ਗਣਤੰਤਰ ਦਿਵਸ 2023 : ਇਨ੍ਹਾਂ ਪਿਆਰੇ ਸੁਨੇਹਿਆਂ ਦੇ ਨਾਲ ਭੇਜੋ ਗਣਤੰਤਰ ਦਿਵਸ ਦੀ ਵਧਾਈ

written by Shaminder | January 25, 2023 05:39pm

26 ਜਨਵਰੀ 1950 ਨੂੰ ਭਾਰਤ ਨੇ ਆਪਣਾ ਸੰਵਿਧਾਨ ਲਾਗੂ ਕੀਤਾ ਸੀ। ਇਸ ਦਿਹਾੜੇ ਹੀ ਬੜੇ ਹੀ ਚਾਅ ਅਤੇ ਉਤਸ਼ਾਹ ਦੇ ਨਾਲ ਹਰ ਸਾਲ ਮਨਾਇਆ ਜਾਂਦਾ ਹੈ ।ਤੁਸੀਂ ਵੀ ਗਣਤੰਤਰ ਦਿਵਸ (Republic Day 2023) ਦੇ ਮੌਕੇ ‘ਤੇ ਆਪਣੇ ਮਿੱਤਰ ਪਿਆਰਿਆਂ ਨੂੰ ਸੁਨੇਹੇ ਭੇਜਣਾ ਚਾਹੁੰਦੇ ਹੋ ਤਾਂ ਇਨ੍ਹਾਂ ਸੱਤਰਾਂ ਦੇ ਨਾਲ ਤੁਸੀਂ ਵਧਾਈ (Republic Day Wishes) ਭੇਜ ਸਕਦੇ ਹੋ ।

ਗਣਤੰਤਰ ਦਾ ਪੁਰਬ ਹੈ ਆਇਆ
ਯੋਧਿਆਂ ਅਤੇ ਸੂਰਬੀਰਾਂ ਦਾ ਗੁਣਗਾਣ ਹੈ ਸਭ ਨੇ ਗਾਇਆ
ਕੋਈ ਨਾ ਪੁੱਛੇ ਸਾਡੀ ਕਹਾਣੀ
ਯਾਦ ਕਰੋ ਉਨ੍ਹਾਂ ਸੂਰਬੀਰਾਂ ਦੀ ਕੁਰਬਾਨੀ
ਜਿਨ੍ਹਾਂ ਦੇ ਕਾਰਨ ਗਣਤੰਤਰ ਦਿਵਸ ਦਾ ਮਾਣ ਰਹੇ ਹਾਂ ਅਨੰਦ
ਗਣਤੰਤਰ ਦਿਹਾੜੇ ਦੀਆਂ ਵਧਾਈਆਂ

Republic-day''' image Source : Google

ਹੋਰ ਪੜ੍ਹੋ : ਹਰਭਜਨ ਮਾਨ ਨੇ ਲਾਡੀ ਗਿੱਲ ਦੇ ਨਾਲ ਸਾਂਝਾ ਕੀਤਾ ਵੀਡੀਓ, ਕਿਹਾ ‘ਲਾਡੀ ਗਿੱਲ ਦੇ ਸੰਗੀਤ ਨੇ ਮੇਰੀ ਐਲਬਮ ਨੂੰ ਲਾ ਦਿੱਤੇ ਹਨ ਚਾਰ ਚੰਨ’

ਦੇਸ਼ ਭਗਤਾਂ ਨਾਲ ਹੀ ਦੇਸ਼ ਦੀ ਸ਼ਾਨ ਹੈ
ਦੇਸ਼ ਭਗਤਾਂ ਨਾਲ ਹੀ ਦੇਸ਼ ਦਾ ਮਾਣ ਹੈ
ਅਸੀਂ ਉਸ ਦੇਸ਼ ਦੇ ਫੁੱਲ ਹਾਂ ਯਾਰੋ
ਜਿਸ ਦੇਸ਼ ਦਾ ਨਾਮ ਹਿੰਦੁਸਤਾਨ ਹੈ
ਗਣਤੰਤਰ ਦਿਵਸ ਦੀਆਂ ਵਧਾਈਆਂ

Republic Day 2023,,, image Source : Google

ਹੋਰ ਪੜ੍ਹੋ : ਧੀਰੇਂਦਰ ਸ਼ਾਸਤਰੀ ਦੀ ਸ਼ਰਨ ‘ਚ ਗਏ ਸਨ ਇੰਦਰਜੀਤ ਨਿੱਕੂ, ਉਸ ਬਾਬੇ ਨੂੰ ਮਾਈਂਡ ਰੀਡਰ ਨੇ ਦਿੱਤੀ ਚੁਣੌਤੀ

ਬਹੁਤ ਲੰਬਾ ਚੱਲਿਆ ਸੰਘਰਸ਼ਾਂ ਦਾ ਰਾਹ
ਆਖਿਰ ਹਾਸਲ ਕਰ ਹੀ ਲਿਆ ਆਜ਼ਾਦੀ ਦਾ ਉਤਸਵ
ਅੱਜ ਹੈ ਆਪਣਾ ਗਣਤੰਤਰ, ਆਪਣਾ ਹੈ ਸੰਵਿਧਾਨ
ਗਣਤੰਤਰ ਦਿਵਸ ਦੀਆਂ ਮੁਬਾਰਕਾਂ

ਦੇ ਸਲਾਮੀ ਤੂੰ ਇਸ ਤਿਰੰਗੇ ਨੂੰ
ਜਿਸ ਨਾਲ ਤੇਰੀ ਆਨ, ਬਾਨ ਅਤੇ ਸ਼ਾਨ ਹੈ
ਸਿਰ ਹਮੇਸ਼ਾ ਉੱਚਾ ਰੱਖਣਾ ਤੂੰ ਇਸਦਾ
ਜਦੋਂ ਤੱਕ ਤੇਰੇ ‘ਚ ਜਾਨ ਹੈ
ਗਣਤੰਤਰ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ

ਅਨੇਕਤਾ ‘ਚ ਏਕਤਾ ਹੀ ਸਾਡੀ ਸ਼ਾਨ ਹੈ
ਇਸ ਲਈ ਮੇਰਾ ਭਾਰਤ ਮਹਾਨ ਹੈ
ਗਣਤੰਤਰ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ

ਭਾਰਤ ਮਾਤਾ ਤੇਰੀ ਗਾਥਾ
ਸਭ ਤੋਂ ਉੱਚੀ ਤੇਰੀ ਸ਼ਾਨ
ਤੇਰੇ ਅੱਗੇ ਸੀਸ ਝੁਕਾਏ
ਦੇਈਏ ਤੈਨੂੰ ਸਭ ਸਨਮਾਨ
ਗਣਤੰਤਰ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ

 

You may also like