ਰੁਬੀਨਾ ਬਾਜਵਾ ਆਪਣੇ ਮੰਗੇਤਰ ਦੇ ਨਾਲ ਰੋਮਾਂਟਿਕ ਡੇਟ ‘ਤੇ ਆਈ ਨਜ਼ਰ, ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | January 12, 2022

ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ (Rubina Bajwa) ਆਪਣੇ ਮੰਗੇਤਰ ਦੇ ਨਾਲ ਡਿਨਰ ਡੇਟ (Dinner Date) ‘ਤੇ ਗਈ । ਜਿਸ ਦੀਆਂ ਤਸਵੀਰਾਂ ਰੁਬੀਨਾ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਦੋਵੇਂ ਰੋਮਾਂਟਿਕ ਡਿਨਰ ਡੇਟ ਦਾ ਅਨੰਦ ਲੈਂਦੇ ਹੋਏ ਨਜ਼ਰ ਆਏ । ਰੁਬੀਨਾ ਇਨ੍ਹਾਂ ਤਸਵੀਰਾਂ ‘ਚ ਕਾਫੀ ਖੁਸ਼ ਨਜ਼ਰ ਆ ਰਹੀ ਹੈ । ਦੱਸ ਦਈਏ ਕਿ ਇਸ ਜੋੜੀ ਨੇ ਕੁਝ ਮਹੀਨੇ ਪਹਿਲਾਂ ਹੀ ਮੰਗਣੀ ਕਰਵਾਈ ਹੈ । ਜਿਸ ਤੋਂ ਬਾਅਦ ਇਹ ਜੋੜੀ ਕਿਸੇ ਵੀ ਮਹੀਨੇ ‘ਚ ਵਿਆਹ ਦੇ ਬੰਧਨ ‘ਚ ਬੱਝ ਸਕਦੀ ਹੈ ।

Rubina Bajwa , image From instagram

ਹੋਰ ਪੜ੍ਹੋ : ਗੁੱਸੇ ‘ਚ ਬਾਕਸਿੰਗ ‘ਤੇ ਹੱਥ ਅਜ਼ਮਾਉਂਦਾ ਨਜ਼ਰ ਆਇਆ ਸ਼ਿੰਦਾ ਗਰੇਵਾਲ,ਗਿੱਪੀ ਗਰੇਵਾਲ ਨੇ ਸਾਂਝਾ ਕੀਤਾ ਵੀਡੀਓ

ਦੋਵਾਂ ਦੀ ਮੰਗਣੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ । ਰੁਬੀਨਾ ਬਾਜਵਾ ਵੀ ਆਪਣੀ ਭੈਣ ਨੀਰੂ ਬਾਜਵਾ ਵਾਂਗ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਉਸ ਦੀ ਅਦਾਕਾਰੀ ਨੂੰ ਵੀ ਕਾਫੀ ਸਰਾਹਿਆ ਜਾਂਦਾ ਹੈ । ਉਸ ਨੇ ਫ਼ਿਲਮ ‘ਸਰਗੀ’, ‘ਮੁੰਡਾ ਹੀ ਚਾਹੀਦਾ’, ‘ਲਾਈਏ ਜੇ ਯਾਰੀਆਂ’ ਸਣੇ ਕਈ ਫ਼ਿਲਮਾਂ ਹਨ । ਜਿਨ੍ਹਾਂ ‘ਚ ਉਸ ਨੇ ਕੰਮ ਕੀਤਾ ਹੈ ।

Rubina bajwa image From instagram

ਰੁਬੀਨਾ ਬਾਜਵਾ ਆਪਣੇ ਮੰਗੇਤਰ ਦੇ ਨਾਲ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਕਾਫੀ ਸਮੇਂ ਤੋਂ ਉਸ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ । ਨੀਰੂ ਬਾਜਵਾ ਹੀ ਉਸ ਨੂੰ ਅਦਾਕਾਰੀ ਦੇ ਖੇਤਰ ‘ਚ ਲੈ ਕੇ ਆਈ । ਨੀਰੂ ਬਾਜਵਾ ਅਜਿਹੀ ਅਦਾਕਾਰਾ ਹੈ ਜਿਸਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਅਮਿਟ ਛਾਪ ਛੱਡੀ ਹੈ । ਆਪਣੀ ਭੈਣ ਦੇ ਨਕਸ਼ੇ ਕਦਮਾਂ ‘ਤੇ ਚੱਲਦੀ ਹੋਈ ਰੁਬੀਨਾ ਵੀ ਅਦਾਕਾਰੀ ਦੇ ਖੇਤਰ ‘ਚ ਨਾਮ ਕਮਾ ਰਹੀ ਹੈ । ਦੱਸ ਦਈਏ ਨੀਰੂ ਬਾਜਵਾ ਜਲਦ ਹੀ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਨਜ਼ਰ ਆਏਗੀ ।

 

View this post on Instagram

 

A post shared by Rubina Bajwa (@rubina.bajwa)

You may also like