ਮਿੰਨੀ ਰੋਸ਼ਨ ਪ੍ਰਿੰਸ ਤੇ ਹੋਇਆ ਫ਼ਿਲਮ ਦਾ ਅਸਰ, ਨਾਨੀ ਤੇ ਕਢਿਆ ਗੁੱਸਾ

Written by  Rajan Sharma   |  June 07th 2018 12:52 PM  |  Updated: June 07th 2018 12:55 PM

ਮਿੰਨੀ ਰੋਸ਼ਨ ਪ੍ਰਿੰਸ ਤੇ ਹੋਇਆ ਫ਼ਿਲਮ ਦਾ ਅਸਰ, ਨਾਨੀ ਤੇ ਕਢਿਆ ਗੁੱਸਾ

2006 ਵਿਚ ਆਈ ਐਲਬਮ 'ਆਵਾਜ ਪੰਜਾਬ ਦੀ' ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਮਸ਼ਹੂਰ ਗਾਇਕ,ਅਦਾਕਾਰ ਅਤੇ ਸੰਗੀਤਕਾਰ ਰੋਸ਼ਨ ਪ੍ਰਿੰਸ ਨੇ ਆਪਣੀ ਇੰਸਟਾਗ੍ਰਾਮ ਤੇ ਇਕ ਬੱਚੇ ਦੀ ਵੀਡੀਓ ਪੋਸਟ ਆਪਣੇ ਫੈਨਸ ਨਾਲ ਸਾਂਝੀ ਕੀਤੀ ਹੈ ਜਿਸ ਵਿਚ ਇਕ ਬਹੁਤ ਹੀ ਸ਼ਰਾਰਤੀ ਬੱਚਾ ਫ਼ਿਲਮ ਨੂੰ ਦੇਖਣ ਤੋਂ ਬਾਅਦ ਗੁੱਸਾ ਹੋ ਰਿਹਾ ਹੈ ਤੇ ਆਪਣੀ ਨਾਨੀ ਨੂੰ ਕੁੱਟ ਰਿਹਾ ਹੈ | ਰੋਸ਼ਨ ਪ੍ਰਿੰਸ ਹੱਸਦੇ ਹੋਏ ਕਹਿ ਰਹੇ ਹੈ ਕਿ ਉਸ ਵਿਚ ਮਿੰਨੀ ਰੋਸ਼ਨ ਪ੍ਰਿੰਸ roshan prince ਆ ਗਿਆ ਹੈ ਤੇ ਲੱਗਦਾ ਹੈ ਫ਼ਿਲਮ ਦਾ ਅਸਰ ਹੋ ਗਿਆ ਹੈ ਮੁੰਡੇ ਤੇ | ਰੋਸ਼ਨ ਪ੍ਰਿੰਸ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ ਇਹ ਅਸੀਂ ਉਹਨਾਂ ਦੀਆਂ ਪੋਸਟਾਂ ਤੋਂ ਦੇਖ ਸਕਦੇ ਹਨ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਫੇਸਬੁੱਕ ਤੇ ਕ੍ਰਿਕਟ ਖੇਡਦੇ ਇਕ ਬੱਚੇ ਦੀ ਵੀਡੀਓ ਵੀ ਸਾਂਝੀ ਕੀਤੀ ਸੀ |

Roshan Prince

ਰੋਸ਼ਨ ਪ੍ਰਿੰਸ roshan prince ਦਾ ਹਾਲ ਹੀ ਵਿਚ ਆਇਆ ਗੀਤ 'ਤੇਰੀ ਤਲਾਸ਼' ਫੈਨਸ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਸੋਸ਼ਲ ਮੀਡਿਆ ਤੇ ਸ਼ਾਇਆ ਪਿਆ ਹੈ | ਇਹ ਇਕ ਸੇਡ ਗੀਤ ਹੈ ਅਤੇ ਹੈਪ੍ਪੀ ਰਾਏਕੋਟੀ ਨੇ ਇਸ ਨੂੰ ਲਿਖਿਆ ਹੈ | ਉਹਨਾਂ ਦੀ ਫ਼ਿਲਮ ਲਾਵਾਂ ਫੇਰੇ Laavan Phere ਜੋ ਕਿ ਇਕ ਕੌਮੇਡੀ ਫ਼ਿਲਮ ਹੈ ਕੁਝ ਦਿਨ ਪਹਿਲਾ ਰਿਲੀਜ ਹੋਈ ਸੀ | ਉਸਨੂੰ ਨੂੰ ਵੀ ਲੋਕਾਂ ਵਲੋਂ ਬਹੁਤ ਪਿਆਰ ਦਿੱਤਾ ਗਿਆ | ਮੰਨੇ ਪ੍ਰਮੰਨੇ ਡਾਇਰੈਕਟਰ ਸਮੀਪ ਕੰਗ ਦੁਆਰਾ ਇਹ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਸੀ |

https://www.instagram.com/p/BjpVJE3BLhA/

ਉਹਨਾਂ ਦੀ ਨਿੱਜੀ ਜਿੰਦਗੀ ਬਾਰੇ ਗੱਲ ਕਰੀਏ ਤਾ ਉਹ ਪੰਜਾਬ ਦੇ ਲੁਧਿਆਣਾ ਦੇ ਰਹਿਣ ਵਾਲੇ ਹਨ ਅਤੇ ਫੁੱਟਬਾਲ ਖੇਡਣਾ ਬਹੁਤ ਪਸੰਦ ਕਰਦੇ ਅਤੇ ਆਪਣੀ ਫੈਮਿਲੀ ਨਾਲ ਸਮਾਂ ਵਤੀਤ ਕਰਨਾ ਬਹੁਤ ਪਸੰਦ ਕਰਦੇ ਹਨ | ਸ਼ਾਦੀਸ਼ੁਦਾ ਪ੍ਰਿੰਸ roshan prince ਆਪਣੀ ਬੇਟੀ ਗੋਪਿਕਾ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹ ਇਕ ਗੀਤਕਾਰ ਨਾ ਹੁੰਦੇ ਤਾਂ ਉਹ ਮਿਊਜ਼ਿਕ ਦੇ ਅਧਿਆਪਕ ਬਣਨਾ ਪਸੰਦ ਕਰਦੇ, ਕਿਊ ਕਿ ਮਿਊਜ਼ਿਕ ਨੂੰ ਉਹ ਦਿਲੋਂ ਪਿਆਰ ਕਰਦੇ ਹਨ ਤੇ ਉਸਦੀ ਪੂਜਾ ਕਰਦੇ ਹਨ | ਉਹਨਾਂ ਦਾ ਸਪਨਾ ਹੈ ਕਿ ਉਹ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਕੇ ਉਹਨਾਂ ਦੀ ਮਦਦ ਕਰਨ |

Roshan Prince


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network