ਕੋਰੋਨਾ ਮਹਾਮਾਰੀ ਦੌਰਾਨ ਸਲਮਾਨ ਖ਼ਾਨ ਮਜ਼ਦੂਰਾਂ ਲਈ ਬਣੇ ਮਸੀਹਾ, 25 ਹਜ਼ਾਰ ਵਰਕਰਾਂ ਨੂੰ ਦੇਣਗੇ ਏਨੇਂ ਪੈਸੇ

written by Rupinder Kaler | May 07, 2021 07:06pm

ਕੋਰੋਨਾ ਮਹਾਮਾਰੀ ਵਿੱਚ ਕਈ ਲੋਕ ਇੱਕ ਦੂਜੇ ਦੀ ਮਦਦ ਕਰਨ ਵਿੱਚ ਜੁਟੇ ਹੋਏ ਹਨ । ਕੁਝ ਬਾਲੀਵੁੱਡ ਅਦਾਕਾਰ ਵੀ ਇਸ ਕੰਮ ਵਿੱਚ ਡਟੇ ਹੋਏ ਹਨ ।ਕੋਈ ਫੰਡ ਜੁਟਾ ਰਿਹਾ ਹੈ ਤੇ ਕੋਈ ਹਸਪਤਾਲ ’ਚ ਆਕਸੀਜਨ ਦੀ ਸਪਲਾਈ ’ਚ ਮਦਦ ਕਰ ਰਿਹਾ ਹੈ। ਇਸ ਸਭ ਦੇ ਚਲਦੇ ਸਲਮਾਨ ਖ਼ਾਨ ਵੀ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ । ਸਲਮਾਨ ਖ਼ਾਨ 25 ਹਜ਼ਾਰ ਵਰਕਰਾਂ ਦੀ ਮਦਦ ਕਰ ਰਹੇ ਹਨ ਤੇ ਉਨ੍ਹਾਂ ਖ਼ੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

Pic Courtesy: Instagram

ਹੋਰ ਪੜ੍ਹੋ :

ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ ਜਸਪ੍ਰੀਤ ਸਿੰਘ ਬੁਮਰਾਹ ਤੇ ਅਦਾਕਾਰਾ ਸੰਜਨਾ ਦੀ ਇਹ ਤਸਵੀਰ, ਕੁਝ ਮਹੀਨੇ ਪਹਿਲਾ ਹੀ ਦੋਵਾਂ ਨੇ ਲਈਆਂ ਸੀ ਲਾਵਾਂ

salman khan Pic Courtesy: Instagram

ਇਸ ਸਬੰਧ ਵਿੱਚ ਬਾਲੀਵੁੱਡ ਨਾਲ ਜੁੜੇ ਬੀਐੱਨ ਤਿਵਾੜੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ‘ਅਸੀਂ ਸਲਮਾਨ ਨੂੰ ਲੋਕਾਂ ਦੀ ਲਿਸਟ ਭੇਜੀ ਸੀ ਤੇ ਉਹ ਇਨ੍ਹਾਂ ਦੀ ਮਦਦ ਲਈ ਤਿਆਰ ਹੋ ਗਏ। ਉਨ੍ਹਾਂ ਵਾਅਦਾ ਕੀਤਾ ਕਿ ਉਹ ਇਨ੍ਹਾਂ ਵਰਕਰਾਂ ਦੀ ਮਦਦ ਕਰਨਗੇ।’

inside image dof salman khan Pic Courtesy: Instagram

ਖ਼ਬਰ ਮੁਤਾਬਕ ਸਲਮਾਨ ਬਾਲੀਵੁੱਡ ਵਿੱਚ ਕੰਮ ਕਰਨ ਵਾਲੇ ਹਰੇਕ ਮਜ਼ਦੂਰ ਨੂੰ 1500 ਰੁਪਏ ਦਾਨ ਕਰਨਗੇ। ਇਸ ਤੋਂ ਇਲਾਵਾ ਬੀਐੱਨ ਤਿਵਾੜੀ ਨੇ ਦੱਸਿਆ ਕਿ, ਅਸੀਂ 35,000 ਸੀਨੀਅਰ ਨਾਗਰਿਕਾਂ ਦੀ ਇਕ ਲਿਸਟ ਯਸ਼ਰਾਜ ਫਿਲਮਜ਼ ਨੂੰ ਭੇਜੀ ਹੈ ਤੇ ਉਹ ਵੀ ਇਨ੍ਹਾਂ ਦੀ ਮਦਦ ਲਈ ਰਾਜ਼ੀ ਹੋ ਗਏ ਹਨ। ਯਸ਼ਰਾਜ ਫਿਲਮਜ਼ ਨੇ 5000 ਰੁਪਏ ਤੇ ਮਾਸਿਕ ਰਾਸ਼ਨ ਦੇਣ ਦਾ ਵਾਅਦਾ ਕੀਤਾ ਹੈ।’

 

 

You may also like