ਭਾਰਤ ਫ਼ਿਲਮ ਦੇ ਟੀਜ਼ਰ 'ਚ ਸਲਮਾਨ ਖਾਨ ਨੇ ਬਦਲੇ ਕਈ ਰੂਪ , ਦੇਖੋ ਵੀਡੀਓ

Written by  Aaseen Khan   |  January 25th 2019 02:04 PM  |  Updated: January 25th 2019 04:06 PM

ਭਾਰਤ ਫ਼ਿਲਮ ਦੇ ਟੀਜ਼ਰ 'ਚ ਸਲਮਾਨ ਖਾਨ ਨੇ ਬਦਲੇ ਕਈ ਰੂਪ , ਦੇਖੋ ਵੀਡੀਓ

ਭਾਰਤ ਫ਼ਿਲਮ ਦੇ ਟੀਜ਼ਰ 'ਚ ਸਲਮਾਨ ਖਾਨ ਨੇ ਬਦਲੇ ਕਈ ਰੂਪ , ਦੇਖੋ ਵੀਡੀਓ : ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਮੋਸਟ ਅਵੇਟਡ ਫਿਲਮ 'ਭਾਰਤ' ਦਾ ਟੀਜ਼ਰ ਰਿਲਜ਼ੀ ਹੋ ਚੁੱਕਿਆ ਹੈ। ਟੀਜ਼ਰ 'ਚ ਸਲਮਾਨ ਖਾਨ ਦੀ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਹੀ ਹੈ। ਫਿਲਮ ਦੇ ਨਾਮ 'ਤੇ ਸ਼ੁਰੂ ਤੋਂ ਹੀ ਕਾਫੀ ਸਸਪੈਂਸ ਬਣਿਆ ਹੋਇਆ ਸੀ। ਟੀਜ਼ਰ 'ਚ ਇਹ ਤਾਂ ਸਾਫ ਹੋ ਗਿਆ ਹੈ ਕਿ ਸਲਮਾਨ ਖਾਨ ਦਾ ਨਾਮ ਭਾਰਤ ਹੈ ਜਿਸ ਦੇ ਨਾਲ ਉਹ ਜਾਤੀ ਧਰਮ ਅਤੇ ਗੋਤ ਦਾ ਨਾਮ ਲਗਾ ਕੇ ਭਾਰਤ ਵਰਗੇ ਵੱਡੇ ਨਾਮ ਦਾ ਮਾਣ ਨਹੀਂ ਘਟਾ ਸਕਦੇ। ਫਿਲਮ 'ਚ ਐਕਸ਼ਨ, ਦੇਸ਼ ਭਗਤੀ, ਅਤੇ ਰੋਮਾਂਸ ਸਭ ਤਰਾਂ ਦਾ ਤੜਕਾ ਦੇਖਣ ਨੂੰ ਮਿਲਣ ਵਾਲਾ ਹੈ।

ਹੋਰ ਵੇਖੋ :ਕਰਨ ਤੇ ਅਰਜੁਨ ਦੀ ਜੋੜੀ ਹੋਈ ਫਿਰ ਇੱਕਠੀ, ਸਲਮਾਨ ਖਾਨ ਦੇ ਜਨਮ ਦਿਨ ‘ਤੇ ਗਾਇਆ ਦੋਹਾਂ ਨੇ ਗਾਣਾ, ਦੇਖੋ ਵੀਡਿਓ

ਸਲਮਾਨ ਖਾਨ ਇਸ ਟੀਜ਼ਰ 'ਚ ਕਈ ਰੂਪ ਬਦਲਦੇ ਨਜ਼ਰ ਆ ਰਹੇ ਹਨ। ਅਲੀ ਅੱਬਾਸ ਜ਼ਫ਼ਰ ਦੇ ਨਿਰਦੇਸ਼ਨ 'ਚ ਬਣੀ ਭਾਰਤ ਫਿਲਮ ਇਸ ਸਾਲ ਈਦ ਨੂੰ ਸਿਨੇਮਾ ਘਰਾਂ 'ਚ ਦੇਖਣ ਨੂੰ ਮਿਲੇਗੀ। ਭਾਰਤ ਫਿਲਮ 'ਚ ਕੈਟਰੀਨਾ ਕੈਫ , ਤੱਬੂ , ਜੈਕੀ ਸ਼ਰਾਫ , ਦਿਸ਼ਾ ਪਾਟਾਨੀ ਅਤੇ ਅਦਾਕਾਰ ਸੁਨੀਲ ਗਰੋਵਰ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਜੋੜੀ ਅਕਸਰ ਹੀ ਬਾਕਸ ਆਫਿਸ 'ਤੇ ਕਮਾਲ ਕਰਦੀ ਰਹੀ ਹੈ। ਦੇਖਣਾ ਹੋਵੇਗਾ ਇਹ ਜੋੜੀ ਇਸ ਵਾਰ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉੱਤਰਦੀ ਹੈ ਜਾਂ ਨਹੀਂ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network