ਸਲਮਾਨ ਖ਼ਾਨ ਇਸ ਵਾਰ ਨਹੀਂ ਮਨਾਉਣਗੇ ਆਪਣਾ ਜਨਮ ਦਿਨ, ਇਹ ਹੈ ਵਜ੍ਹਾ

written by Rupinder Kaler | December 23, 2020

ਸਲਮਾਨ ਖਾਨ ਦਾ ਜਨਮ ਦਿਨ ਛੇਤੀ ਆਉਣ ਵਾਲਾ ਹੈ । ਖ਼ਬਰਾਂ ਦੀ ਮੰਨੀਏ ਤਾਂ ਇਸ ਵਾਰ ਸਲਮਾਨ ਖ਼ਾਨ ਆਪਣਾ ਜਨਮਦਿਨ ਨਹੀਂ ਮਨਾਉਣਗੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਹਰ ਸਾਲ ਸਲਮਾਨ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਆਪਣਾ ਜਨਮਦਿਨ ਫਾਰਮ ਹਾਊਸ ਤੇ ਸੇਲੀਬ੍ਰੇਟ ਕਰਦੇ ਹਨ। Salman-Khan-and-his-Mother-Salma-Khan ਹੋਰ ਪੜ੍ਹੋ :

Salman Khan ਪਰ ਇਸ ਵਾਰ ਫਿਲਮ 'ਅੰਤਿਮ' ਦੇ ਸ਼ੂਟ ਕਾਰਨ ਸਲਮਾਨ ਆਪਣੇ ਜਨਮਦਿਨ ਨੂੰ ਨਹੀਂ ਮਨਾਉਣਗੇ। ਖ਼ਬਰਾਂ ਮੁਤਾਬਿਕ ਸਲਮਾਨ ਫ਼ਿਲਮ ਦੇ ਸੈੱਟ 'ਤੇ ਹੀ ਛੋਟਾ ਜਿਹਾ ਸੇਲੀਬ੍ਰੇਸ਼ਨ ਕਰ ਸਕਦੇ ਹਨ। ਕਿਉਂਕਿ ਫ਼ਿਲਮ 'ਅੰਤਿਮ' ਦਾ ਫਾਈਨਲ ਸ਼ੈਡਿਊਲ ਚੱਲ ਰਿਹਾ ਹੈ ਜਿਸ ਦਾ ਸ਼ੂਟ ਉਹ ਜਲਦ ਤੋਂ ਜਲਦ ਖਤਮ ਕਰਨਗੇ। ਹਾਲ ਹੀ 'ਚ ਇਸ ਫ਼ਿਲਮ ਦਾ ਫਸਟ ਲੁੱਕ ਵੀ ਸਾਹਮਣੇ ਆਇਆ ਹੈ। salman khan ਸਲਮਾਨ ਸਰਦਾਰ ਲੁੱਕ ਵਿੱਚ ਨਜ਼ਰ ਆਉਣਗੇ । ਸਲਮਾਨ ਦੀ 'ਅੰਤਿਮ' ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਵਾਲੀ ਹੈ । ਜਿਸ ਲਈ ਸਲਮਾਨ ਕਾਫੀ ਮਿਹਨਤ ਵੀ ਕਰ ਰਹੇ ਹਨ। ਇਹੀ ਕਾਰਨ ਹੈ ਕਿ ਬਿਗ ਬੌਸ ਤੇ ਅੰਤਿਮ ਦੇ ਸ਼ੂਟ ਦੇ ਕਾਰਨ ਸਲਮਾਨ ਖ਼ਾਨ ਇਸ ਵਾਰ ਆਪਣਾ ਜਨਮਦਿਨ ਨਹੀਂ ਮਨਾਉਣਗੇ।  

0 Comments
0

You may also like