ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਰੋਟੀ’ ਹੋਇਆ ਰਿਲੀਜ਼, ਗੀਤ ‘ਚ ਆਪਣੇ ਵਿਰੋਧੀਆਂ ਨੂੰ ਇਸ ਤਰ੍ਹਾਂ ਦਿੱਤਾ ਜਵਾਬ

Written by  Shaminder   |  May 06th 2020 10:54 AM  |  Updated: May 06th 2020 10:54 AM

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਰੋਟੀ’ ਹੋਇਆ ਰਿਲੀਜ਼, ਗੀਤ ‘ਚ ਆਪਣੇ ਵਿਰੋਧੀਆਂ ਨੂੰ ਇਸ ਤਰ੍ਹਾਂ ਦਿੱਤਾ ਜਵਾਬ

ਸਿੱਧੂ ਮੂਸੇਵਾਲਾ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਹਨ । ਉਨ੍ਹਾਂ ਦਾ ਨਵਾਂ ਗੀਤ ‘ਰੋਟੀ’ ਟਾਈਟਲ ਹੇਠ ਆਇਆ ਹੈ । ਇਸ ਗੀਤ ‘ਚ ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਕੁਝ ਲੋਕ ਉਨ੍ਹਾਂ ਨੂੰ ਭੰਡਦੇ ਰਹਿੰਦੇ ਹਨ ।ਗੀਤ ‘ਚ ਸਿੱਧੂ ਮੂਸੇਵਾਲਾ ਇਹ ਵੀ ਕਹਿ ਰਹੇ ਹਨ ਕਿ ਕੁਝ ਲੋਕਾਂ ਦੀ ਰੋੋਟੀ ਦਾ ਉਨ੍ਹਾਂ ਦੇ ਸਿਰ ‘ਤੇ ਹੀ ਚੱਲ ਰਹੀ ਹੈ। ਗੀਤ ਦੇ ਬੋਲ ਖੁਦ ਸਿੱਧੂ ਮੂਸੇਵਾਲਾ ਨੇ ਲਿਖੇ ਨੇ ।

ਮਿਊਜ਼ਿਕ ਦਾ ਕਿੱਡ ਵੱਲੋਂ ਦਿੱਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲਾ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦਾ ਗੀਤ ‘ਧੱਕਾ’ ਜੋ ਕਿ ਉਨ੍ਹਾਂ ਨੇ ਅਫਸਾਨਾ ਖ਼ਾਨ ਦੇ ਨਾਲ ਗਾਇਆ ਸੀ ਕਾਫੀ ਹਿੱਟ ਹੋਇਆ ਸੀ ।

https://www.instagram.com/p/B_P3rDwpF6v/

ਇਸ ਤੋਂ ਇਲਾਵਾ ਉਨ੍ਹਾਂ ਦਾ ਗੀਤ ‘ਡਾਲਰਾਂ ਵਾਂਗੁੰ ਨੀ ਨਾਮ ਸਾਡਾ ਚੱਲਦਾ’, ‘ਟਿੱਬਿਆਂ ਦਾ ਪੁੱਤ’ ਸਣੇ ਕਈ ਗੀਤ ਗਾਏ ਹਨ । ਜੋ ਕਿ ਸਰੋਤਿਆਂ ‘ਚ ਕਾਫੀ ਮਕਬੂਲ ਹੋਏ ਹਨ । ਗੀਤਾਂ ਤੋਂ ਇਲਾਵਾ ਸਿੱਧੂ ਮੂਸੇਵਾਲਾ ਫ਼ਿਲਮਾਂ ‘ਚ ਵੀ ਸਰਗਰਮ ਹਨ । ਉਹ ਫ਼ਿਲਮ ‘ਯੈੱਸ ਆਈ ਐੱਮ ਸਟੂਡੈਂਟ ‘ਚ ਵੀ ਜਲਦ ਹੀ ਨਜ਼ਰ ਆਉਣ ਵਾਲੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network