ਇੱਕ ਵਾਰ ਫਿਰ ਸ਼ਾਹਰੁਖ ਖ਼ਾਨ ਤੇ ਸਲਮਾਨ ਖ਼ਾਨ ਫ਼ਿਲਮ ਵਿੱਚ ਇੱਕਠੇ ਆਉਣਗੇ ਨਜ਼ਰ

written by Rupinder Kaler | November 06, 2020

ਸ਼ਾਹਰੁਖ ਖ਼ਾਨ ਤੇ ਸਲਮਾਨ ਖ਼ਾਨ ਇੱਕ ਵਾਰ ਫਿਰ ਇੱਕਠੇ ਨਜ਼ਰ ਆਉਣਗੇ । ਇਸ ਫ਼ਿਲਮ ਬਾਰੇ ਸ਼ਾਹਰੁਖ ਖਾਨ ਨੇ ਅਧਿਕਾਰਤ ਤੌਰ 'ਤੇ ਜ਼ਿਆਦਾ ਖੁਲਾਸਾ ਨਹੀਂ ਕੀਤਾ ਹੈ। ਇੱਕ ਚਰਚਾ ਹੈ ਕਿ ਉਨ੍ਹਾਂ ਦੀ ਅਗਲੀ ਫਿਲਮ 'ਪਠਾਨ' ਹੈ, ਜਿਸ ਵਿੱਚ ਜਾਨ ਅਬ੍ਰਾਹਮ ਵਿਲੇਨ ਦੇ ਰੂਪ ਵਿੱਚ ਦਿਖਾਈ ਦੇਣਗੇ ਅਤੇ ਦੀਪਿਕਾ ਪਾਦੂਕੋਣ ਇਸ ਫਿਲਮ ਵਿੱਚ ਮੁੱਖ ਨਾਇਕਾ ਹੋਵੇਗੀ । ਹੁਣ ਇਸ ਫਿਲਮ ਵਿਚ ਵੱਡੇ ਸਟਾਰ ਸਲਮਾਨ ਖਾਨ ਦੇ ਸ਼ਾਮਲ ਹੋਣ ਦੀ ਖ਼ਬਰਾਂ ਆ ਰਹੀਆਂ ਹਨ। salman khan99 ਹੋਰ ਪੜ੍ਹੋ :

Salman khan ਖਬਰਾਂ ਦੇ ਅਨੁਸਾਰ, ਸਲਮਾਨ ਇਸ ਫਿਲਮ ਵਿੱਚ ਇੱਕ ਕੈਮਿਓ ਰੋਲ ਨਿਭਾ ਰਹੇ ਹਨ। ਸਲਮਾਨ ਨੇ ਪਿਛਲੀ ਵਾਰ ਸ਼ਾਹਰੁਖ ਦੀ ਫਿਲਮ ਜ਼ੀਰੋ ਵਿੱਚ ਕੋਮਿਓ ਦਾ ਰੋਲ ਕੀਤਾ ਸੀ। ਉਹ ਸ਼ਾਹਰੁਖ ਦੀ ਫਿਲਮ ਵਿਚ ਇਕ ਗਾਣੇ ਵਿੱਚ ਡਾਂਸ ਕਰਦੇ ਹੋਏ ਨਜ਼ਰ ਆਏ ਸਨ। Shahrukh-Khan ਪਿਛਲੇ ਇੱਕ ਦਹਾਕੇ ਤੋਂ, ਦੋਵੇਂ ਸਿਤਾਰੇ ਇੱਕ ਦੂਜੇ ਦੀਆਂ ਫਿਲਮਾਂ ਵਿੱਚ ਕੈਮਿਓ ਰੋਲ ਅਦਾ ਕਰ ਰਹੇ ਹਨ। ਸਲਮਾਨ ਨੇ ਸ਼ਾਹਰੁਖ ਦੀ ਫਿਲਮ 'ਕੁਛ ਕੁਛ ਹੋਤਾ ਹੈ', 'ਓਮ ਸ਼ਾਂਤੀ ਓਮ' 'ਚ ਕੈਮਿਓ ਦੀ ਭੂਮਿਕਾ ਨਿਭਾਈ ਸੀ, ਜਦੋਂਕਿ ਸ਼ਾਹਰੁਖ ਨੇ ਸਲਮਾਨ ਦੀ ਫਿਲਮ' ਹਰ ਦਿਲ ਜੋ ਪਿਆਰ ਕਰੇਗਾ ',' ਟਿਊਬਲਾਈਟ 'ਵਿੱਚ ਕੈਮਿਓ ਰੋਲ ਨਿਭਾਇਆ ਸੀ।

0 Comments
0

You may also like