ਵਿੱਕੀ ਕੌਸ਼ਲ ਨੂੰ ਸਾਰਾ ਅਲੀ ਖ਼ਾਨ ਨੂੰ ਬਾਈਕ ‘ਤੇ ਬਿਠਾ ਕੇ ਘੁੰਮਾਉਣਾ ਪਿਆ ਮਹਿੰਗਾ, ਫ਼ਿਲਮ ਦੀ ਯੂਨਿਟ ਦੇ ਖ਼ਿਲਾਫ ਮਾਮਲਾ ਦਰਜ

written by Shaminder | January 03, 2022

ਵਿੱਕੀ ਕੌਸ਼ਲ (Vicky Kaushal) ਅਤੇ ਸਾਰਾ ਅਲੀ ਖ਼ਾਨ (Sara Ali khan)  ਏਨੀਂ ਦਿਨੀਂ ਆਪਣੀ ਫ਼ਿਲਮ ‘ਲੁਕਾਛਿਪੀ-2’ (luka chuppi 2) ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ । ਬੀਤੇ ਦਿਨੀਂ ਇਸ ਫ਼ਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਅਤੇ ਇੰਟਰਨੈੱਟ ‘ਤੇ ਵਾਇਰਲ ਹੋਈਆਂ ਸਨ । ਜਿਸ ‘ਚ ਅਦਾਕਾਰ ਵਿੱਕੀ ਕੌਸ਼ਲ ਬਾਈਕ ਚਲਾਉਂਦੇ ਹੋਏ ਵਿਖਾਈ ਦੇ ਰਹੇ ਸਨ ।ਇਸ ਬਾਈਕ ‘ਤੇ ਅਦਾਕਾਰ ਦੇ ਨਾਲ ਸਾਰਾ ਅਲੀ ਖ਼ਾਨ ਵੀ ਬੈਠੀ ਦਿਖਾਈ ਦਿੱਤੀ ਸੀ ।ਪਰ ਵਿੱਕੀ ਕੌਸ਼ਲ ਨੂੰ ਸਾਰਾ ਅਲੀ ਖ਼ਾਨ ਨੂੰ ਆਪਣੇ ਪਿੱਛੇ ਬਿਠਾਉਣਾ ਮਹਿੰਗਾ ਪੈ ਗਿਆ ਹੈ ਅਤੇ ਹੁਣ ਇਸ ਸਾਰੀ ਯੂਨਿਟ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਹੈ ।

vicky kaushal pic image From google

ਹੋਰ ਪੜ੍ਹੋ : ਲੋਹੜੀ ‘ਚ ਕਿਉਂ ਹੁੰਦਾ ਹੈ ਦੁੱਲਾ ਭੱਟੀ ਦਾ ਜ਼ਿਕਰ, ਜਾਣੋ ਲੋਹੜੀ ਦਾ ਇਤਿਹਾਸਕ ਮਹੱਤਵ

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਸੇ ਕੁੜੀ ਨੂੰ ਬਾਈਕ ‘ਤੇ ਪਿੱਛੇ ਬਿਠਾ ਕੇ ਘੁੰਮਣਾ ਕੋਈ ਜ਼ੁਰਮ ਹੈ ਤਾਂ ਅਜਿਹਾ ਨਹੀਂ ਹੈ। ਦਰਅਸਲ ਇੰਦੌਰ ਦੇ ਰਹਿਣ ਵਾਲੇ ਇੱਕ ਸ਼ਖਸ ਨੇ ਇਲਜ਼ਾਮ ਲਗਾਇਆ ਹੈ ਕਿ ਬਾਈਕ ‘ਤੇ ਜਿਸ ਨੰਬਰ ਪਲੇਟ ‘ਤੇ ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖ਼ਾਨ ਨਜ਼ਰ ਆ ਰਹੇ ਹਨ, ਉਹ ਨੰਬਰ ਉਸ ਬਾਈਕ ਦਾ ਨਹੀਂ ਬਲਕਿ ਇਹ ਕਿਸੇ ਹੋਰ ਗੱਡੀ ਦਾ ਨੰਬਰ ਹੈ ।

ਇਸ ਵਾਹਨ ਦਾ ਨੰਬਰ ਬਿਨਾਂ ਉਸ ਸ਼ਖਸ ਦੀ ਇਜਾਜ਼ਤ ਦੇ ਵਰਤਿਆ ਗਿਆ ਹੈ । ਜੋ ਕਿ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ ਅਤੇ ਇਸੇ ਕਰਕੇ ਵਿੱਕੀ ਕੌਸ਼ਲ ਅਤੇ ਉਸ ਦੀ ਪੂਰੀ ਯੂਨਿਟ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ । ਵਿੱਕੀ ਕੌਸ਼ਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਅਦਾਕਾਰ ਨੇ ਸਰਦਾਰ ਊਧਮ ਸਿੰਘ ਦੇ ਨਾਲ ਕਾਫੀ ਸੁਰਖੀਆਂ ਵਟੋਰੀਆਂ ਸਨ । ਜਿਸ ਤੋਂ ਬਾਅਦ ਹੁਣ ਉਹ ਇਸ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ । ਇਸ ਤੋਂ ਪਹਿਲਾਂ ਵਿੱਕੀ ਕੌਸ਼ਲ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਸਨ । ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਦਸੰਬਰ ਮਹੀਨੇ ‘ਚ ਵਿਆਹ ਕਰਵਾਇਆ ਹੈ । ਜਿਸ ਤੋਂ ਬਾਅਦ ਦੋਵੇਂ ਆਪੋ ਆਪਣੇ ਕੰਮ ‘ਤੇ ਪਰਤ ਚੁੱਕੇ ਹਨ ।

You may also like