ਸਲਮਾਨ ਖ਼ਾਨ ਦੀ ਇੱਕ ਕੁੜੀ ਨਾਲ ਡਾਂਸ ਕਰਦੇ ਹੋਏ ਵੀਡੀਓ ਹੋਈ ਵਾਇਰਲ, ਫੈਨਜ਼ ਨੇ ਪੁੱਛਿਆ ਕੁੜੀ ਦਾ ਨਾਂਅ

written by Pushp Raj | December 23, 2021

ਬਾਲੀਵੁੱਡ ਦੇ ਭਾਈਜਾਨ ਯਾਨੀ ਕਿ ਸਲਮਾਨ ਖ਼ਾਨ ਅਕਸਰ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਹਾਲ ਹੀ ਵਿੱਚ ਸਲਮਾਨ ਖ਼ਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਨ੍ਹਾਂ ਨਾਲ ਇੱਕ ਕੁੜੀ ਵਿਖਾਈ ਦੇ ਰਹੀ ਹੈ। ਸਲਮਾਨ ਦੇ ਫੈਨਜ਼ ਇਸ ਕੁੜੀ ਬਾਰੇ ਜਾਨਣ ਲਈ ਬਹੁਤ ਉਤਸ਼ਾਹਿਤ ਹਨ।

SALMAN KHAN PIC image From Instagram

ਸਲਮਾਨ ਖ਼ਾਨ ਦੀ ਇੱਕ ਡਾਂਸ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਨ੍ਹਾਂ ਦੇ ਨਾਲ ਇੱਕ ਕੁੜੀ ਵੀ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਦੇ ਬੈਕਗ੍ਰਾਊਂਡ ਵਿੱਚ ਆਵਾਰਾ ਦਿਲ ਮੇਰਾ ਗੀਤ ਵੱਜ ਰਿਹਾ ਹੈ ਅਤੇ ਸਲਮਾਨ ਉਸ ਕੁੜੀ ਨਾਲ ਇਸ ਗੀਤ 'ਤੇ ਡਾਂਸ ਰੀਹਰਸਲ ਕਰ ਰਹੇ ਹਨ।

ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਲਮਾਨ ਖ਼ਾਨ ਉਸ ਕੁੜੀ ਨਾਲ ਡਾਂਸ ਸਟੈਪਸ ਨੂੰ ਮੈਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਮਸਤੀ ਭਰੇ ਅੰਦਾਜ਼ ਵਿੱਚ ਡਾਂਸ ਕਰ ਰਹੇ ਹਨ। ਇਹ ਵੀਡੀਓ ਕਦੋਂ ਅਤੇ ਕਿਸ ਥਾਂ ਦਾ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਪਰ ਸਲਮਾਨ ਦੇ ਫੈਨਜ਼ ਇਸ ਵੀਡੀਓ ਵਿੱਚ ਦਿਖਾਈ ਦੇ ਰਹੀ ਕੁੜੀ ਬਾਰੇ ਜਾਨਣ ਲਈ ਬਹੁਤ ਕ੍ਰੇਜ਼ੀ ਨਜ਼ਰ ਆ ਰਹੇ ਹਨ।

SALMAN fans image From Instagram

ਇਸ ਵੀਡੀਓ ਨੂੰ ਸਲਮਾਖ਼ਾਨ ਟ੍ਰੈਂਡ ਨਾਂਅ ਦੇ ਇੱਕ ਯੂਜ਼ਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਹੁਣ ਤੱਕ 2 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਫੈਨਜ਼ ਇਸ ਵੀਡੀਓ 'ਤੇ ਲਗਾਤਾਰ ਕਮੈਂਟ ਕਰਕੇ ਕੁੜੀ ਦਾ ਨਾਂਅ ਪੁੱਛ ਰਹੇ ਹਨ, ਕਈ ਯੂਜ਼ਰਸ ਨੇ ਕਿਹਾ ਕਿ ਸਲਮਾਨ ਖ਼ਾਨ ਨੇ ਨਵੀਂ ਹੀਰੋਇਨ ਲੱਭ ਲਈ ਹੈ। ਕਿਸੇ ਨੇ ਕੁੜੀ ਦੇ ਐਕਸਪ੍ਰੈਸ਼ਨਸ ਦੀ ਤਾਰੀਫ਼ ਕੀਤੀ ਅਤੇ ਕਿਸੇ ਨੇ ਕਿਹਾ ਕਿ ਭਾਈਜਾਨ ਇਸ ਡਾਂਸ ਦੇ ਲਈ ਵੀ ਰਿਹਰਸਲ ਕਰ ਰਹੇ ਹਨ।

ਹੋਰ ਪੜ੍ਹੋ : ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋ ਰਹੀ ਹੈ ਨੇਹਾ ਕੱਕੜ ਤੇ ਰੋਹਨਪ੍ਰੀਤ ਦੀ ਇਹ ਵੀਡੀਓ, ਤੁਸੀਂ ਵੀ ਵੇਖੋ

ਦੱਸਣਯੋਗ ਹੈ ਕਿ ਇੱਕ ਪਾਸੇ ਸਲਮਾਨ ਖ਼ਾਨ ਆਪਣੀ ਫ਼ਿਲਮ ਬਜਰੰਗੀ ਭਾਈਜਾਨ-2 ਦਾ ਐਲਾਨ ਕਰ ਚੁੱਕੇ ਹਨ, ਉਥੇ ਹੀ ਦੂਜੇ ਪਾਸੇ ਦਰਸ਼ਕ ਉਨ੍ਹਾਂ ਦੀ ਅਗਲੀ ਫ਼ਿਲਮ ਟਾਈਗਰ-3 ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸਲਮਾਨ ਖ਼ਾਨ ਨੇ ਫ਼ਿਲਮ ਬਜਰੰਗੀ ਭਾਈਜਾਨ-2 ਦੀ ਸ਼ੂਟਿੰਗ ਜਲਦ ਸ਼ੁਰੂ ਕਰਨ ਦੀ ਗੱਲ ਆਖੀ ਸੀ।

SALMAN KHAN IN BIG BOSS Image Source: Google

ਇਸੇ ਮਹੀਨੇ ਸਲਮਾਨ ਖ਼ਾਨ ਦੀ ਫ਼ਿਲਮ ਅੰਤਿਮ ਰਿਲੀਜ਼ ਹੋਈ ਸੀ, ਜਿਸ ਵਿੱਚ ਸਲਮਾਨ ਖ਼ਾਨ ਦੇ ਜੀਜਾ ਆਯੁਸ਼ ਸ਼ਰਮਾ ਵੀ ਨਜ਼ਰ ਆਏ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ। ਸਲਮਾਨ ਖ਼ਾਨ ਜਲਦ ਹੀ ਫ਼ਿਲਮ ਟਾਈਗਰ-3 ਵਿੱਚ ਕੈਟਰੀਨਾ ਕੈਫ ਦੇ ਨਾਲ ਨਜ਼ਰ ਆਉਣਗੇ। ਮੌਜੂਦਾ ਸਮੇਂ ਵਿੱਚ ਸਲਮਾਨ ਟੀਵੀ ਦਾ ਮਸ਼ਹੂਰ ਸ਼ੋਅ ਬਿੱਗ ਬਾਸ ਸੀਜ਼ਨ- 15 ਹੋਸਟ ਕਰ ਰਹੇ ਹਨ।

You may also like