ਸਲਮਾਨ ਖ਼ਾਨ ਨੇ ਮਨਾਇਆ ਆਪਣੇ ਬਾਡੀਗਾਰਡ ਜੱਗੀ ਦਾ ਜਨਮ ਦਿਨ, ਵੀਡੀਓ ਵਾਇਰਲ

written by Shaminder | December 12, 2020

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਬਾਡੀਗਾਰਡ ਜੱਗੀ ਦਾ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ । ਜੱਗੀ ਦੇ ਜਨਮ ਦਿਨ ‘ਤੇ ਸਲਮਾਨ ਖ਼ਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ । ਆਪਣੇ ਖ਼ਾਸ ਅੰਦਾਜ਼ ਲਈ ਜਾਣੇ ਜਾਂਦੇ ਸਲਮਾਨ ਖ਼ਾਨ ਇਸ ਵੀਡੀਓ ‘ਚ ਉਨ੍ਹਾਂ ਦੀ ਹਰਕਤ ਕਰਕੇ ਕਾਫੀ ਚਰਚਾ ‘ਚ ਹਨ । ਕਿਉਂਕਿ ਜਦੋਂ ਜੱਗੀ ਆਪਣੇ ਜਨਮ ਦਿਨ ‘ਤੇ ਕੇਕ ਕੱਟ ਕੇ ਸਲਮਾਨ ਨੂੰ ਕੇਕ ਖਵਾਉਣ ਲਈ ਅੱਗੇ ਲੈ ਕੇ ਜਾਂਦੇ ਹਨ ਤਾਂ ਸਲਮਾਨ ਆਪਣਾ ਮੂੰਹ ਕੇਕ ਦੇ ਨਜ਼ਦੀਕ ਲਿਜਾ ਕੇ ਦੂਰ ਹਟਾ ਲੈਂਦੇ ਹਨ । ਜਿਸ ਤੋਂ ਬਾਅਦ ਉੱਥੇ ਮੌਜੂਦ ਸਾਰੇ ਲੋਕ ਹੱਸਣ ਲੱਗ ਪੈਂਦੇ ਹਨ । ਹੋਰ ਪੜ੍ਹੋ : ਸਲਮਾਨ ਖ਼ਾਨ ਨੂੰ ਸਿੱਖ ਕਿਰਦਾਰ ਵਿੱਚ ਦੇਖ ਕੇ ਭੜਕੇ ਲੋਕ, ਕਮੈਂਟ ਕਰਨ ਵਾਲਿਆਂ ਦਾ ਆਇਆ ਹੜ੍ਹ
salman ਸਲਮਾਨ ਖ਼ਾਨ ਦਾ ਇਹ ਵੀਡੀਓ ਉਨ੍ਹਾਂ ਦੀ ਫ਼ਿਲਮ 'ਅੰਤਿਮ' ਦੇ ਸੈੱਟ ਦਾ ਹੀ ਹੈ । salman ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ ਦੀ 'ਅੰਤਿਮ' ਫ਼ਿਲਮ ਦਾ ਇੱਕ ਵੀਡੀਓ ਪਹਿਲਾਂ ਵੀ ਵਾਇਰਲ ਹੋਇਆ ਸੀ ਜਿਸ ‘ਚ ਉਹ ਇੱਕ ਸਿੱਖ ਦੀ ਲੁੱਕ ‘ਚ ਦਿਖਾਈ ਦਿੱਤੇ ਸਨ ।

 
View this post on Instagram
 

A post shared by Viral Bhayani (@viralbhayani)

0 Comments
0

You may also like