ਸੈਫ ਅਲੀ ਖ਼ਾਨ ਨੇ ਕਰੀਨਾ ਕਪੂਰ ਲਈ ਨਹੀਂ ਬਲਕਿ ਇਸ ਕੁੜੀ ਲਈ ਅੰਮ੍ਰਿਤਾ ਸਿੰਘ ਨੂੰ ਦਿੱਤਾ ਸੀ ਵੱਡਾ ਧੋਖਾ

written by Rupinder Kaler | October 07, 2020 01:32pm

ਸੈਫ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਦਾ 13 ਸਾਲ ਪੁਰਾਣਾ ਰਿਸ਼ਤਾ ਟੁੱਟ ਚੁੱਕਿਆ ਹੈ । ਇਸ ਨੂੰ ਖਤਮ ਹੋਏ 16 ਸਾਲ ਹੋ ਗਏ ਹਨ । ਪਰ ਇਸ ਜੋੜੀ ਵਿੱਚ ਪਿਆਰ ਏਨਾਂ ਸੀ ਕਿ ਦੋਹਾਂ ਨੇ ਸਭ ਤੋਂ ਚੋਰੀ ਵਿਆਹ ਕਰ ਲਿਆ ਸੀ । ਫਿਰ ਅਚਾਨਕ ਇਸ ਰਿਸ਼ਤੇ ਵਿੱਚ ਦਰਾਰ ਆ ਗਈ । 1991 ਵਿੱਚ ਦੋਹਾਂ ਨੇ ਵਿਆਹ ਕਰਵਾਇਆ ਸੀ ਤੇ 2004 ਵਿੱਚ ਦੋਵੇਂ ਵੱਖ ਹੋ ਗਏ ਸਨ ।

Khan

ਹੋਰ ਪੜ੍ਹੋ : 

ਅੰਮ੍ਰਿਤਾ ਤੇ ਸੈਫ ਦੇ ਵੱਖ ਹੋਣ ਦੀ ਵੱਡੀ ਵਜ੍ਹਾ ਸੈਫ ਅਲੀ ਖ਼ਾਨ ਦੀ ਦਿਲ ਫਰੇਬੀ ਅਤੇ ਉਹ ਧੋਖਾ ਸੀ ਜਿਹੜਾ ਇੱਕ ਇਟੇਲੀਅਨ ਮਾਡਲ ਰੋਜਾ ਕੈਟਲਾਨੋ ਲਈ ਸੈਫ ਨੇ ਅੰਮ੍ਰਿਤਾ ਨੂੰ ਦਿੱਤਾ ਸੀ । ਸਾਲ 2004 ਵਿੱਚ ਸੈਫ ਤੇ ਰੋਜਾ ਦੀ ਮੁਲਾਕਾਤ ਹੋਈ ਸੀ । ਸੈਫ ਦੀ ਵਿਆਹੁਤਾ ਜ਼ਿੰਦਗੀ ਉਸ ਸਮੇਂ ਬੁਰੇ ਦੌਰ ਤੋਂ ਗੁਜ਼ਰ ਰਹੀ ਸੀ । ਆਏ ਦਿਨ ਅੰਮ੍ਰਿਤਾ ਤੇ ਸੈਫ ਵਿਚਾਲੇ ਝਗੜੇ ਹੁੰਦੇ ਸਨ ।

khan

ਰੋਜਾ ਨੂੰ ਮਿਲਦੇ ਸਾਰ ਸੈਫ ਰੋਜਾ ਦੇ ਪਿਆਰ ਵਿੱਚ ਪੈ ਗਏ । ਦੋਹਾਂ ਦੇ ਅਫੇਅਰ ਦੀਆਂ ਖ਼ਬਰਾਂ ਵੀ ਅੰਮ੍ਰਿਤਾ ਤੋਂ ਜ਼ਿਆਦਾ ਚਿਰ ਛਿੱਪ ਨਹੀਂ ਸਕੀਆਂ ।ਸੈਫ ਰੋਜਾ ਕਰਕੇ ਅੰਮ੍ਰਿਤਾ ਤੋਂ ਵੱਖ ਹੋਣਾ ਚਾਹੁੰਦੇ ਸਨ । ਇਸ ਤੋਂ ਬਾਅਦ ਦੋਹਾਂ ਦਾ ਤਲਾਕ ਹੋ ਗਿਆ ।

khan

ਉਸ ਤੋਂ ਬਾਅਦ ਰੋਜਾ ਸੈਫ ਲਈ ਮੁੰਬਈ ਚਲੀ ਆਈ । ਹਾਲਾਂਕਿ ਸੈਫ ਨੇ ਰੋਜਾ ਨੂੰ ਵੀ ਧੋਖੇ ਵਿੱਚ ਰੱਖਿਆ, ਜਿਸ ਦਾ ਪਤਾ ਰੋਜਾ ਨੂੰ ਉਦੋਂ ਲੱਗਿਆ ਜਦੋਂ ਉਹ ਮੁੰਬਈ ਵਾਪਿਸ ਆਈ । ਇੱਕ ਇੰਟਰਵਿਊ ਵਿੱਚ ਰੋਜਾ ਨੇ ਦੱਸਿਆ ਕਿ ਸੈਫ ਦੇ ਵਿਆਹੇ ਹੋਣ ਦਾ ਉਸ ਨੂੰ ਉਦੋਂ ਪਤਾ ਲੱਗਿਆ ਜਦੋਂ ਉਹ ਇੰਡੀਆ ਆਈ ।

You may also like