ਗਾਇਕ ਪਰਮੀਸ਼ ਵਰਮਾ ਵੱਲੋਂ ਸਾਂਝੀ ਕੀਤੀ ਪੋਸਟ ‘ਤੇ ਰੇਸ਼ਮ ਸਿੰਘ ਅਨਮੋਲ ਨੇ ਦਿੱਤਾ ਪ੍ਰਤੀਕਰਮ

written by Shaminder | August 21, 2021

ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ  (Parmish Verma ) ਨੇ ਬੀਤੇ ਦਿਨ ਆਪਣੀ ਮੰਗੇਤਰ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ । ਇਸ ਤਸਵੀਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ ਸੀ ।ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ ।

Parmish Verma-Guneet Image From Instagram

ਹੋਰ ਪੜ੍ਹੋ : ਜਾਣੋਂ ਮੁਹਾਲੀ ਦੀ ਰਹਿਣ ਵਾਲੀ ਮੁਸਕਾਨ ਜਟਾਣਾ ਕਿਵੇਂ ਬਣੀ ਮੂਸੇ ਜਟਾਣਾ, ਬਿੱਗ ਬੌਸ ਦੇ ਘਰ ਵਿੱਚ ਜਿੱਤ ਰਹੀ ਹੈ ਸਭ ਦਾ ਦਿਲ

ਗਾਇਕ ਰੇਸ਼ਮ ਸਿੰਘ ਅਨਮੋਲ  (Resham Singh Anmol) ਨੇ ਪਰਮੀਸ਼ ਦੇ ਨਾਲ ਉਸਦੀ ਮੰਗੇਤਰ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਹੁਣ ਗਾ ਕੇ ਦਿਖਾਓ ਟੌਰ ਨਾਲ ਛੜਾ, ਬਸ ਦੋ ਚਾਰ ਦਿਨ ਆ ਹੱਸ ਖੇਡ ਲਓ ਜਿੰਨਾ ਹੱਸਣਾ, ਜਿੱਥੇ ਮਰਜ਼ੀ ਭੱਜ ਲੈ ਪਾਰਟੀ ਕੈਨੇਡਾ ਆ ਕੇ ਈ ਲੈਣੀ ।

Image From Instagram

ਵਧਾਈ ਹੋਵੇ ਪਰਮੀਸ਼ ਅਤੇ ਗੁਨੀਤ, ਰੱਬ ਤੁਹਾਨੂੰ ਖੁਸ਼ ਰੱਖੇ’। ਦੱਸ ਦਈਏ ਕਿ ਬੀਤੇ ਦਿਨ ਪਰਮੀਸ਼ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਸਭ ਨੂੰ ਹੈਰਾਨ ਕਰ ਦਿੱਤਾ ਸੀ । ਇਹ ਫੋਟੋ ਸ਼ੇਅਰ ਕਰਕੇ ਪਰਮੀਸ਼ ਵਰਮਾ ਨੇ ਆਪਣੀ ਮੰਗੇਤਰ ਗੀਤ ਨੂੰ ਵਧਾਈ ਦਿੰਦਿਆਂ ਲਿਖਿਆ, ‘ਮੈਨੂੰ ਆਪਣੀ ਜੀਵਨ ਸਾਥਣ ’ਤੇ ਮਾਣ ਹੈ।

ਬਹੁਤ ਬਹੁਤ ਮੁਬਾਰਕਾਂ ਗੁਨੀਤ। ਕੈਨੇਡਾ ’ਚ ਲਿਬਰਲ ਪਾਰਟੀ ਲਈ ਨਾਮੀਨੇਸ਼ਨ ਜਿੱਤਣ ’ਤੇ ਤੁਹਾਨੂੰ ਵਧਾਈ। ਮੈਂ ਤੁਹਾਨੂੰ ਕੈਨੇਡਾ ’ਚ ਮਿਸ਼ਨ ਮੈਟਸਕੀ ਫਰੇਜ਼ਰ ਕੈਨਿਯਨ ਦੀ ਅਗਲੀ ਸੰਸਦ ਮੈਂਬਰ ਵਜੋਂ ਦੇਖਣ ਦਾ ਇੰਤਜ਼ਾਰ ਕਰ ਰਿਹਾ ਹਾਂ। ਮੈਂ ਹਰ ਵੇਲੇ ਤੁਹਾਡੇ ਨਾਲ ਹਾਂ।’

 

0 Comments
0

You may also like