ਰੁਪਿੰਦਰ ਹਾਂਡਾ ਨੇ ਪੰਜਾਬੀ ਇੰਡਸਟਰੀ ‘ਚ ਕੀਤੇ 15 ਸਾਲ ਪੂਰੇ, ਆਪਣੇ ਕਰੀਅਰ ਦਾ ਪਹਿਲਾ ਗੀਤ ਕੀਤਾ ਸਾਂਝਾ

written by Shaminder | August 11, 2021

ਰੁਪਿੰਦਰ ਹਾਂਡਾ (Rupinder Handa)  ਨੂੰ ਪੰਜਾਬੀ ਇੰਡਸਟਰੀ ‘ਚ 15 ਸਾਲ ਪੂਰੇ ਹੋ ਗਏ ਹਨ । ਇਸ ਮੌਕੇ ਉਨ੍ਹਾਂ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਰੁਪਿੰਦਰ ਹਾਂਡਾ(Rupinder Handa)   ਨੇ ਲਿਖਿਆ ਕਿ ‘ਵਾਹ, ਮੇਰਾ ਪਹਿਲਾ ਹਾਣਾ 2006 ‘ਚ ਰਿਲੀਜ਼ ਹੋਇਆ ਸੀ ।ਇਸ ਇੰਡਸਟਰੀ ‘ਚ 15 ਸਾਲ ਹੋ ਗਏ ਹਨ, ਪਰ ਹਰ ਰੋਜ਼ ਇੱਕ ਸ਼ੁਰੂਆਤ ਕਰਨ ਵਾਲਾ ਨਵਾਂ ਦਿਨ ਹੁੰਦਾ ਹੈ ।

Rupinder Handa ,,-min Image From Instagram

ਹੋਰ ਪੜ੍ਹੋ : ਕਰੀਨਾ ਕਪੂਰ ਦੇ ਪਰਿਵਾਰ ਨੇ ਉਹਨਾਂ ਟਰੋਲਰਾਂ ਨੂੰ ਦਿੱਤਾ ਠੋਕਵਾਂ ਜਵਾਬ ਜੋ ਜਹਾਂਗੀਰ ਨਾਂਅ ’ਤੇ ਕਰ ਰਹੇ ਸਨ ਹੰਗਾਮਾ

ਮੈਂ ਇਸ ਦਾ ਅਨੰਦ ਲੈ ਰਿਹਾ ਹਾਂ, ਰੱਬ ਦਾ ਧੰਨਵਾਦ ਅਤੇ ਮੇਰੇ ਸਰੋਤਿਆਂ ਦਾ ਵੀ, ਜਿਨ੍ਹਾਂ ਨੇ ਹਮੇਸ਼ਾ ਮੇਰੇ ‘ਤੇ ਵਿਸ਼ਵਾਸ਼ ਕੀਤਾ’ । ਰੁਪਿੰਦਰ ਹਾਂਡਾ ਨੇ ਇਸ ਪੋਸਟ ਦੇ ਨਾਲ ਹੀ ਆਪਣਾ ਪਹਿਲਾ ਗੀਤ ਵੀ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

ਰੁਪਿੰਦਰ ਹਾਂਡਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।ਉਨ੍ਹਾਂ ਨੇ ਆਪਣੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ ਇੱਕ ਟੀਵੀ ਚੈਨਲ ਦੇ ਰਿਆਲਟੀ ਸ਼ੋਅ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਕਾਫੀ ਨਾਮ ਕਮਾਇਆ ।

Rupinder Handa -min Image From Instagram

ਰੁਪਿੰਦਰ ਹਾਂਡਾ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ, ਭਾਵੇਂ ਉਹ ਫੋਕ ਮਿਊਜ਼ਿਕ ਹੋਵੇ, ਧਾਰਮਿਕ ਹੋਣ ਜਾਂ ਫਿਰ ਖੇਤੀ ਅਤੇ ਕਿਰਸਾਨੀ ਦੇ ਨਾਲ ਸਬੰਧਤ ਹੋਣ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾਂਦਾ ਹੈ ।

 

0 Comments
0

You may also like