ਰੀਆ ਕਪੂਰ ਨੇ ਆਪਣੇ ਪਤੀ ਕਰਣ ਬੁਲਾਨੀ ਦਾ ਜਨਮ ਦਿਨ ਰੋਮਾਂਟਿਕ ਅੰਦਾਜ਼ ‘ਚ ਮਨਾਇਆ, ਤਸਵੀਰਾਂ ਵਾਇਰਲ

written by Shaminder | October 07, 2021

ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੀ ਭੈਣ ਅਤੇ ਅਨਿਲ ਕਪੂਰ ਦੀ ਧੀ ਰੀਆ ਕਪੂਰ (Rhea Kapoor) ਅਤੇ ਕਰਣ ਬੁਲਾਨੀ  (Karan Boolani) ਨੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਰਚਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ । ਇਹ ਜੋੜਾ ਬੀਤੇ ਕਈ ਦਿਨਾਂ ਤੋਂ ਰਾਜਸਥਾਨ ‘ਚ ਛੁੱਟੀਆਂ ਮਨਾ ਰਿਹਾ ਹੈ । ਰੀਆ ਅਤੇ ਉਸ ਦਾ ਪਤੀ ਕਰਣ ਬੁਲਾਨੀ ਰਾਜਸਥਾਨ ‘ਚ ਕਰਣ ਦਾ ਜਨਮ ਦਿਨ ਮਨਾਉਣ ਲਈ ਪਹੁੰਚੇ ਸਨ ।

Karan -min (1) Image From Instagram

ਹੋਰ ਪੜ੍ਹੋ : ਡਾਂਸ ਦੇ ਮੁਕਾਬਲੇ ਵਿੱਚ ਮੁੰਡੇ ਨੇ ਕੁੜੀ ਨੂੰ ਕੀਤਾ ਫੇਲ੍ਹ, ਵੀਡੀਓ ਦੇਖ ਕੇ ਤੁਹਾਡਾ ਨਹੀਂ ਰੁਕੇਗਾ ਹਾਸਾ

ਜਿੱਥੇ ਰੀਆ ਕਪੂਰ ਰੋਮਾਂਟਿਕ ਅੰਦਾਜ਼ ‘ਚ ਪਤੀ ਦਾ ਜਨਮ ਦਿਨ ਮਨਾਉਂਦੀ ਹੋਈ ਨਜ਼ਰ ਆਈ । ਜਿਸ ਦੀਆਂ ਤਸਵੀਰਾਂ ਵੀ ਰੀਆ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

Karan And Rhea -min Image From Instagram

ਇਨ੍ਹਾਂ ਤਸਵੀਰਾਂ ਨੂੰ ਵੀ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਰੀਆ ਨੇ ਕੈਂਡਲ ਲਾਈਟ ਡਿਨਰ ਦੀਆਂ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਰੀਆ ਕਪੂਰ ਦਾ ਵਿਆਹ ਕੁਝ ਸਮਾਂ ਪਹਿਲਾਂ ਬਹੁਤ ਹੀ ਸਾਦੇ ਜਿਹੇ ਸਮਾਰੋਹ ‘ਚ ਕੀਤਾ ਗਿਆ ਸੀ ।

 

View this post on Instagram

 

A post shared by Rhea Kapoor (@rheakapoor)

ਇਸ ਵਿਆਹ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ । ਕੋਵਿਡ-19  ਦੇ ਕਾਰਨ ਜ਼ਿਆਦਾ ਮਹਿਮਾਨਾਂ ਨੂੰ ਨਹੀਂ ਸੀ ਬੁਲਾਇਆ ਗਿਆ ।ਜਿਸ ਦੀ ਜਾਣਕਾਰੀ ਵੀ ਅਨਿਲ ਕਪੂਰ ਨੇ ਸਾਂਝੀ ਕੀਤੀ ਸੀ ।

 

0 Comments
0

You may also like