ਵਿਆਹ ਤੋਂ ਪਹਿਲਾਂ ਰਿਚਾ ਤੇ ਅਲੀ ਫਜ਼ਲ ਨੇ ਫੈਨਜ਼ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਫੈਨਜ਼ ਦੇ ਰਹੇ ਵਧਾਈ

Reported by: PTC Punjabi Desk | Edited by: Pushp Raj  |  September 30th 2022 06:04 PM |  Updated: September 30th 2022 06:04 PM

ਵਿਆਹ ਤੋਂ ਪਹਿਲਾਂ ਰਿਚਾ ਤੇ ਅਲੀ ਫਜ਼ਲ ਨੇ ਫੈਨਜ਼ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਫੈਨਜ਼ ਦੇ ਰਹੇ ਵਧਾਈ

Richa Chadha-Ali Fazal Wedding: ਸ਼ਰਦ ਨਰਾਤੇ ਸ਼ੁਰੂ ਹੁੰਦੇ ਹੀ ਤਿਉਹਾਰਾਂ ਤੇ ਵਿਆਹ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਦਾ ਅਸਰ ਬਾਲੀਵੁੱਡ ਉੱਤੇ ਵਿਖਾਈ ਦੇ ਰਿਹਾ ਹੈ। ਮਸ਼ਹੂਰ ਬਾਲੀਵੁੱਡ ਜੋੜੀ ਰਿਚਾ ਚੱਢਾ ਅਤੇ ਅਲੀ ਫਜ਼ਲ ਜਲਦ ਹੀ ਵਿਆਹ ਬੰਧਨ ਵਿੱਚ ਬੱਝਣ ਵਾਲੇ ਹਨ। ਇਸ ਕਪਲ ਨੇ ਵਿਆਹ ਤੋਂ ਪਹਿਲਾਂ ਆਪਣੀ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Image Source : Instagram

ਦੱਸ ਦਈਏ ਕਿ ਲੰਮੇਂ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਮਗਰੋਂ ਫਾਈਨਲੀ ਇਹ ਜੋੜਾ ਵਿਆਹ ਬੰਧਨ ਵਿੱਚ ਬੱਝਣ ਜਾ ਰਿਹਾ ਹੈ। ਰਿਚਾ ਚੱਢਾ ਅਤੇ ਅਲੀ ਫਜ਼ਲ 6 ਅਕਤੂਬਰ ਨੂੰ ਵਿਆਹ ਬੰਧਨ ਵਿੱਚ ਬੱਝਣਗੇ। ਹਾਲ ਹੀ ਵਿੱਚ ਰਿਚਾ ਚੱਢਾ ਅਤੇ ਅਲੀ ਫਜ਼ਲ ਦੀ ਮਹਿੰਦੀ ਸੈਰਾਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

Image Source : Instagram

ਇਨ੍ਹਾਂ ਤਸਵੀਰਾਂ ਤੋਂ ਬਾਅਦ ਇਸ ਜੋੜੇ ਨੇ ਆਪਣੇ ਵਿਆਹ ਤੋਂ ਪਹਿਲਾ ਪ੍ਰੀ ਵੈਡਿੰਗ ਸ਼ੂਟ ਦੀਆਂ ਖੂਬਸੂਰਤ ਤਸਵੀਰਾਂ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਰਿਚਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਰਿਚਾ ਨੇ ਕੈਪਸ਼ਨ ਵਿੱਚ ਲਿਖਿਆ, "#RiAli Mohabbat Mubarak ❣️??❣️"

ਇਸ ਜੋੜੇ ਨੇ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਇਹ ਜੋੜਾ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਿਹਾ ਹੈ। ਅਲੀ-ਰਿਚਾ ਨੇ ਮੈਚਿੰਗ ਪੋਸ਼ਾਕ ਪਹਿਨੀ ਹੋਈ ਹੈ। ਜਿੱਥੇ ਅਲੀ ਨੇ ਆਈਵਰੀ ਕਲਰ ਦਾ ਸੈੱਟ ਪਾਇਆ ਹੋਇਆ ਹੈ, ਉਥੇ ਰਿਚਾ ਨੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ। ਰਿਚਾ ਨੇ ਆਪਣੇ ਵਾਲ ਖੋਲ੍ਹੇ ਹਨ ਅਤੇ ਉਨ੍ਹਾਂ ਨੂੰ ਕਰਲਿੰਗ ਲੁੱਕ ਦਿੱਤਾ ਹੈ।

Image Source : Instagram

ਹੋਰ ਪੜ੍ਹੋ: ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਨਵੀਂ ਵੀਡੀਓ, ਬਜ਼ੁਰਗ ਬਾਬੇ ਨਾਲ ਕਲੋਲਾਂ ਕਰਦੇ ਆਏ ਨਜ਼ਰ, ਵੇਖੋ ਵੀਡੀਓ

ਰਿਚਾ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਅਲੀ ਦੇ ਨਾਂ 'ਤੇ ਲਿਖਿਆ, 'ਮੁਹੱਬਤ ਮੁਬਾਰਕ'। ਇਸ ਦੇ ਨਾਲ ਹੀ ਅਲੀ ਨੇ ਵੀ ਉਹੀ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਰਿਚਾ ਨੂੰ ਜਵਾਬ 'ਚ ਭੇਜਿਆ ਹੈ, 'ਤੁਹਾਨੂੰ ਵੀ।' ਫੈਨਜ਼ ਇਸ ਜੋੜੀ ਨੂੰ ਵਿਆਹ ਲਈ ਵਧਾਈਆਂ ਦੇ ਰਹੇ ਹਨ। ਜ਼ਿਆਦਾਤਰ ਫੈਨਜ਼ ਨੇ ਕਮੈਂਟ ਬਾਕਸ 'ਚ ਜੋੜੇ ਨੂੰ ਫੁੱਲ ਤੇ ਹਾਰਟ ਈਮੋਜੀ ਭੇਜੇ ਹਨ। ਇਸ ਦੇ ਨਾਲ ਹੀ ਕਈ ਮਸ਼ਹੂਰ ਹਸਤੀਆਂ ਨੇ ਵੀ ਇਸ ਜੋੜੀ ਨੂੰ ਵਧਾਈ ਦਿੱਤੀ ਹੈ।


Popular Posts