ਕਪੂਰ ਖ਼ਾਨਦਾਨ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਰਿਸ਼ੀ ਕਪੂਰ ਤੇ ਰਣਧੀਰ ਕਪੂਰ ਦੇ ਭਰਾ ਰਾਜੀਵ ਕਪੂਰ ਦਾ ਹੋਇਆ ਦਿਹਾਂਤ

written by Rupinder Kaler | February 09, 2021

ਬਾਲੀਵੁੱਡ ਤੋਂ ਇੱਕ ਹੋਰ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ । ਅਦਾਕਾਰ ਰਣਧੀਰ ਕਪੂਰ ਤੇ ਰਿਸ਼ੀ ਕਪੂਰ ਦੇ ਛੋਟੇ ਭਰਾ ਰਾਜੀਵ ਕਪੂਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 58 ਸਾਲ ਸੀ। ਖ਼ਬਰਾਂ ਦੀ ਮੰਨੀਏ ਤਾਂ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦੀ ਮੌਤ ਹੋਈ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਚਾਨਕ ਉਹਨਾਂ ਦੀ ਸਿਹਤ ਵਿਗੜ ਗਈ ਸੀ ਜਿਸ ਤੋਂ ਬਾਅਦ ਜਲਦਬਾਜ਼ੀ 'ਚ ਰਣਬੀਰ ਕਪੂਰ ਉਨ੍ਹਾਂ ਨੂੰ ਹਸਪਤਾਲ ਲੈ ਗਏ ਪਰ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹੋਰ ਪੜ੍ਹੋ : ਅੱਜ ਹੈ ਰਾਹੁਲ ਰਾਏ ਦਾ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਟੁੱਟਿਆ ਸੀ ਪਤਨੀ ਨਾਲੋਂ ਰਿਸ਼ਤਾ ਕਿਸਾਨਾਂ ਨੂੰ ਅੱਤਵਾਦੀ ਦੱਸਣ ਵਾਲੀ ਕੰਗਨਾ ਰਨੌਤ ਨੂੰ ਹਿਮਾਂਸ਼ੀ ਖੁਰਾਣਾ ਨੇ ਇਸ ਤਰ੍ਹਾਂ ਦਿੱਤਾ ਜਵਾਬ ਰਾਜੀਵ ਕਪੂਰ ਐਕਟਰ, ਪ੍ਰੋਡਿਊਸਰ ਤੇ ਡਾਇਰੈਕਟਰ ਸਨ। ਉਨ੍ਹਾਂ 1983 ਚ ਫ਼ਿਲਮ ਏਕ ਜਾਨ ਹੈ ਹਮ ਨਾਲ ਡੈਬਿਊ ਕੀਤਾ ਸੀ। ਰਾਮ ਤੇਰੀ ਗੰਗਾ ਮੈਲੀ ਫ਼ਿਲਮ 'ਚ ਉਹ ਮੁੱਖ ਭੂਮਿਕਾ 'ਚ ਨਜ਼ਰ ਆਏ।    ਇਸ ਤੋਂ ਇਲਾਵਾ ਉਹ ਕਈ ਹੋਰ ਵੱਡੀਆਂ ਫ਼ਿਲਮਾਂ ਆਸਮਾਨ, ਲਵਰ ਬੁਆਏ, ਜ਼ਬਰਦਸਤ, ਹਮ ਤੋਂ ਚਲੇ ਪਰਦੇਸ 'ਚ ਵੀ ਨਜ਼ਰ ਆਏ ਸਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਪੂਰ ਖ਼ਾਨਦਾਨ ਤੇ ਇੱਕ ਤੋਂ ਬਾਅਦ ਇੱਕ ਦੁੱਖਾਂ ਦੇ ਪਹਾੜ ਟੁੱਟ ਰਹੇ ਹਨ । ਪਿੱਛਲੇ ਸਾਲ ਰਾਜੀਵ ਕਪੂਰ ਦੇ ਭਰਾ ਤੇ ਅਦਾਕਾਰ ਰਿਸ਼ੀ ਕਪੂਰ ਦਾ ਕੈਂਸਰ ਦੀ ਬਿਮਾਰੀ ਕਰਕੇ ਦਿਹਾਂਤ ਹੋ ਗਿਆ ਸੀ ।

0 Comments
0

You may also like