
ਸੰਨੀ ਦਿਓਲ (sunny deol) ਨੂੰ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ, ਉਹ ਬਾਲੀਵੁੱਡ ਤੇ ਆਪਣੀ ਅਦਾਕਾਰੀ ਨਾਲ ਕਈ ਸਾਲਾਂ ਤੋਂ ਰਾਜ ਕਰਦੇ ਆ ਰਹੇ ਹਨ । ਇਸ ਤੋਂ ਇਲਾਵਾ ਉਹ ਆਪਣੇ ਗੁੱਸੇ ਲਈ ਵੀ ਜਾਣੇ ਜਾਂਦੇ ਹਨ । ਅੱਜ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਨਾਲ ਜੁੜਿਆ ਇੱਕ ਕਿਸਾ ਸੁਣਾਉਂਦੇ ਹਾਂ ਜਦੋਂ ਸੋਹਾ ਅਲੀ ਖ਼ਾਨ (soha ali khan) ਨੇ ਸੰਨੀ ਨੂੰ ਜੋਰਦਾਰ ਥੱਪੜ ਮਾਰ ਦਿੱਤਾ ਸੀ ।

ਹੋਰ ਪੜ੍ਹੋ :
ਨਵਰਾਜ ਹੰਸ ਪਤਨੀ ਨਾਲ ਆਗਰਾ ‘ਚ ਬਿਤਾ ਰਹੇ ਸਮਾਂ, ਤਾਜ ਮਹਿਲ ਦੀ ਸੈਰ ਕਰਦੇ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

ਤੁਸੀ ਸੰਨੀ (sunny deol) ਦੀ ਫ਼ਿਲਮ ‘ਘਾਇਲ ਵੰਸ ਅਗੇਨ’ ਜ਼ਰੂਰ ਦੇਖੀ ਹੋਣੀ ਹੈ । ਇਸ ਫ਼ਿਲਮ ਵਿੱਚ ਸੋਹਾ ਅਲੀ (soha ali khan) ਨੇ ਇੱਕ ਮਨੋਚਿਕਿਤਸਕ ਦਾ ਕਿਰਦਾਰ ਨਿਭਾਇਆ ਸੀ । ਇਸ ਫ਼ਿਲਮ ਵਿੱਚ ਇੱਕ ਸੀਨ ਸੀ ਜਦੋਂ ਸੰਨੀ (sunny deol) ਆਪਣਾ ਆਪਾ ਗਵਾ ਦਿੰਦੇ ਹਨ ਤੇ ਸੋਹਾ ਅਲੀ ਸੰਨੀ ਨੂੰ ਹੋਸ਼ ਵਿੱਚ ਲਿਆਉਣ ਲਈ ਥੱਪੜ ਮਾਰਦੀ ਹੈ ।

ਇਸ ਸੀਨ ਦੀ ਸ਼ੂਟਿੰਗ ਦੌਰਾਨ ਸੋਹਾ ਅਲੀ ਏਨੀਂ ਗੰਭੀਰ ਹੋ ਜਾਂਦੀ ਹੈ ਕਿ ਉਹ ਸੱਚ ਮੁਚ ਵਿੱਚ ਸੰਨੀ (sunny deol) ਨੂੰ ਜ਼ੋਰਦਾਰ ਥੱਪੜ ਮਾਰ ਦਿੰਦੀ ਹੈ । ਪੂਰੀ ਟੀਮ ਇਹ ਸਭ ਦੇਖ ਕੇ ਹੈਰਾਨ ਰਹਿ ਜਾਂਦੀ ਹੈ । ਸੋਹਾ (soha ali khan) ਨੇ ਖੁਦ ਇਸ ਗੱਲ ਤੇ ਹੈਰਾਨਗੀ ਜਤਾਈ ਸੀ । ਹਾਲਾ ਕਿ ਸੰਨੀ ਨੇ ਪੂਰੇ ਹਲਾਤ ਨੂੰ ਸਮਝਿਆ ਤੇ ਉਹਨਾਂ ਨੇ ਕਦੇ ਵੀ ਇਸ ਤੇ ਆਪਣਾ ਪ੍ਰਤੀਕਰਮ ਨਹੀਂ ਦਿੱਤਾ ।