ਗਣਤੰਤਰ ਦਿਵਸ 2023 : ਸ਼ਹੀਦ ਹੋਣ ਤੋਂ ਬਾਅਦ ਵੀ ਸਰਹੱਦਾਂ ਦੀ ਰਾਖੀ ਕਰਦਾ ਹੈ ਇਹ ਫੌਜੀ ਜਵਾਨ, ਬਹਾਦਰੀ ਦੀ ਗਾਥਾ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

written by Shaminder | January 26, 2023 09:19am

ਅੱਜ ਗਣਤੰਤਰ ਦਿਵਸ (Republic Day 2023) ਮਨਾਇਆ ਜਾ ਰਿਹਾ ਹੈ ।ਇਸ ਮੌਕੇ ‘ਤੇ ਕਈ ਮਹਾਨ ਯੋਧਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਮਹਾਨ ਸੂਰਬੀਰ ਯੋਧੇ ਦੀ ਕਹਾਣੀ ਦੱਸਣ ਜਾ ਰਹੇ ਹਾਂ । ਜਿਸ ਨੇ ਸਾਲ ਉਨੀ ਸੌ ਬਾਹਠ ‘ਚ ਭਾਰਤ ਅਤੇ ਚੀਨ ਵਿਚਾਲੇ ਹੋਏ ਯੁੱਧ ਦੌਰਾਨ ਬਹੱਤਰ ਘੰਟਿਆਂ ਤੱਕ ਚੀਨ ਦੇ ਫੌਜੀਆਂ ਦੇ ਨਾਲ ਲੋਹਾ ਲਿਆ ਸੀ । ਮਹਾਵੀਰ ਚੱਕਰ ਦੇ ਨਾਲ ਸਨਮਾਨਿਤ ਜਸਵੰਤ ਸਿੰਘ ਰਾਵਤ (Jaswant Singh Rawat)ਦੀ ਬਹਾਦਰੀ ਦੀ ਗਾਥਾ ਸੁਣ ਕੇ ਗੜਵਾਲ ਰਾਈਫਲ ਦੇ ਵੀਰ ਜਵਾਨਾਂ ਵਿੱਚੋਂ ਇਕ ਜਸਵੰਤ ਸਿੰਘ ਦੀ ਵੀਰਤਾ ਦੀ ਗਾਥਾ ਸੁਣਕੇ ਇਸ ਰੈਜੀਮੈਂਟ ਦੇ ਜਵਾਨਾਂ ਦੇ ਸੀਨੇ ਅੱਜ ਵੀ ਚੌੜੇ ਹੋ ਜਾਂਦੇ ਹਨ ।

Jaswant rawat,,

ਹੋਰ ਪੜ੍ਹੋ : ਅਦਾਕਾਰਾ ਸੋਨਾਲੀ ਬੇਂਦਰੇ ਨੇ ਰੋਮਾਂਟਿਕ ਵੀਡੀਓ ਸਾਂਝਾ ਕਰਕੇ ਆਪਣੇ ਪਤੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ

ਜਸਵੰਤ ਸਿੰਘ ਦੀ ਬਹਾਦਰੀ ਨੂੰ ਦੇਖਦੇ ਹੋਏ ਸ਼ਹਾਦਤ ਬਾਅਦ ਵੀ ਉਹਨਾਂ ਨੂੰ ਫੌਜ ਨੇ ਕਈ ਪ੍ਰਮੋਸ਼ਨ ਦਿੱਤੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਉੱਤਰਾਖੰਡ ਦੇ ਰਹਿਣ ਵਾਲੇ ਜਸਵੰਤ ਸਿੰਘ ਦੀ ਸ਼ਹਾਦਤ ਨੂੰ ਭਾਵੇਂ 50 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਫੌਜ ਦੇ ਜਵਾਨਾਂ ਨੂੰ ਯਕੀਨ ਹੈ ਕਿ ਉਹ ਅੱਜ ਵੀ ਸਰਹੱਦ ਦੀ ਰਾਖੀ ਕਰਦੇ ਹਨ ।

Jaswant Rawat,,.. image Source : Google

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤ ਦੇ ਨਾਲ ਸਾਂਝੀ ਕੀਤੀ ਤਸਵੀਰ, ਕਿਹਾ ‘ਕਾਸ਼ 2018 ਵਾਪਸ ਆ ਜਾਵੇ’

ਜਸਵੰਤ ਸਿੰਘ17 ਨਵੰਬਰ 1962  ਵਿੱਚ ਭਾਰਤ ਚੀ ਜੰਗ ਦੌਰਾਨ ਇੱਕਲੇ ਚੀਨ ਦੀ ਫੌਜ ਦੇ 12 ਘੰਟੇ ਤੱਕ ਦੰਦ ਖੱਟੇ ਕਰਦੇ ਰਹੇ ਸਨ । ਇਸ ਹਮਲੇ ਵਿੱਚ ਜ਼ਿਆਦਾ ਤਰ ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋ ਗਏ ਸਨ ।ਜਸਵੰਤ ਨੇ ਇੱਕਲੇ 5 ਚੌਕੀਆਂ ਸੰਭਾਲਦੇ ਹੋਏ 300 ਚੀਨੀ ਫੌਜੀਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ ।ਜਸਵੰਤ ਇਸ ਦੌਰਾਨ ਸ਼ਹੀਦ ਹੋ ਗਏ ਸਨ । ਪਰ ਇਸ ਸ਼ਹਾਦਤ ਦੇ ਨਾਲ ਹੀ ਉਹ ਅਮਰ ਹੋ ਗਏ ਹਨ ।

Jaswant Rawat, image Source : Google

ਫੌਜ ਵਿੱਚ ਅਜਿਹੀ ਮਾਨਤਾ ਹੈ ਕਿ ਜਸਵੰਤ ਅੱਜ ਵੀ ਸਰਹੱਦ ਦੀ ਰੱਖਿਆ ਕਰਦੇ ਹਨ ਤੇ ਜੇਕਰ ਕੋਈ ਫੌਜੀ ਸਰਹੱਦ ਤੇ ਸੌਂਦਾ ਹੈ ਤਾਂ ਜਸਵੰਤ ਦੀ ਆਤਮਾ ਉਸ ਨੂੰ ਥੱਪੜ ਮਾਰਕੇ ਜਗਾ ਦਿੰਦੀ ਹੈ । ਜਸਵੰਤ ਰਾਵਤ ਦੀ ਜਿਸ ਮੋਰਚੇ ਤੇ ਸ਼ਹਾਦਤ ਹੋਈ ਸੀ ਉਸ ਜਗ੍ਹਾ ਤੇ ਉਹਨਾਂ ਦੀ ਯਾਦ ਵਿੱਚ ਮੰਦਰ ਬਣਿਆ ਹੋਇਆ ਹੈ ਅਤੇ ਉਹਨਾਂ ਦੀ ਜ਼ਰੂਰਤ ਦਾ ਹਰ ਸਮਾਨ ਰੱਖਿਆ ਗਿਆ ਹੈ ।

 

You may also like