ਬਚਪਨ 'ਚ ਇਸ ਇਸ਼ਤਿਹਾਰ 'ਚ ਇਕੱਠੇ ਹੋਏ ਸੀ ਰਿਸ਼ੀ ਕਪੂਰ, ਅਨਿਲ ਕਪੂਰ ਅਤੇ ਬੋਨੀ ਕਪੂਰ,ਐਕਟਰ ਨੇ ਸਾਂਝੀ ਕੀਤੀ ਤਸਵੀਰ

written by Aaseen Khan | November 14, 2019

ਬਾਲੀਵੁੱਡ ਐਕਟਰ ਰਿਸ਼ੀ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਕਿਸੇ ਵੀ ਮੁੱਦੇ 'ਤੇ ਬੇਬਾਕੀ ਨਾਲ ਆਪਣੀ ਰਾਏ ਰੱਖਣ ਵਾਲੇ ਰਿਸ਼ੀ ਕਪੂਰ ਇੱਕ ਵਾਰ ਫਿਰ ਇੱਕ ਫੋਟੋ ਸਾਂਝੀ ਕਰ ਸੁਰਖੀਆਂ 'ਚ ਆ ਗਏ ਹਨ। ਉਹਨਾਂ ਇਹ ਤਸਵੀਰ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ 'ਤੇ ਸਾਂਝੀ ਕੀਤੀ ਹੈ। ਉਹਨਾਂ ਵੱਲੋਂ ਸਾਂਝੀ ਕੀਤੀ ਇਸ ਤਸਵੀਰ 'ਚ ਲੋਕਾਂ ਦੇ ਵੱਖੋ ਵੱਖਰੇ ਰੀਐਕਸ਼ਨ ਵੀ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰ ਉਹਨਾਂ ਇਸ ਨਾਲ ਜੁੜਿਆ ਇੱਕ ਕਿੱਸਾ ਵੀ ਸਾਂਝਾ ਕੀਤਾ ਹੈ।


ਉਹਨਾਂ ਦੱਸਿਆ 'ਇਹ ਕੋਕਾ ਕੋਲਾ ਦੇ ਔਰਿਜ਼ਨਲ ਇਸ਼ਤਿਹਾਰ ਦੀ ਤਸਵੀਰ ਹੈ। ਰਿਸ਼ੀ ਕਪੂਰ ਨੇ ਲਿਖਿਆ,'ਔਰਿਜ਼ਨਲ ਕੋਕਾ ਕੋਲਾ ਇਸ਼ਤਿਹਾਰ। ਬੋਨੀ ਕਪੂਰ ਅਦਿੱਤਿਆ ਕਪੂਰ, ਰਿਸ਼ੀ ਕਪੂਰ, ਅਤੇ ਕਿਊਟ ਅਨਿਲ ਕਪੂਰ, ਫੋਟੋ ਕਰੈਡਿਟ- ਖਾਲਿਦ ਮੁਹੰਮਦ''ਇਸ ਤਰ੍ਹਾਂ ਉਹਨਾਂ ਬਾਲ ਦਿਵਸ ਦੇ ਦਿਨ ਬਾਲੀਵੁੱਡ ਦੇ ਦਿੱਗਜਾਂ ਦੇ ਨਾਲ ਨਾਲ ਆਪਣਾ ਬਚਪਨ ਵੀ ਯਾਦ ਕੀਤਾ ਹੈ।

ਹੋਰ ਵੇਖੋ : ਕੀ ਆਰ ਨੇਤ ਦੀ ਵੀ ਹੋਵੇਗੀ ਫ਼ਿਲਮਾਂ ‘ਚ ਐਂਟਰੀ ? ਦੇਵ ਖਰੌੜ ਨੇ ਸਾਂਝੀ ਕੀਤੀ ਇਹ ਤਸਵੀਰ


ਅਜਿਹੇ ਵੱਖਰੇ ਹੀ ਟਵੀਟਸ ਨਾਲ ਰਿਸ਼ੀ ਕਪੂਰ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਉਹਨਾਂ ਦਾ ਇਹ ਟਵੀਟ ਵੀ ਕਾਫੀ ਵਾਇਰਲ ਹੋ ਰਿਹਾ ਹੈ। ਅਜਿਹੇ ਹੀ ਟਵੀਟਸ ਨਾਲ ਰਿਸ਼ੀ ਕਪੂਰ ਲਗਾਤਾਰ ਚਰਚਾ 'ਚ ਬਣੇ ਰਹਿੰਦੇ ਹਨ। ਪਿਛਲੇ ਦਿਨੀਂ ਸ਼ਾਹਰੁਖ ਖ਼ਾਨ ਦੇ ਜਨਮਦਿਨ 'ਤੇ ਕੀਤਾ ਉਹਨਾਂ ਦਾ ਟਵੀਟ ਵੀ ਕਾਫੀ ਵਾਇਰਲ ਹੋ ਚੁੱਕਿਆ ਹੈ।

You may also like