ਰੁਪਿੰਦਰ ਹਾਂਡਾ ਦਾ  'ਬੇਰੁਖੀਆਂ' ਗੀਤ ਹੋਇਆ ਰਿਲੀਜ਼ , ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਵੀਡਿਓ

Written by  Shaminder   |  October 11th 2018 08:15 AM  |  Updated: October 11th 2018 08:15 AM

ਰੁਪਿੰਦਰ ਹਾਂਡਾ ਦਾ  'ਬੇਰੁਖੀਆਂ' ਗੀਤ ਹੋਇਆ ਰਿਲੀਜ਼ , ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਵੀਡਿਓ

ਰੁਪਿੰਦਰ ਹਾਂਡਾ ਦਾ ਗੀਤ 'ਬੇਰੁਖੀਆਂ' ਰਿਲੀਜ਼ ਹੋ ਚੁੱਕਿਆ  ਹੈ । ਇਸ ਗੀਤ ਦੇ ਵੀਡਿਓ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।ਰੁਪਿੰਦਰ ਹਾਂਡਾ ਵੀ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ।ਉਨ੍ਹਾਂ ਨੇ ਆਪਣੇ ਫੈਨਸ ਨੂੰ ਇਸ ਗੀਤ ਦੇ ਵੀਡਿਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਵੀ ਕੀਤੀ ।ਇਸ ਗੀਤ ਦੇ ਬੋਲ ਸੁਖਚੈਨ ਸਿੰਘ ਨੇ ਲਿਖੇ ਨੇ ਜਦਕਿ ਇਸ ਦਾ ਵੀਡਿਓ ਬਲਜੀਤ ਦਿਓ ਨੇ ਤਿਆਰ ਕੀਤਾ ਹੈ ।

ਹੋਰ ਵੇਖੋ  : ਪੰਜਾਬ ਦੇ ਹਾਲਾਤਾਂ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦੀ ਹੈ ਰੁਪਿੰਦਰ ਹਾਂਡਾ

https://www.instagram.com/p/BovY7BlnbS4/?hl=en&taken-by=rupinderhandaofficial

ਇਹ ਇੱਕ ਰੋਮਾਂਟਿਕ ਸੈਡ ਸੌਂਗ ਹੈ ,ਜਿਸ 'ਚ ਰੁਪਿੰਦਰ ਹਾਂਡਾ ਦੇ ਗੀਤ ਦੀ ਨਾਇਕਾ ਨੇ ਆਪਣੇ ਦੋਸਤ ਦੇ ਬੇਰੁਖੀ ਭਰੇ ਰਵੱਈਏ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਉਸ ਦੀ ਬੇਰੁਖੀ ਨੇ ਉਸ ਦੀਆਂ ਅੱਖਾਂ ਵਿੱਚੋਂ ਨੀਂਦਾ ਖੋਹ ਲਈਆਂ ਨੇ । ਇਸ ਗੀਤ ਨੂੰ ਆਪਣੀ ਸੁਰੀਲੀ ਅਵਾਜ਼ ਨਾਲ ਸ਼ਿੰਗਾਰਿਆ ਹੈ ਰੁਪਿੰਦਰ ਹਾਂਡਾ ਨੇ ।

ਰੁਪਿੰਦਰ ਹਾਂਡਾ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਨੇ ਵੀ ਭਰਵਾਂ ਪਿਆਰ ਦਿੱਤਾ ਹੈ । ਰੁਪਿੰਦਰ ਹਾਂਡਾ ਨੇ ਆਪਣੇ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਅਪੀਲ ਵੀ ਕੀਤੀ ਹੈ ।

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਉਮੀਦ ਹੈ ਕਿ ਤੁਹਾਨੂੰ ਇਹ ਗੀਤ ਜ਼ਰੂਰ ਪਸੰਦ ਆਇਆ ਹੋਵੇਗਾ।ਉਨ੍ਹਾਂ ਲਿਖਿਆ ਕਿ ਜੇ ਇਹ ਗੀਤ ਤੁਹਾਨੂੰ ਪਸੰਦ ਆਇਆ ਤਾਂ ਇਸ 'ਤੇ ਕਮੈਂਟ ਅਤੇ ਸ਼ੇਅਰ ਕਰਨਾ ਜ਼ਰੂਰ ਕਰਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network