ਸੁਸ਼ਾਂਤ ਸਿੰਘ ਰਾਜਪੂਤ ਦੀ ਬਰਸੀ ਤੇ ਰੀਆ ਚੱਕਰਵਰਤੀ ਨੇ ਸਾਂਝੀ ਕੀਤੀ ਭਾਵੁਕ ਪੋਸਟ

written by Rupinder Kaler | June 14, 2021

ਰੀਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਬਰਸੀ ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਸੁਸ਼ਾਂਤ ਨੂੰ ਯਾਦ ਕਰਦਿਆਂ ਰੀਆ ਨੇ ਲਿਖਿਆ ਹੈ "ਅਜਿਹਾ ਕੋਈ ਪਲ ਨਹੀਂ ਜਦੋਂ ਮੈਂ ਵਿਸ਼ਵਾਸ ਨਹੀਂ ਕਰ ਸਕੀ ਕਿ ਤੁਸੀਂ ਹੁਣ ਇੱਥੇ ਨਹੀਂ ਹੋ। ਕਹਿੰਦੇ ਹਨ ਕਿ ਸਮੇਂ ਨਾਲ ਸਭ ਕੁਝ ਠੀਕ ਹੋ ਜਾਂਦਾ ਹੈ ਪਰ ਤੁਸੀਂ ਹੀ ਮੇਰਾ ਸਮਾਂ ਤੇ ਮੇਰਾ ਸਭ ਕੁਝ ਸੀ।

rhea-chakraborty Pic Courtesy: Instagram
ਹੋਰ ਪੜ੍ਹੋ : ਅਦਾਕਾਰਾ ਨੀਰੂ ਬਾਜਵਾ ਨੇ ਆਪਣੀਆਂ ਧੀਆਂ ਦੇ ਨਾਲ ਸਾਂਝਾ ਕੀਤਾ ਕਿਊਟ ਵੀਡੀਓ
Rhea Chakraborty Gets Emotional As It’s Been A Month To Sushant Singh Rajput’s Death, Read Heartfelt Note Pic Courtesy: Instagram
ਮੈਨੂੰ ਪਤਾ ਹੈ ਕਿ ਹੁਣ ਤੁਸੀਂ ਮੇਰੇ ਸ਼ੁਭਚਿੰਤਕ ਬਣ ਕੇ ਮੈਨੂੰ ਚੰਦਰਮਾ ਤੋਂ ਆਪਣੇ ਟੈਲੀਸਕੋਪ ਨਾਲ ਦੇਖ ਰਹੇ ਹੋ ਤੇ ਮੈਨੂੰ ਪ੍ਰੋਟੈਕਟ ਕਰ ਰਹੇ ਹੋ। ਮੈਨੂੰ ਹਰ ਰੋਜ਼ ਤੁਹਾਡੀ ਉਡੀਕ ਰਹਿੰਦੀ ਹੈ, ਮੈਂ ਤੁਹਾਨੂੰ ਹਰ ਜਗ੍ਹਾ ਲੱਭਦੀ ਹਾਂ- ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਨਾਲ ਹੀ ਹੋ।"
Rhea Chakraborty Penned Emotional Note For Late Sushant Singh Rajput Pic Courtesy: Instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ 14 ਜੂਨ, 2020 ਨੂੰ ਉਨ੍ਹਾਂ ਦੇ ਬਾਂਦਰਾ ਵਾਲੇ ਘਰ ਵਿਚ ਦਿਹਾਂਤ ਹੋਇਆ ਸੀ। 34 ਸਾਲਾ ਅਦਾਕਾਰ ਉਸ ਸਮੇਂ ਰਿਆ ਚੱਕਰਵਰਤੀ ਨਾਲ ਰਿਲੇਸ਼ਨਸ਼ਿਪ ਵਿਚ ਸੀ। ਸੁਸ਼ਾਂਤ ਦੇ ਅਚਾਨਕ ਦੇਹਾਂਤ ਤੋਂ ਬਾਅਦ, ਉਨ੍ਹਾਂ ਦੇ ਪਿਤਾ ਨੇ ਰੀਆ ਚਕਰਵਤੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਸੀ।
 
View this post on Instagram
 

A post shared by Rhea Chakraborty (@rhea_chakraborty)

0 Comments
0

You may also like