
ਸੁਨੀਲ ਸ਼ੈਟੀ (Suniel Shetty) ਦੇ ਬੇਟੇ ਅਹਾਨ ਸ਼ੈੱਟੀ (Ahan Shetty) ਦੀ ਫ਼ਿਲਮ ‘ਤੜਪ’ ਦਾ ਟ੍ਰੇਲਰ ਬੀਤੇ ਦਿਨ ਰਿਲੀਜ਼ ਹੋਇਆ ਹੈ । ਇਸ ‘ਚ ਅਹਾਨ ਸ਼ੈੱਟੀ ਦੀ ਦਮਦਾਰ ਅਦਾਕਾਰੀ ਵੇਖਣ ਨੂੰ ਮਿਲ ਰਹੀ ਹੈ । ਜਿਸ ਨੂੰ ਵੇਖ ਕੇ ਹਰ ਕੋਈ ਇਸ ਫ਼ਿਲਮ ਦੀ ਤਾਰੀਫ ਕਰ ਰਿਹਾ ਹੈ । ਅਦਾਕਾਰ ਅਕਸ਼ੇ ਕੁਮਾਰ (Akshay Kumar) ਨੇ ਵੀ ਇਸ ਫ਼ਿਲਮ ਦੀ ਤਾਰੀਫ ਕੀਤੀ ਹੈ ਅਤੇ ਇੱਕ ਟਵੀਟ ਕੀਤਾ ਹੈ । ਅਕਸ਼ੇ ਕੁਮਾਰ ਨੇ ਲਿਖਿਆ ਕਿ ‘ਤੇਰਾ ਬੇਟੇ ਤਾਂ ਤੇਰੇ ਤੋਂ ਵੀ ਦਸ ਕਦਮ ਅੱਗੇ ਹੈ’ । ਇਹ ਟਵੀਟ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ । ਅਕਸ਼ੇ ਕੁਮਾਰ ਦੇ ਇਸ ਟਵੀਟ ‘ਤੇ ਰੀ-ਟਵੀਟ ਕਰਦੇ ਹੋਏ ਸੁਨੀਲ ਨੇ ਕਿਹਾ ਕਿ ‘ਤੁਸੀਂ ਪਹਿਲੇ ਵਿਅਕਤੀ ਸੀ ਜਿਨ੍ਹਾਂ ਨੇ ਸਾਲਾਂ ਪਹਿਲਾਂ ਉਨ੍ਹਾਂ ਦੀ ਤਸਵੀਰ ਅੱਕੀ ਨੂੰ ਦੇਖ ਕੇ ਕੁਝ ਸੁੰਦਰ ਦੀ ਕਾਮਨਾ ਅਤੇ ਭਵਿੱਖ ਬਾਣੀ ਕੀਤੀ ਸੀ …ਤੁਹਾਡਾ ਹਮੇਸ਼ਾ ਜੋ ਪਿਆਰ ਦਿਖਾਉਂਦੇ ਹੋ, ਉਸ ਲਈ ਬਹੁਤ ਬਹੁਤ ਧੰਨਵਾਦ…ਸਰਾਹਣਾ ਕਰਦੇ ਹਨ’।

ਹੋਰ ਪੜ੍ਹੋ : ਅਦਾਕਾਰ ਯੂਸਫ ਹੁਸੈਨ ਦਾ ਹੋਇਆ ਦਿਹਾਂਤ, ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ
ਅਹਾਨ ਸ਼ੈੱਟੀ ਅਤੇ ਤਾਰਾ ਸੁਤਾਰੀਆ ਦੀ ਫ਼ਿਲਮ ‘ਤੜਪ’ ਆਗਾਮੀ ਦਸੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ । ਫ਼ਿਲਮ ‘ਚ ਅਹਾਨ ਅਤੇ ਤਾਰਾ ਈਸ਼ਾਨ ਅਤੇ ਰਮੀਸਾ ਦਾ ਕਿਰਦਾਰ ਨਿਭਾਇਆ ਹੈ । ਫੌਕਸ ਸਟਾਰ ਸਟੂਡੀਓਜ਼ ਵੱਲੋਂ ਪੇਸ਼ਕਾਰੀ ਅਤੇ ਸਾਜਿਦ ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਪ੍ਰੋਡਕਸ਼ਨ ਦੀ ਫ਼ਿਲਮ ‘ਤੜਪ’ ਦਾ ਨਿਰਮਾਣ ਸਾਜਿਦ ਨਾਡਿਆਡਵਾਲਾ ਕਰ ਰਹੇ ਹਨ ।

ਫ਼ਿਲਮ ਨੂੰ ਮਿਲਨ ਲੂਥਰੀਆ ਦੇ ਨਿਰਦੇਸ਼ਨ ‘ਚ ਬਣਾਇਆ ਗਿਆ ਹੈ । ਦੱਸ ਦਈਏ ਕਿ ‘ਤੜਪ’ ਸਾਲ 2018 ਆਈ ਤੇਲਗੂ ਫ਼ਿਲਮ ‘ਆਰ ਐਕਸ 100’ ਦਾ ਰੀਮੇਕ ਹੈ । ਅਹਾਨ ਸ਼ੈੱਟੀ ਦੀ ਫ਼ਿਲਮ ਦੇ ਟ੍ਰੇਲਰ ਦੀ ਸਲਮਾਨ ਖ਼ਾਨ ਨੇ ਵੀ ਸ਼ਲਾਘਾ ਕੀਤੀ ਹੈ । ਸਲਮਾਨ ਖ਼ਾਨ ਨੇ ਫ਼ਿਲਮ ਦਾ ਟ੍ਰੇਲਰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਅਹਾਨ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ । ਤੁਹਾਨੂੰ ਬਹੁਤ –ਬਹੁਤ ਵਧਾਈ ‘ਤੜਪ’ ਦੇ ਲਈ । ਮੈਨੂੰ ਇਹ ਬਹੁਤ ਪਸੰਦ ਆਈ ਹੈ’। ਸੁਨੀਲ ਸ਼ੈਟੀ ਦੇ ਬੇਟੇ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ ਅਤੇ ਆਪਣੀ ਫ਼ਿਲਮ ਦੇ ਟ੍ਰੇਲਰ ਦੇ ਨਾਲ ਹੀ ਅਹਾਨ ਚਰਚਾ ‘ਚ ਆ ਗਿਆ ਹੈ । ਲੋਕਾਂ ਵੱਲੋਂ ਜਿੱਥੇ ਟ੍ਰੇਲਰ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ ਹੀ ਫ਼ਿਲਮ ਨੂੰ ਲੈ ਕੇ ਵੀ ਕਾਫੀ ਉਤਸ਼ਾਹ ਬਣਿਆ ਹੋਇਆ ਹੈ ਅਤੇ ਦਰਸ਼ਕਾਂ ਦੀ ਐਕਸਾਈਟਮੈਂਟ ਹੋਰ ਜ਼ਿਆਦਾ ਵੱਧ ਗਈ ਹੈ ।
View this post on Instagram