Trending:
ਰੇਸ਼ਮ ਸਿੰਘ ਅਨਮੋਲ ਵੀ ਪਹੁੰਚੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ, ਇਸ ਤਰ੍ਹਾਂ ਕਰ ਰਹੇ ਨੇ ਮਦਦ, ਦੇਖੋ ਵੀਡੀਓ
ਜਿੱਥੇ ਵੀ ਕੋਈ ਮੁਸੀਬਤ 'ਚ ਹੁੰਦਾ ਹੈ ਤਾਂ ਪੰਜਾਬੀ ਉੱਥੇ ਜ਼ਰੂਰ ਪਹੁੰਚਦੇ ਹਨ। ਪਰ ਹੁਣ ਪੰਜਾਬ ਖੁਦ ਆਪ ਪਾਣੀ ਦੀ ਮਾਰ ਝੱਲ ਰਿਹਾ ਹੈ ਤਾਂ ਹਰ ਕੋਈ ਵੱਧ ਚੜ੍ਹ ਕੇ ਅੱਗੇ ਆ ਰਿਹਾ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਮਦਦ ਭੇਜੀ ਜਾ ਰਹੀ ਹੈ। ਪੰਜਾਬੀ ਇੰਡਸਟਰੀ ਵੀ ਪਿੱਛੇ ਨਹੀਂ ਹੈ। ਹਰ ਰੋਜ਼ ਹੀ ਕਿਸੇ ਨਾ ਕਿਸੇ ਗਾਇਕ ਅਤੇ ਕਲਾਕਾਰ ਦੀਆਂ ਤਸਵੀਰਾਂ ਹੜ੍ਹ ਪੀੜ੍ਹਤਾਂ ਦੀ ਮਦਦ ਕਰਦੇ ਸਾਹਮਣੇ ਆ ਰਹੀਆਂ ਹਨ।
ਹੁਣ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਪੀੜ੍ਹਤਾਂ ਦੇ ਸੇਵਾ 'ਚ ਲੱਗੇ ਹੋਏ ਨਜ਼ਰ ਆਏ ਹਨ। ਜੀ ਹਾਂ ਆਪਣੀ ਬੇਬਾਕ ਰਾਏ ਦਰਸ਼ਕਾਂ ਅੱਗੇ ਰੱਖਣ ਵਾਲੇ ਰੇਸ਼ਮ ਸਿੰਘ ਅਨਮੋਲ ਪਿੰਡਾਂ 'ਚ ਬਿਸਤਰੇ ਵੰਡਦੇ ਨਜ਼ਰ ਆ ਰਹੇ ਹਨ।
ਉਹਨਾਂ ਇਹ ਵੀਡੀਓ ਸਾਂਝੀ ਕਰ ਲਿਖਿਆ ''ਕਈ ਦਿਨਾਂ ਤੋਂ ਸਾਡੀ ਟੀਮ 'ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਰੂਪ ਨਗਰ ਲੱਗੀ ਹੋਈ ਹੈ ਸੇਵਾ 'ਚ। ਪਹਿਲਾਂ ਰੈਸਕਿਊ ਅਪ੍ਰੇਸ਼ਨ, ਫੇਰ ਲੰਗਰ, ਬੱਚਿਆਂ ਲਈ ਸਕੂਲ ਬੈਗ ਅਤੇ ਅੱਜ ਬਿਸਤਰੇ ਵੰਡ ਰਹੇ ਹਾਂ। ਕਿਰਪਾ ਕਰਕੇ ਜੋ ਵੀ ਹੈਲਪ ਹੋ ਸਕਦੀ ਹੈ ਕਰੋ। ਜੇ ਕੋਈ ਕਰਨਾ ਚਾਹੁੰਦਾ ਤਾਂ ਸਾਨੂੰ ਮੈਸੇਜ਼ ਕਰੋ। ਦਿਖਾਵੇ ਲਈ ਮਾਫ ਕਰਨਾ। ਦਿਲ ਤੋਂ ਧੰਨਵਾਦ ਇਹਨਾਂ ਸਾਰੀਆਂ ਰੂਹਾਂ ਦਾ ਜਿੰਨ੍ਹਾਂ ਕਰਕੇ ਸੇਵਾ ਦਾ ਮੌਕਾ ਮਿਲਿਆ। ਇਹ ਕਿਸੇ 'ਤੇ ਅਹਿਸਾਨ ਨਹੀਂ ਇਹ ਸਾਡੀ ਡਿਊਟੀ ਹੈ। ਖ਼ਾਸ ਧੰਨਵਾਦ ਜਸਵਿੰਦਰ ਪਾਲ ਭੁੱਲਰ, ਅਮਰਜੀਤ ਸਿੰਘ ਭੁੱਲਰ, ਅਤੇ ਮਨਜੋਤ ਸਿੰਘ ਦੁੱਲਤ। ਤੁਹਾਡੇ ਸਾਰਿਆਂ ਦੀ ਹੈਲਪ ਦੀ ਲੋੜ ਆ ਪੰਜਾਬ ਨੂੰ। ਜਿਹੜਾ ਵੀ ਕਰੇ ਉਹਨੂੰ ਪ੍ਰਣਾਮ। ਨਾ ਮੇਰੀ ਕੋਈ ਔਕਾਤ ਹੈ ਨਾ ਮੈਂ ਕੁਝ ਕਰ ਸਕਦਾ"।
ਹੋਰ ਵੇਖੋ : ਰੇਸ਼ਮ ਅਨਮੋਲ ਨੇ ਆਪਣੇ ਪਹਿਲੇ ਦੇਸੀ ਇੰਸਟਰੂਮੈਂਟ 'ਤੇ ਜਦੋਂ ਗਾਇਆ 'ਦਿਲ ਲਗੀ' ਗੀਤ, ਦੇਖੋ ਵੀਡੀਓ
ਰੇਸ਼ਮ ਸਿੰਘ ਅਨਮੋਲ ਤੋਂ ਇਲਾਵਾ ਗਿੱਪੀ ਗਰੇਵਾਲ, ਤਰਸੇਮ ਜੱਸੜ, ਕੁਲਬੀਰ ਝਿੰਜਰ, ਹਿਮਾਂਸ਼ੀ ਖੁਰਾਣਾ ਵਰਗੇ ਪੰਜਾਬੀ ਇੰਡਸਟਰੀ ਦੇ ਕਈ ਨਾਮ ਹੜ੍ਹ ਪ੍ਰਭਾਵਿਤ ਇਲਾਕਿਆਂ ਜਾ ਕੇ ਜ਼ਰੂਰਤ ਮੰਦਾ ਦੀ ਮਦਦ ਕਰ ਚੁੱਕੇ ਹਨ ਤੇ ਹਰ ਇੱਕ ਪਿੰਡਾਂ ਅਤੇ ਸ਼ਹਿਰਾਂ 'ਚ ਕਈ ਸੰਸਥਾਵਾਂ ਲੋਕਾਂ ਦੀ ਮਦਦ 'ਚ ਲੱਗੀਆਂ ਹੋਈਆਂ ਹਨ।