ਰੇਸ਼ਮ ਸਿੰਘ ਅਨਮੋਲ ਤੇ ਤਾਨੀਆ ਨੇ ਐਮੀ ਵਿਰਕ ਦਾ ਕੀਤਾ ਸਮਰਥਨ, ਲਾਈਵ ਹੋ ਕੇ ਕੀਤੇ ਕਈ ਖੁਲਾਸੇ

written by Rupinder Kaler | August 26, 2021

ਐਮੀ ਵਿਰਕ (Ammy Virk) ਦੇ ਖਿਲਾਫ ਕੁਝ ਲੋਕ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ, ਉਹਨਾਂ ਦਾ ਮੰਨਣਾ ਹੈ ਕਿ ਐਮੀ ਵਿਰਕ ਉਹਨਾਂ ਕੰਪਨੀਆਂ ਨਾਲ ਕੰਮ ਕਰ ਰਿਹਾ ਹੈ । ਜਿਹੜੀਆਂ ਕਿਸਾਨ ਵਿਰੋਧੀ ਗਤਵਿਧੀਆਂ ਨੂੰ ਹਵਾ ਦਿੰਦੀਆਂ ਹਨ । ਪਰ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਇਸ ਮੁੱਦੇ ਤੇ ਐਮੀ ਵਿਰਕ (Ammy Virk) ਦਾ ਸਮਰਥਨ ਕਰ ਰਹੇ ਹਨ । ਜਿੱਥੇ ਗਾਇਕ ਰੇਸ਼ਮ ਸਿੰਘ ਅਨਮੋਲ (Resham Singh Anmol) ਨੇ ਲਾਈਵ ਹੋ ਕੇ ਐਮੀ ਵਿਰਕ (Ammy Virk) ਦਾ ਸਮਰਥਨ ਕੀਤਾ ਹੈ ਉਥੇ ਅਦਾਕਾਰਾ ਤਾਨੀਆ  (Tania ) ਨੇ ਵੀ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾ ਕੇ ਐਮੀ ਦਾ ਸਮਰਥਨ ਕੀਤਾ ਹੈ ।

Pic Courtesy: Instagram

ਹੋਰ ਪੜ੍ਹੋ :

ਗਾਇਕ ਭੁਪਿੰਦਰ ਗਿੱਲ ਨੇ ਧੀ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਧੀ ਦੀ ਕਿਊਟ ਜਿਹੀ ਤਸਵੀਰ, ਜਨਮ ਦਿਨ ਦੀ ਦਿੱਤੀ ਵਧਾਈ

Pic Courtesy: Instagram

ਤਾਨੀਆ (Tania ) ਨੇ ਆਪਣੇ ਇੰਸਟਾਗ੍ਰਾਮ ਤੇ ਐਮੀ ਦੇ ਸੋਸ਼ਲ ਮੀਡੀਆ ਅਕਾਉਂਟ ਦੇ ਕੁਝ ਸਕਰੀਨ ਸ਼ਾਟ ਸਾਂਝੇ ਕਰਦੇ ਹੋਏ ਲੰਮਾ ਚੌੜਾ ਨੋਟ ਲਿਖਿਆ ਹੈ । ਤਾਨੀਆ (Tania ) ਨੇ ਲਿਖਿਆ ਹੈ ‘ਅਕਸਰ ਇਹ ਹੀ ਹੁੰਦਾ ਹੈ, ਜੋ ਸਭ ਤੋਂ ਵੱਧ ਕਰਦੇ ਹਨ ਉਹ ਹੀ ਸਭ ਤੋਂ ਵੱਧ ਤੰਗ ਹੁੰਦੇ ਹਨ …ਇਹ ਦੱਸਣ ਦੀ ਨੌਬਤ ਨਹੀਂ ਸੀ ਆਉਣੀ।

Pic Courtesy: Instagram

ਸਭ ਨੂੰ ਪਤਾ ਅੰਦਰੋਂ ਕੋਈ ਕਿਵੇਂ ਦਾ ਹੋ ਸਕਦਾ…ਪਰ ਹੁਣ ਗੱਲ ਦੱਸਣ ਦੀ ਆ ਗਈ ...ਹੁਣ ਖੁੱਲ ਕੇ ਦੱਸਦੇ ਹਾਂ ਅਸੀਂ ਸਾਰੇ ਕਿ ਧਰਨੇ ਨੂੰ ਐਮੀ ਦਾ ਕਿੰਨਾ ਸਮਰਥਨ ਰਿਹਾ …ਹਰ ਲੋੜ ਦੀ ਚੀਜ਼ ਧਰਨੇ ਤੱਕ ਪਹੁੰਚਾਈ ਸੀ ਐਮੀ ਨੇ …ਬਸ ਕਦੇ ਉਸ ਨੇ ਸ਼ੋਅ ਨਹੀਂ ਕੀਤਾ …. ਜੇ ਕਰਦਾ ਤਾਂ ਉਹ ਫੇਰ ਵੀ ਗਲਤ ਕਿਹਾ ਜਾਣਾ ਸੀ’ ।

ਇਸੇ ਤਰ੍ਹਾਂ ਰੇਸ਼ਮ ਸਿੰਘ ਅਨਮੋਲ (Resham Singh Anmol)  ਨੇ ਵੀ ਆਪਣੇ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਐਮੀ ਵਿਰਕ ਦਾ ਸਮਰਥਨ ਕੀਤਾ ਹੈ । ਇਸ ਲਾਈਵ ਵਿੱਚ ਰੇਸ਼ਮ ਸਿੰਘ ਅਨਮੋਲ ਨੇ ਐਮੀ ਵਿਰਕ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਉਸ (Resham Singh Anmol)  ਨੇ ਕਿਹਾ ਹੈ ਕਿ ਐਮੀ ਲਗਾਤਾਰ ਕਿਸਾਨੀ ਸੰਘਰਸ਼ ਦਾ ਸਮਰਥਨ ਕਰਦਾ ਆ ਰਿਹਾ ਹੈ । ਕਿਸੇ ਨੂੰ ਬਿਨ੍ਹਾ ਵਜ੍ਹਾ ਗੱਦਾਰ ਨਹੀਂ ਕਿਹਾ ਜਾਣਾ ਚਾਹੀਦਾ ।

0 Comments
0

You may also like