ਹਸਪਤਾਲ ਤੋਂ ਲੀਕ ਹੋ ਗਿਆ ਸੀ ਰਿਸ਼ੀ ਕਪੂਰ ਦੇ ਆਖਰੀ ਪਲਾਂ ਦਾ ਇਹ ਵੀਡੀਓ, ਵੀਡੀਓ ਨੂੰ ਲੈ ਕੇ ਛਿੜਿਆ ਵਿਵਾਦ

Written by  Rupinder Kaler   |  May 02nd 2020 01:45 PM  |  Updated: May 02nd 2020 01:45 PM

ਹਸਪਤਾਲ ਤੋਂ ਲੀਕ ਹੋ ਗਿਆ ਸੀ ਰਿਸ਼ੀ ਕਪੂਰ ਦੇ ਆਖਰੀ ਪਲਾਂ ਦਾ ਇਹ ਵੀਡੀਓ, ਵੀਡੀਓ ਨੂੰ ਲੈ ਕੇ ਛਿੜਿਆ ਵਿਵਾਦ

ਰਿਸ਼ੀ ਕਪੂਰ ਦੇ ਅੰਤਿਮ ਸਮੇਂ ਦੌਰਾਨ ਸ਼ੂਟ ਕੀਤੀ ਵੀਡੀਓ ਦੇ ਲੀਕ ਹੋਣ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ । ਵੀਡੀਓ ਨੂੰ ਲੈ ਕੇ ਫ਼ਿਲਮ ਬਾਡੀ ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਹਸਪਤਾਲ ਦੇ ਖਿਲਾਫ ਵਿਰੋਧ ਜਤਾਇਆ ਹੈ । ਫੈਡਰੇਸ਼ਨ ਨੇ ਇਸ ਵੀਡੀਓ ਨੂੰ ਅਨੈਤਿਕ ਦੱਸਦੇ ਹੋਏ ਇਸ ਨੂੰ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਦੱਸਿਆ ਹੈ । ਫੈਡਰੇਸ਼ਨ ਦੇ ਪ੍ਰਧਾਨ ਅਸ਼ੋਕ ਪੰਡਿਤ ਨੇ ਇੱਕ ਚਿੱਠੀ ਲਿਖ ਕੇ ਇਸ ਤੇ ਇਤਰਾਜ਼ ਜਤਾਇਆ ਹੈ । ਉਹਨਾਂ ਨੇ ਕਿਹਾ ਹੈ ਕਿ ਇਹ ਵੀਡੀਓ ਗੁਪਤ ਤਰੀਕੇ ਨਾਲ ਬਣਾ ਕੇ ਵਾਇਰਲ ਕੀਤਾ ਗਿਆ ਹੈ ।

https://twitter.com/ashokepandit/status/1256141183857750017

ਉਧਰ ਇਸ ਸਭ ਤੋਂ ਬਾਅਦ ਸਰ ਐਚ ਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦੇ ਪ੍ਰਬੰਧਕਾਂ ਨੇ ਸ਼ੁੱਕਰਵਾਰ ਨੂੰ ਰਿਸ਼ੀ ਕਪੂਰ ਦੇ ਆਖਰੀ ਪਲਾਂ ਦੇ ਵੀਡੀਓ ਦੇ ਲੀਕ ਹੋਣ ਬਾਰੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਅਦਾਕਾਰ ਦੀ ਵੀਡੀਓ ਲੀਕ ਹੋਣ ਅਤੇ ਪ੍ਰਸਾਰਿਤ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਕਰਨਗੇ। ਹਸਪਤਾਲ ਦੇ ਅਧਿਕਾਰਤ ਫੇਸਬੁੱਕ ਪੇਜ 'ਤੇ ਇਕ ਪੋਸਟ ‘ਤੇ ਲਿਖਿਆ ਹੈ, "ਸਰ ਐਚ ਐਨ ਰਿਲਾਇੰਸ ਫਾਉਂਡੇਸ਼ਨ ਹਸਪਤਾਲ ਦੇ ਪ੍ਰਬੰਧਨ ਦਾ ਸੁਨੇਹਾ। ਜ਼ਿੰਦਗੀ ਭਰ ਲਈ ਸਤਿਕਾਰ।" ਇਸ ‘ਚ ਅੱਗੇ ਲਿਖਿਆ ਹੈ, “ਸਾਨੂੰ ਜਾਣਕਾਰੀ ਮਿਲੀ ਹੈ ਕਿ ਸਾਡੇ ਇਕ ਮਰੀਜ਼ ਦੀ ਵੀਡੀਓ ਡਿਜੀਟਲ ਮੀਡੀਆ ਪਲੇਟਫਾਰਮ ‘ਤੇ ਆ ਰਹੀ ਹੈ।

https://www.instagram.com/p/B_q9lDAANeY/?utm_source=ig_web_copy_link

ਸਰ ਐਚ ਐਨ ਰਿਲਾਇੰਸ ਫਾਉਂਡੇਸ਼ਨ ਹਸਪਤਾਲ ‘ਚ ਮਰੀਜ਼ਾਂ ਦੀ ਨਿੱਜਤਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਅਸੀਂ ਅਜਿਹੇ ਕੰਮ ਦੀ ਨਿੰਦਾ ਕਰਦੇ ਹਾਂ। ਹਸਪਤਾਲ ਪ੍ਰਬੰਧਨ ਘਟਨਾ ਦੀ ਜਾਂਚ ਕਰ ਰਿਹਾ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।" ਰਿਸ਼ੀ ਕਪੂਰ ਦੀ ਵੀਰਵਾਰ ਸਵੇਰੇ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਦੇ ਆਖਰੀ ਪਲਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਈ।

ਇਕ ਹੋਰ ਵੀਡੀਓ ‘ਚ ਮਰਹੂਮ ਅਭਿਨੇਤਾ ਦਾ ਬੇਟਾ ਰਣਬੀਰ ਕਪੂਰ ਪੁਜਾਰੀ ਦੇ ਨਾਲ ਦੇਖਿਆ ਗਿਆ ਸੀ, ਜਿਸ ‘ਚ ਰਿਸ਼ੀ ਹਸਪਤਾਲ ਦੇ ਬਿਸਤਰੇ ਹਨ ਅਤੇ ਉਨ੍ਹਾਂ ਦੇ ਪ੍ਰਥੀਵ ਸਰੀਰ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਦੂਜੇ ਵੀਡੀਓ ‘ਚ ਇਹ ਦੇਖਿਆ ਜਾ ਸਕਦਾ ਹੈ ਕਿ ਲਾਸ਼ ਨੂੰ ਇਕ ਸਟ੍ਰੈਚਰ 'ਤੇ ਉਤਾਰਿਆ ਜਾ ਰਿਹਾ ਹੈ ਅਤੇ ਸਸਕਾਰ ਕਰਨ ਲਈ ਇਕ ਵੈਨ 'ਚ ਚੜਾ ਦਿੱਤਾ ਜਾਂਦਾ ਹੈ। ਇਸੇ ਤਰਾਂ ਦੇ ਹੋਰ ਕਈ ਵੀਡੀਓ ਵੀ ਵਾਇਰਲ ਹੋਏ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network