20 ਸਾਲ ਪਹਿਲਾਂ ਰੇਸ਼ਮ ਅਨਮੋਲ ਦੀ ਹੁੰਦੀ ਸੀ ਅਜਿਹੀ ਦਿੱਖ , ਦੇਖੋ ਤਸਵੀਰਾਂ

written by Aaseen Khan | January 24, 2019

20 ਸਾਲ ਪਹਿਲਾਂ ਰੇਸ਼ਮ ਅਨਮੋਲ ਦੀ ਹੁੰਦੀ ਸੀ ਅਜਿਹੀ ਦਿੱਖ , ਦੇਖੋ ਤਸਵੀਰਾਂ : ਸ਼ੋਸ਼ਲ ਮੀਡੀਆ 'ਤੇ ਅੱਜ ਕੱਲ 10 ਸਾਲਾ ਚੈਲੇਂਜ ਕਾਫੀ ਟਰੈਂਡ ਕਰ ਰਿਹਾ ਹੈ। ਜਿੱਥੇ ਬਾਲੀਵੁੱਡ ਸਿਤਾਰੇ ਇਸ ਚੈਲੇਂਜ 'ਚ ਭਾਗ ਲੈ ਰਹੇ ਹਨ ਉੱਥੇ ਹੀ ਪੰਜਾਬੀ ਇੰਡਸਟਰੀ ਵੀ ਪਿੱਛੇ ਨਹੀਂ ਰਹਿ ਰਹੀ। ਪੰਜਾਬ ਦੇ ਪ੍ਰਸਿੱਧ ਗਾਇਕ ਰੇਸ਼ਮ ਸਿੰਘ ਅਨਮੋਲ ਨੇ 10 ਸਾਲ ਨਹੀਂ ਬਲਕਿ 20 ਸਾਲ ਦਾ ਚੈਲੇਂਜ ਆਪਣੇ ਸਰੋਤਿਆਂ ਨੂੰ ਦਿੱਤਾ ਹੈ।

Resham Anmol his twenty year back picture as 20 year plus challenge Resham Anmol

ਜੀ ਹਾਂ ਉਹਨਾਂ ਆਪਣੇ ਇੰਸਟਾਗ੍ਰਾਮ ਪੇਜ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਰੇਸ਼ਮ ਅਨਮੋਲ ਆਪਣੇ ਬਚਪਨ ਦੀ ਤਸਵੀਰ ਯਾਨੀ 1999 ਦੇ ਸਾਲ ਦੀ ਉਸ ਤੋਂ ਬਾਅਦ 2009 ਦੀ ਅਤੇ ਅਖੀਰ 'ਚ 2019 ਦੀ ਤਸਵੀਰ ਲਗਾਈ ਹੈ ਅਤੇ ਕੈਪਸ਼ਨ 'ਚ ਲਿਖਿਆ ਹੈ ਨਵਾਂ ਚੈਲੇਂਜ 20 ਸਾਲ ਤੋਂ ਉੱਪਰ , ਅਪਲੋਡ ਕਰੋ ਅਤੇ ਮੈਨੂੰ ਟੈਗ ਵੀ ਕਰੋ।' ਇਸ ਤਸਵੀਰ 'ਚ ਸਾਫ ਦੇਖਿਆ ਜਾ ਸਕਦਾ ਹੈ ਰੇਸ਼ਮ ਅਨਮੋਲ ਸਮੇਂ ਸਮੇਂ 'ਤੇ ਕਿਸ ਤਰਾਂ ਦੀ ਦਿੱਖ 'ਚ ਨਜ਼ਰ ਆਉਂਦੇ ਰਹੇ ਹਨ।

Resham Anmol his twenty year back picture as 20 year plus challenge Resham Anmol

ਸਾਰੇ ਸਿਤਾਰੇ 10 ਸਾਲ ਦਾ ਚੈਲੇਂਜ ਕਰ ਰਹੇ ਹਨ ਉੱਥੇ ਹੀ ਰੇਸ਼ਮ ਅਨਮੋਲ ਨੇ 20 ਸਾਲ ਦਾ ਚੈਲੇਂਜ ਆਪਣੇ ਪ੍ਰਸ਼ੰਸ਼ਕਾਂ ਅੱਗੇ ਪੇਸ਼ ਕੀਤਾ ਹੈ ਅਤੇ ਸਰੋਤਿਆਂ ਨੂੰ ਵੀ ਕਰਨ ਨੂੰ ਕਿਹਾ ਹੈ। ਰੇਸ਼ਮ ਅਨਮੋਲ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਕਈ ਸੁਪਰ ਹਿੱਟ ਗਾਣੇ ਕਰ ਚੁੱਕੇ ਹਨ ਜਿੰਨ੍ਹਾਂ 'ਚ ਭਾਬੀ ਥੋਡੀ ਐਂਡ ਆ , ਮਾਣ ਨਾਂ ਕਰੀਂ , ਚੇਤੇ ਕਰਦਾ , ਨਾਗਣੀ , ਅਰਬਨ ਜੱਟ , ਰਾਹੂ ਕੇਤੁ ਵਰਗੇ ਕਈ ਹੋਰ ਵੀ ਗੀਤ ਸ਼ਾਮਿਲ ਹਨ ਜਿੰਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ।

ਹੋਰ ਵੇਖੋ : ਨਹੀਂ ਦੇਖੀਆਂ ਹੋਣਗੀਆਂ ਪੰਜਾਬੀ ਸਿਤਾਰਿਆਂ ਦੀਆਂ ਅਜਿਹੀਆਂ ਤਸਵੀਰਾਂ

Resham Anmol his twenty year back picture as 20 year plus challenge Resham Anmol

ਇਸ ਤੋਂ ਇਲਾਵਾ ਉਹਨਾਂ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਜਿਸ 'ਚ ਰੇਸ਼ਮ ਅਨਮੋਲ ਸਰੋਤਿਆਂ ਲਈ ਕੋਈ ਵੱਡਾ ਸਰਪ੍ਰਾਈਜ਼ ਲੈ ਕੇ ਆਉਣ ਦੀ ਗੱਲ ਕਰ ਰਹੇ ਹਨ। ਦੇਖਣਾ ਹੋਵੇਗਾ ਰੇਸ਼ਮ ਅਨਮੋਲ ਆਪਣੇ ਪ੍ਰਸ਼ੰਸ਼ਕਾਂ ਲਈ ਕਿਹੜਾ ਸਰਪ੍ਰਾਈਜ਼ ਲੈ ਕੇ ਆਉਂਦੇ ਹਨ।

You may also like