ਰੁਪਿੰਦਰ ਹਾਂਡਾ ਨੇ ਆਪਣੇ ਬਰਥਡੇਅ ‘ਤੇ ਆਪਣੀ ਚਿਰਾਂ ਦੀ ਇਸ ਖਵਾਹਿਸ਼ ਨੂੰ ਕੀਤਾ ਪੂਰਾ, ਵੀਡੀਓ ਕੀਤਾ ਸਾਂਝਾ

Written by  Shaminder   |  October 02nd 2020 01:21 PM  |  Updated: October 02nd 2020 01:21 PM

ਰੁਪਿੰਦਰ ਹਾਂਡਾ ਨੇ ਆਪਣੇ ਬਰਥਡੇਅ ‘ਤੇ ਆਪਣੀ ਚਿਰਾਂ ਦੀ ਇਸ ਖਵਾਹਿਸ਼ ਨੂੰ ਕੀਤਾ ਪੂਰਾ, ਵੀਡੀਓ ਕੀਤਾ ਸਾਂਝਾ

ਰੁਪਿੰਦਰ ਹਾਂਡਾ ਦਾ ਪਿਛਲੇ ਦਿਨੀਂ ਜਨਮ ਦਿਨ ਸੀ । ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰੁਪਿੰਦਰ ਹਾਂਡਾ ਨੇ ਦੱਸਿਆ ਕਿ ਉਨ੍ਹਾਂ ਦੀ ਖਵਾਹਿਸ਼ ਸੀ ਕਿ ਇੱਕ ਥਾਂ ‘ਤੇ ਪੰਜਾਬੀ ਇੰਡਸਟਰੀ ਦੀਆਂ ਸਾਰੀਆਂ ਕੁੜੀਆਂ ਇਕੱਠੀਆਂ ਹੋਣ।

Rupinder Handa Rupinder Handa

ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੀਆਂ ਸਾਰੀਆਂ ਗਾਇਕਾਵਾਂ ਜਿਸ ‘ਚ ਅਫਸਾਨਾ ਖਾਨ, ਨਿਸ਼ਾ ਬਾਨੋ, ਕੌਰ ਬੀ,ਮੰਨਤ ਨੂਰ ਸਣੇ ਕਈ ਗਾਇਕਾਵਾਂ ਨੇ ਰੁਪਿੰਦਰ ਹਾਂਡਾ ਦੇ ਜਨਮ ਦਿਨ ‘ਤੇ ਪਹੁੰਚ ਕੇ ਉਨ੍ਹਾਂ ਨੂੰ ਵਧਾਈ ਦਿੱਤੀ ।ਇਸ ਦੇ ਨਾਲ ਹੀ ਗਾਇਕ ਮਨਕਿਰਤ ਔਲਖ, ਹੈਪੀ ਟੲਰੇਕੋਟੀ ਸਣੇ ਗਾਇਕ ਵੀ ਸ਼ਾਮਿਲ ਹੋਏ ।

ਹੋਰ ਪੜ੍ਹੋ:ਪੰਜਾਬੀ ਸਿਤਾਰਿਆਂ ਨੇ ਕਿਸਾਨਾਂ ਨਾਲ ਮੀਟਿੰਗ ਕਰਕੇ ਲਿਆ ਵੱਡਾ ਫੈਸਲਾ, ਮੀਟਿੰਗ ਵਿੱਚ ਸਿੱਪੀ ਗਿੱਲ, ਹਰਫ ਚੀਮਾ, ਰੁਪਿੰਦਰ ਹਾਂਡਾ ਸਮੇਤ ਕਈ ਗਾਇਕ ਹੋਏ ਸ਼ਾਮਿਲ

Rupinder Handa Rupinder Handa

ਰੁਪਿੰਦਰ ਹਾਂਡਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਹ ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ ।

Rupinder Handa Rupinder Handa

ਇੱਕ ਰਿਆਲਟੀ ਸ਼ੋਅ ਜਿੱਤਣ ਤੋਨ ਬਾਅਦ ਰੁਪਿੰਦਰ ਹਾਂਡਾ ਇੰਡਸਟਰੀ ‘ਚ ਸਰਗਰਮ ਹੋਏ ਸਨ । ਉਨ੍ਹਾਂ ਦਾ ਸਬੰਧ ਹਰਿਆਣਾ ਦੇ ਨਾਲ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network