ਆਪਣੇ ਪ੍ਰਸ਼ੰਸਕ ਦੀ ਮਾਂ ਦੀ ਖੁਹਾਇਸ਼ ਪੂਰੀ ਕਰਨ ਲਈ ਰੇਸ਼ਮ ਸਿੰਘ ਅਨਮੋਲ ਪਹੁੰਚੇ ਹਸਪਤਾਲ

written by Shaminder | November 22, 2021

ਰੇਸ਼ਮ ਸਿੰਘ ਅਨਮੋਲ (Resham Singh Anmol)  ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਰੇਸ਼ਮ ਸਿੰਘ ਅਨਮੋਲ ਆਪਣੇ ਇੱਕ ਪ੍ਰਸ਼ੰਸਕ (Fan) ਦੀ ਮਾਂ ਦੇ ਨਾਲ ਨਜ਼ਰ ਆ ਰਹੇ ਹਨ । ਜੋ ਕਿ ਕੈਂਸਰ (Cancer) ਦੇ ਨਾਲ ਪੀੜਤ ਹੈ ।ਪਰ ਇਸ ਮਾਤਾ ਦੀ ਖੁਹਾਇਸ਼ ਸੀ ਕਿ ਉਹ ਰੇਸ਼ਮ ਸਿੰਘ ਅਨਮੋਲ ਦੇ ਨਾਲ ਮੁਲਾਕਾਤ ਕਰੇ । ਜਿਸ ਤੋਂ ਬਾਅਦ ਰੇਸ਼ਮ ਸਿੰਘ ਅਨਮੋਲ ਇਸ ਮਾਤਾ ਨੂੰ ਮਿਲਣ ਦੇ ਲਈ ਪਹੁੰਚੇ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਇੱਕ ਪਿਆਰਾ ਜਿਹਾ ਫੈਨਾ ਹਰਿਆਣਾ ਤੋਂ ਭੂਰਾ ਸਿੰਘ ।

resham singh Anmol image From instagram

ਹੋਰ ਪੜ੍ਹੋ : ਇਸ ਬੰਦੇ ਨੇ ਦਾੜ੍ਹੀ ਨਾਲ 63 ਕਿਲੋ ਦੀ ਔਰਤ ਨੂੰ ਚੁੱਕ ਕੇ ਬਣਾਇਆ ਵਿਸ਼ਵ ਕਿਕਾਰਡ, ਵੀਡੀਓ ਵਾਇਰਲ

ਇਨ੍ਹਾਂ ਦੀ ਮਾਂ ਨੂੰ ਕੈਂਸਰ ਹੈ ਕਹਿੰਦਾ ਸੀ ਕਿ ਮਾਤਾ ਜੀ ਤੁਹਾਨੂੰ ਮਿਲਣਾ ਚਾਹੁੰਦੇ ਆ, ਬਹੁਤ ਸਕੂਨ ਮਿਲਿਆ ਮਾਂ ਨੂੰ ਮਿਲ ਕੇ’।ਰੇਸ਼ਮ ਸਿੰਘ ਅਨਮੋਲ ਦਾ ਇਹ ਫੈਨ ਵੀ ਉਸ ਨੂੰ ਮਿਲ ਕੇ ਕਾਫੀ ਖੁਸ਼ ਨਜ਼ਰ ਆਇਆ।

Resham Singh Anmol image From instagram

ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਰੇਸ਼ਮ ਸਿੰਘ ਅਨਮੋਲ ਫੈਨ ਦੀ ਮਾਤਾ ਦੇ ਨਾਲ ਹਸਪਤਾਲ ‘ਚ ਦਿਖਾਈ ਦੇ ਰਹੇ ਹਨ ਜਦੋਂਕਿ ਦੂਜੀ ਤਸਵੀਰ ‘ਚ ਉਹ ਆਪਣੇ ਪ੍ਰਸ਼ੰਸਕ ਦੇ ਨਾਲ ਦਿਖਾਈ ਦੇ ਰਹੇ ਹਨ । ਰੇਸ਼ਮ ਸਿੰਘ ਅਨਮੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ ।


ਉਹ ਇੱਕ ਸਫਲ ਗਾਇਕ ਦੇ ਨਾਲ-ਨਾਲ ਇੱਕ ਕਾਮਯਾਬ ਕਿਸਾਨ ਵੀ ਹਨ । ਬੀਤੇ ਕੁਝ ਮਹੀਨਿਆਂ ਤੋਂ ਜੋ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ । ਇਸ ਧਰਨੇ ਪ੍ਰਦਰਸ਼ਨ ‘ਚ ਵੀ ਸ਼ਾਮਿਲ ਹੋ ਕੇ ਸੇਵਾ ਕਰਦੇ ਰਹੇ ਹਨ । ਬੀਤੇ ਦਿਨੀਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ । ਜਿਸ ਤੋਂ ਬਾਅਦ ਰੇਸ਼ਮ ਸਿੰਘ ਅਨਮੋਲ ਸਣੇ ਕਈ ਹਸਤੀਆਂ ਨੇ ਖੁਸ਼ੀ ਜਤਾਈ ਹੈ ।

 

You may also like