ਕਿਸਾਨਾਂ ਦੀ ਮਹਾ ਪੰਚਾਇਤ ’ਚ ਪਹੁੰਚੀ ਰੁਪਿੰਦਰ ਹਾਂਡਾ, ਹਰਿਆਣਾ ਸਰਕਾਰ ਵੱਲੋਂ ਦਿੱਤਾ ਲੋਕ ਗਾਇਕਾ ਦਾ ਖਿਤਾਬ ਵਾਪਿਸ ਕਰਨ ਦਾ ਐਲਾਨ

written by Rupinder Kaler | February 09, 2021

ਕਿਸਾਨ ਅੰਦੋਲਨ ਦਾ ਅੱਜ 76ਵਾਂ ਦਿਨ ਹੈ ਪਰ ਕਿਸਾਨਾਂ ਤੇ ਸਰਕਾਰ ਵਿਚਾਲੇ ਪੇਚ ਅਜੇ ਵੀ ਫਸਿਆ ਹੋਇਆ ਹੈ । ਫਿਲਹਾਲ ਕਿਸਾਨਾਂ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦਾ ਸਿਲਸਿਲਾ ਵੀ ਰੁਕਿਆ ਹੋਇਆ ਹੈ। ਇਸ ਸਭ ਦੇ ਚਲਦੇ ਹਰਿਆਣਾ ਦੇ ਕੁਰਕਸ਼ੇਤਰ ਵਿੱਚ ਕਿਸਾਨਾਂ ਦੀ ਮਹਾ ਪੰਚਾਇਤ ਚੱਲ ਰਹੀ ਹੈ ਜਿਸ ਵਿੱਚ ਕਿਸਾਨ ਆਗੂਆਂ ਸਮੇਤ ਕਈ ਵੱਡੇ ਗਾਇਕਾਂ ਨੇ ਹਾਜ਼ਰੀ ਲਗਵਾਈ ਹੈ । ਹੋਰ ਪੜ੍ਹੋ : ਕਪੂਰ ਖ਼ਾਨਦਾਨ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਰਿਸ਼ੀ ਕਪੂਰ ਤੇ ਰਣਧੀਰ ਕਪੂਰ ਦੇ ਭਰਾ ਰਾਜੀਵ ਕਪੂਰ ਦਾ ਹੋਇਆ ਦਿਹਾਂਤ ਅੱਜ ਹੈ ਰਾਹੁਲ ਰਾਏ ਦਾ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਟੁੱਟਿਆ ਸੀ ਪਤਨੀ ਨਾਲੋਂ ਰਿਸ਼ਤਾ Farmers Protest ਇਸ ਮਹਾ ਪੰਚਾਇਤ ਵਿੱਚ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਵੀ ਪਹੁੰਚੀ ਹੈ । ਉਹਨਾਂ ਨੇ ਵੀ ਕਿਸਾਨ ਲੀਡਰਾਂ ਦੇ ਨਾਲ ਮੰਚ ਤੋਂ ਕਿਸਾਨਾਂ ਨੂੰ ਸੰਬੋਧਨ ਕੀਤਾ । ਇਸ ਦੌਰਾਨ ਉਹਨਾਂ ਨੇ ਵੱਡਾ ਐਲਾਨ ਵੀ ਕੀਤਾ । ਰੁਪਿੰਦਰ ਹਾਂਡਾ ਨੇ ਹਰਿਆਣਾ ਸਰਕਾਰ ਵੱਲੋਂ ਉਹਨਾਂ ਨੂੰ ਦਿੱਤਾ ਲੋਕ ਗਾਇਕਾ ਦਾ ਸਨਮਾਨ ਵਾਪਿਸ ਕਰਨ ਦਾ ਐਲਾਨ ਕੀਤਾ ਹੈ । Farmers Protest ਖ਼ਬਰਾਂ ਮੁਤਾਬਿਕ ਉਹਨਾਂ ਨੇ ਸਟੇਜ਼ ਤੇ ਬੋਲਦੇ ਹੋਏ ਕਿਹਾ ਕਿ ਉਹ ਵੀ ਕਿਸਾਨ ਦੀ ਧੀ ਹੈ । ਇਹ ਅਵਾਰਡ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦਾ, ਕਿਉਂਕਿ ਉਹਨਾਂ ਦੇ ਪਿਤਾ ਵਾਂਗ ਦੇਸ਼ ਦਾ ਹਰ ਕਿਸਾਨ ਦੁਖੀ ਹੈ ।

0 Comments
0

You may also like