'ਸਿੰਬਾ' ਦੀ ਸਫਲਤਾ ਤੋਂ ਬਾਅਦ ਰੋਹਿਤ ਸ਼ੈੱਟੀ ਨੇ ਮੁੰਬਈ ਪੁਲਿਸ ਨੂੰ ਦਿੱਤਾ ਵੱਡੀ ਰਕਮ ਦਾ ਤੋਹਫ਼ਾ

written by Aaseen Khan | January 31, 2019

'ਸਿੰਬਾ' ਦੀ ਸਫਲਤਾ ਤੋਂ ਬਾਅਦ ਰੋਹਿਤ ਸ਼ੈੱਟੀ ਨੇ ਮੁੰਬਈ ਪੁਲਿਸ ਨੂੰ ਦਿੱਤਾ ਵੱਡੀ ਰਕਮ ਦਾ ਤੋਹਫ਼ਾ : ਬਾਲੀਵੁੱਡ ਦੇ ਦਮਦਾਰ ਡਾਇਰਕੈਟਰ ਰੋਹਿਤ ਸ਼ੈੱਟੀ ਦੀ ਫਿਲਮ ਸਿੰਬਾ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਰਣਵੀਰ ਸਿੰਘ ਅਤੇ ਸਾਰਾ ਅਲੀ ਖਾਨ ਸਟਾਰਰ ਇਹ ਫਿਲਮ ਹੁਣ ਤੱਕ 240 ਕਰੋੜ ਦੀ ਕਮਾਈ ਕਰ ਚੁੱਕੀ ਹੈ। ਫਿਲਮ ਸਿੰਬਾ 'ਚ ਪੁਲਿਸ ਅਫਸਰਾਂ ਦੀ ਭੂਮਿਕਾ ਖਾਸ ਤੌਰ 'ਤੇ ਦਿਖਾਈ ਗਈ ਸੀ। ਇਸ ਦੇ ਚਲਦਿਆਂ ਹੀ ਰੋਹਿਤ ਸ਼ੈੱਟੀ ਨੇ ਆਪਣੀ ਫਿਲਮ ਦੀ ਸਫਲਤਾ ਦੀ ਖੁਸ਼ੀ 'ਚ ਮੁੰਬਈ ਪੁਲਿਸ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਜੀ ਹਾਂ ਰੋਹਿਤ ਸ਼ੈੱਟੀ ਵੱਲੋਂ ਮੁੰਬਈ ਪੁਲਿਸ ਨੂੰ 51 ਲੱਖ ਦਾ ਚੈੱਕ ਦਿੱਤਾ ਗਿਆ ਹੈ।

 

View this post on Instagram

 

With the Real Singhams and Simmbas...Honoured.

A post shared by Rohit Shetty (@itsrohitshetty) on


ਉਮੰਗ ਅਵਾਰਡਜ਼ 2019 'ਚ ਰੋਹੀਤ ਸ਼ੈੱਟੀ ਦੇ ਨਾਲ ਰਣਵੀਰ ਸਿੰਘ, ਅਕਸ਼ੇ ਕੁਮਾਰ ਅਤੇ ਅਜੇ ਦੇਵਗਨ ਵਰਗੇ ਵੱਡੇ ਸਿਤਾਰੇ ਵੀ ਮੌਜੂਦ ਰਹੇ। ਰੋਹਿਤ ਨੇ ਆਪਣੇ ਪ੍ਰੋਡਕਸ਼ਨ ਹਾਊਸ ਰੋਹਿਤ ਸ਼ੈੱਟੀ ਪਿਚਰਜ਼ ਵੱਲੋਂ ਕਮਿਸ਼ਨਰ ਆਫ ਪੁਲਿਸ ਨੂੰ 51 ਲੱਖ ਰੁਪਏ ਦਾ ਚੈੱਕ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਇਹ ਚੈੱਕ ਫਿਲਮ ਸਿੰਬਾ ਦੇ ਪ੍ਰਾਫਿਟ 'ਚੋਂ ਮੁੰਬਈ ਪੁਲਿਸ ਕਮਿਸ਼ਨਰ ਨੂੰ ਦਿੱਤਾ। ਰੋਹਿਤ ਸ਼ੈੱਟੀ ਫਿਲਮ ਸਿੰਬਾ ਦੇ ਨਾਲ ਲਗਾਤਾਰ ਅੱਠ ਹਿੱਟ ਫਿਲਮਾਂ ਦੇਣ 'ਚ ਕਾਮਯਾਬ ਰਹੇ ਹਨ।ਇਸ ਤੋਂ ਪਹਿਲਾਂ ਵੀ ਰੋਹਿਤ ਸ਼ੈੱਟੀ ਸਿੰਘਮ ਫਿਲਮ ਬਣਾ ਚੁੱਕੇ ਹਨ ਜਿਸ 'ਚ ਅਜੇ ਦੇਵਗਨ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ ਸੀ। ਇਸ ਫ਼ਿਲਮ 'ਚ ਵੀ ਪੁਲਿਸ ਕਰਮੀਆਂ ਦੀ ਅਹਿਮੀਅਤ 'ਤੇ ਚਾਨਣਾ ਪਾਇਆ ਗਿਆ ਸੀ।

ਹੋਰ ਵੇਖੋ : ਨੇਹਾ ਕੱਕੜ ਦੀਆਂ ਮਸ਼ਕਰੀਆਂ ਦੇਖ ਨਹੀਂ ਰੋਕ ਪਾਓਗੇ ਹਾਸਾ, ਵੀਡੀਓ ਹੋਇਆ ਵਾਇਰਲ

 

View this post on Instagram

 

Being candid works for me...

A post shared by Rohit Shetty (@itsrohitshetty) on


ਸਿੰਬਾ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ ਇਸ ਫਿਲਮ ਦਾ ਅਗਲਾ ਭਾਗ ਸੁਰਿਆਵੰਸ਼ੀ ਹੋਵੇਗਾ। ਫਿਲਮ ਨੂੰ ਖਾਸ ਤਰੀਕੇ ਨਾਲ ਅਨਾਉਂਸ ਕੀਤਾ ਗਿਆ ਸੀ ਜਦੋਂ ਅਕਸ਼ੇ ਕੁਮਾਰ ਸਿੰਬਾ ਵਿੱਚ ਕੇਮੀਓ ਦੇ ਸਹਾਰੇ ਚੀਫ ਆਫ ਐਂਟੀ ਟੇਰਰਿਜ਼ਮ ਸਕਵਾਡ ਵੀਰ ਸੁਰਿਆਵੰਸ਼ੀ ਦੀ ਭੂਮਿਕਾ 'ਚ ਨਜ਼ਰ ਆਏ ਸਨ। ਫਿਲਮ ਖਤਮ ਹੋਣ 'ਤੇ ਸਕਰੀਨ ਉੱਤੇ ਲਿਖਿਆ ਆਇਆ ਸੀ ਕਿ ਅਕਸ਼ੇ ਉਰਫ ਸੁਰਿਆਵੰਸ਼ੀ 2019 ਵਿੱਚ ਚਾਰਜ ਲੈਂਦੇ ਹੋਏ ਦਿਖਾਈ ਦੇਣਗੇ। ਦੇਖਣਾ ਹੋਵੇਗਾ ਰੋਹਿਤ ਸ਼ੈੱਟੀ ਦੀ ਇਸ ਅਗਲੀ ਫਿਲਮ ਨੂੰ ਵੀ ਕੀ ਦਰਸ਼ਕ ਇਹਨਾਂ ਹੀ ਪਿਆਰ ਦਿੰਦੇ ਹਨ।

You may also like