਸਿੰਘ ਬੱਬੂ ਵੱਲੋਂ ਤਿਆਰ ਕੀਤਾ ਗਿਆ ਹੈ। ਰੂਹਾਨੀ ਅਹਿਸਾਸ ਕਰਵਾਉਂਦਾ ਇਹ ਧਾਰਮਿਕ ਸ਼ਬਦ ਪੀਟੀਸੀ ਰਿਕਾਰਡਸ ਦੇ ਯੂ ਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਯੂ ਟਿਊਬ ਤੋਂ ਇਲਾਵਾ ਇਹ ਸ਼ਬਦ ਪੀਟੀਸੀ ਨੈੱਟਵਰਕ ਦੇ ਟੀਵੀ ਚੈਨਲਾਂ 'ਤੇ ਵੀ ਸੰਗਤਾਂ ਵੱਲੋਂ ਸੁਣਿਆ ਜਾ ਰਿਹਾ ਹੈ। ਹੋਰ ਵੇਖੋ : ਭਾਈ ਸੁਖਜਿੰਦਰ ਸਿੰਘ ਜੀ ਦੀ ਆਵਾਜ਼ ‘ਚ ਪੀਟੀਸੀ ਰਿਕਾਰਡਜ਼ ਵੱਲੋਂ “ਵਿਚਿ ਦੁਨੀਆ ਸੇਵ ਕਮਾਈਐ” ਧਾਰਮਿਕ ਸ਼ਬਦ ਰਿਲੀਜ਼, ਦੇਖੋ ਵੀਡੀਓ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਪੀਟੀਸੀ ਨੈੱਟਵਰਕ ਵੱਲੋਂ ਕੀਤੇ ਜਾਂਦੇ ਉਪਰਾਲੇ ਸਦਕਾ ਹਰ ਹਫ਼ਤੇ ਧਾਰਮਿਕ ਸ਼ਬਦ ਰਿਲੀਜ਼ ਕੀਤੇ ਜਾਂਦੇ ਹਨ। ਪੂਰੀ ਦੁਨੀਆਂ 'ਚ ਵੱਸਦੀ ਨਾਨਕ ਨਾਮ ਲੇਵਾ ਸੰਗਤ ਇਹਨਾਂ ਸ਼ਬਦਾਂ ਨੂੰ ਸੁਣ ਨਿਹਾਲ ਹੋ ਰਹੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment