ਸਲਮਾਨ ਖ਼ਾਨ ਉਠਾਉਣਗੇ ਰਾਖੀ ਸਾਵੰਤ ਦੀ ਮਾਂ ਦੇ ਇਲਾਜ਼ ਦਾ ਖਰਚ, ਰਾਖੀ ਨੇ ਸਲਮਾਨ ਦਾ ਕੀਤਾ ਧੰਨਵਾਦ

written by Rupinder Kaler | February 26, 2021

ਸਲਮਾਨ ਖ਼ਾਨ ਨੇ ਇੱਕ ਵਾਰ ਫਿਰ ਦਰਿਆ ਦਿਲੀ ਦਿਖਾਈ ਹੈ । ਸਲਮਾਨ ਖ਼ਾਨ ਨੇ ਰਾਖੀ ਸਾਵੰਤ ਦੀ ਮਾਂ ਦੇ ਇਲਾਜ਼ ਦਾ ਸਾਰਾ ਖਰਚ ਉਠਾਇਆ ਹੈ । ਜਿਸ ਦੀ ਜਾਣਕਾਰੀ ਰਾਖੀ ਨੇ ਇੱਕ ਵੀਡੀਓ ਸਾਂਝੀ ਕਰਕੇ ਦਿੱਤੀ ਹੈ । ਇਸ ਵੀਡੀਓ ਵਿੱਚ ਰਾਖੀ ਸਾਵੰਤ ਤੇ ਉਸ ਦੀ ਮਾਂ ਨਜ਼ਰ ਆ ਰਹੀ ਹੈ ।

Image from rakhi sawant's instagram
ਹੋਰ ਪੜ੍ਹੋ : ਕਰੀਨਾ ਕਪੂਰ ਨੇ ਐਕਸ ਬੁਆਏ ਫਰੈਂਡ ਸ਼ਾਹਿਦ ਕਪੂਰ ਨੂੰ ਕੁਝ ਇਸ ਤਰ੍ਹਾਂ ਕੀਤਾ ਵਿਸ਼, ਹਰ ਪਾਸੇ ਚਰਚੇ ਹੋ ਗਏ ਸ਼ੁਰੂ
Image from rakhi sawant's instagram
ਇਸ ਵੀਡੀਓ ਵਿੱਚ ਮਾਂ ਧੀ ਸਲਮਾਨ ਖ਼ਾਨ ਦਾ ਧੰਨਵਾਦ ਕਰਦੀ ਹੋਈ ਨਜ਼ਰ ਆ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਰਾਖੀ ਸਾਵੰਤ ਨੇ ਸੋਸ਼ਲ ਮੀਡੀਆ ਤੇ ਦੱਸਿਆ ਸੀ ਕਿ ਉਸ ਦੀ ਮਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੀ ਹੈ ।
Image from rakhi sawant's instagram
ਇਸ ਦੇ ਨਾਲ ਹੀ ਉਸ ਨੇ ਸਲਮਾਨ ਖ਼ਾਨ ਨੂੰ ਅਪੀਲ ਕੀਤੀ ਸੀ ਕਿ ਉਸ ਦੀ ਮਦਦ ਕੀਤੀ ਜਾਵੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਲਮਾਨ ਖ਼ਾਨ ਹਮੇਸ਼ਾ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੇ ਹਨ । ਇਸ ਤੋਂ ਪਹਿਲਾਂ ਵੀ ਉਹ ਕਈ ਲੋੜਵੰਦ ਲੋਕਾਂ ਦੀ ਮਦਦ ਕਰ ਚੁੱਕੇ ਹਨ ।
 
View this post on Instagram
 

A post shared by Rakhi Sawant (@rakhisawant2511)

0 Comments
0

You may also like