ਮੀਰਾਬਾਈ ਚਾਨੂ ਨਾਲ ਸਲਮਾਨ ਖਾਨ ਨੇ ਤਸਵੀਰ ਕੀਤੀ ਸਾਂਝੀ, ਇਸ ਵਜ੍ਹਾ ਕਰਕੇ ਲੋਕ ਕਰਨ ਲੱਗੇ ਟਰੋਲ

written by Rupinder Kaler | August 12, 2021

ਟੋਕੀਓ ਓਲੰਪਿਕ ਵਿੱਚ ਤਮਗਾ ਜਿੱਤਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂ ਨਾਲ ਸਲਮਾਨ ਖਾਨ (salman khan) ਨੇ ਮੁਲਾਕਾਤ ਕੀਤੀ ਹੈ । ਮੀਰਾਬਾਈ ਚਾਨੂ ਨੇ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ । ਸਲਮਾਨ ਖਾਨ ਨੇ ਆਪਣੇ ਇੰਸਟਾਗ੍ਰਾਮ ਤੇ ਮੀਰਾਬਾਈ ਚਾਨੂ (mirabai chanu) ਨਾਲ ਤਸਵੀਰ ਵੀ ਸਾਂਝੀ ਕੀਤੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਲਮਾਨ ਨੇ ਕੈਪਸ਼ਨ 'ਚ ਲਿਖਿਆ,' ਸਿਲਵਰ ਮੈਡਲ ਜੇਤੂ ਮੀਰਾਬਾਈ ਚਾਨੂ, ਤੁਹਾਡੇ ਨਾਲ ਬਹੁਤ ਪਿਆਰੀ ਮੁਲਾਕਾਤ ਹੋਈ... ਤੁਹਾਨੂੰ ਹਮੇਸ਼ਾ ਲਈ ਸ਼ੁਭਕਾਮਨਾਵਾਂ! '

ਹੋਰ ਪੜ੍ਹੋ :

ਮਲਾਇਕਾ ਅਰੋੜਾ ਨੇ ਕੀਤਾ ਵੱਡਾ ਖੁਲਾਸਾ, ਬੇਟੀ ਦੀ ਬਣਨ ਜਾ ਰਹੀ ਹੈ ਮਾਂ …!

Pic Courtesy: twitter

ਤਸਵੀਰ ਸ਼ੇਅਰ ਕਰਨ ਤੋਂ ਬਾਅਦ ਹੀ ਸਲਮਾਨ ਟ੍ਰੋਲ ਹੋਣ ਲੱਗੇ ਕਿਉਂਕਿ ਫੋਟੋ ਵਿੱਚ ਲੋਕਾਂ ਨੂੰ ਕੁਝ ਅਜਿਹਾ ਨਜ਼ਰ ਆਇਆ ਹੈ, ਜਿਸ ਨੂੰ ਦੇਖ ਕੇ ਲੋਕ ਭੜਕ ਗਏ ਹਨ । ਦਰਅਸਲ ਸਲਮਾਨ (salman khan)  ਨੇ ਮੀਰਾਬਾਈ ਚਾਨੂ (mirabai chanu)  ਵੱਲੋਂ ਦਿੱਤਾ ਸਕਾਰਫ ਗਲ ਵਿੱਚ ਪਾਇਆ ਹੋਇਆ ਹੈ ।

Pic Courtesy: twitter

ਇਸ ਸਕਾਰਫ ’ਤੇ ਇੱਕ ਕਾਲੇ ਹਿਰਨ ਦੀ ਤਸਵੀਰ ਦਿਖਾਈ ਦੇ ਰਹੀ ਹੈ । ਜਿਸ ਨੂੰ ਦੇਖ ਕੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ, ਤੇ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਲਿਖਿਆ, 'ਭਾਈਜਾਨ ਦੇ ਸ਼ਾਲ 'ਤੇ ਹਿਰਨ। ਦੂਜੇ ਨੇ ਲਿਖਿਆ,' ਇਸ ਤਸਵੀਰ 'ਚ ਕੁਝ ਦੇਖਿਆ?' ਤੀਜੇ ਨੇ ਲਿਖਿਆ, 'ਬਹੁਤ ਸਾਰੇ ਮੀਮ ਹੋਣਗੇ, ਹੁਣ ਉਨ੍ਹਾਂ ਲਈ ਦੁਬਾਰਾ ਬਚਣਾ ਮੁਸ਼ਕਲ ਹੋਵੇਗਾ।'

0 Comments
0

You may also like