ਰੇਸ਼ਮ ਸਿੰਘ ਅਨਮੋਲ ਖੇਤਾਂ ਦੇ ਕੰਮ ‘ਚ ਰੁੱਝੇ ਆਏ ਨਜ਼ਰ, ਵੀਡੀਓ ਸਾਂਝਾ ਕੀਤਾ

Written by  Shaminder   |  July 13th 2021 01:17 PM  |  Updated: July 13th 2021 01:17 PM

ਰੇਸ਼ਮ ਸਿੰਘ ਅਨਮੋਲ ਖੇਤਾਂ ਦੇ ਕੰਮ ‘ਚ ਰੁੱਝੇ ਆਏ ਨਜ਼ਰ, ਵੀਡੀਓ ਸਾਂਝਾ ਕੀਤਾ

ਰੇਸ਼ਮ ਸਿੰਘ ਅਨਮੋਲ ਏਨੀਂ ਦਿਨੀਂ ਆਪਣੇ ਖੇਤਾਂ ਦੇ ਕੰਮ ‘ਚ ਰੁੱਝੇ ਹੋਏ ਹਨ । ਕਿਉਂਕਿ ਏਨੀਂ ਦਿਨੀਂ ਝੋਨੇ ਦੀ ਬਿਜਾਈ ਦਾ ਕੰਮ ਚੱਲ ਰਿਹਾ ਹੈ । ਅਜਿਹੇ ਉਨ੍ਹਾਂ ਨੇ ਆਪਣੇ ਖੇਤਾਂ ਚੋਂ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਖੇਤ ‘ਚ ਲੱਗੇ ਮਜ਼ਦੂਰ ਦੇ ਨਾਲ ਵੱਟਾਂ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰੇਸ਼ਮ ਸਿੰਘ ਅਨਮੋਲ ਨੇ ਲਿਖਿਆ ਕਿ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਇਹ ਮੇਰੇ ਰੋਲ ਮਾਡਲ ਚੋਂ ਇੱਕ ਹੈ’ ।

Resham singh anmol , Image From Instagram

ਹੋਰ ਪੜ੍ਹੋ : ਤਸਵੀਰ ਵਿੱਚ ਦਿਖਾਈ ਦੇਣ ਵਾਲੀ ਇਹ ਬੱਚੀ ਹੈ ਬਾਲੀਵੁੱਡ ਦੀ ਮਸ਼ਹੂਰ ਹੀਰੋਇਨ, ਪਛਾਣੋਂ ਭਲਾ ਕੌਣ 

resham singh anmol instagram pic Image From Instagram

ਰੇਸ਼ਮ ਸਿੰਘ ਅਨਮੋਲ ਆਪਣੇ ਨਾਲ ਖੇਤਾਂ ‘ਚ ਲੱਗੇ ਮਜ਼ਦੂਰ ਕਾਲੇ ਦੇ ਨਾਲ ਕੰਮ ਕਰਦੇ ਹੋਏ ਵਿਖਾਈ ਦੇ ਰਹੇ ਹਨ । ਰੇਸ਼ਮ ਸਿੰਘ ਅਨਮੋਲ ਇਸ ਵੀਡੀਓ ‘ਚ ਕਹਿੰਦੇ ਸੁਣਾਈ ਦੇ ਰਹੇ ਹਨ ਉਨ੍ਹਾਂ ਦਾ ਅਤੇ ਕਾਲੇ ਦਾ ਮੁਕਾਬਲਾ ਹੋਣ ਲੱਗਿਆ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Resham Singh Anmol Image From Instagram

ਰੇਸ਼ਮ ਸਿੰਘ ਅਨਮੋਲ ਦਾ ਖੇਤੀ ਨਾਲ ਕਾਫੀ ਮੋਹ ਹੈ ਅਤੇ ਉਨ੍ਹਾਂ ਦੇ ਵੱਡੇ ਭਰਾ ਬਾਰੇ ਉਨ੍ਹਾਂ ਨੇ ਬੀਤੇ ਦਿਨੀਂ ਇੱਕ ਪੋਸਟ ਵੀ ਸਾਂਝੀ ਕੀਤੀ ਸੀ ਜਿਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਭਰਾ ਨੇ ਪੀਐੱਚਡੀ ਕਰਨ ਦੇ ਬਾਵਜੂਦ ਕਈ ਨੌਕਰੀਆਂ ਦੇ ਆਫਰ ਠੁਕਰਾ ਕੇ ਖੇਤੀ ਕਰਨ ਨੂੰ ਹੀ ਤਰਜੀਹ ਦਿੱਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network