ਸਲਮਾਨ ਖ਼ਾਨ ਜਿਸ ਬੰਦੇ ਦੇ ਹੱਥਾਂ ਦੇ ਆਲੂ ਦੇ ਪਰੌਂਠੇ ਖਾ ਕੇ ਵੱਡੇ ਹੋਏ, ਉਹ ਬੰਦਾ ਅੱਜ ਭੋਪਾਲ ਵਿੱਚ ਬਦਹਾਲੀ ਦੀ ਜ਼ਿੰਦਗੀ ਜਿਓ ਰਿਹਾ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਲਮਾਨ ਖ਼ਾਨ ਦੇ ਅਖਤਰ ਚਾਚਾ ਦੀ । ਸਲਮਾਨ ਦੇ ਅਖਤਰ ਚਾਚਾ ਅੱਜ ਭੋਪਾਲ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਗੁਜਾਰਾ ਕਰ ਰਹੇ ਹਨ । ਅਖਤਰ ਦੀ ਇੱਕ ਤਮੰਨਾ ਹੈ ਕਿ ਮੌਤ ਤੋ ਪਹਿਲਾਂ ਉਹ ਸਲਮਾਨ ਖਾਨ ਨੂੰ ਮਿਲਣਾ ਚਾਹੁੰਦੇ ਹਨ ਅਖਤਰ ਸਲਮਾਨ ਖਾਨ ਦੇ ਘਰ ਖਾਨਸਾਮਾ ਦੀ ਨੌਕਰੀ ਕਰਦੇ ਸਨ ।
ਹੋਰ ਪੜ੍ਹੋ :
- ਸ਼ਹਿਨਾਜ਼ ਗਿੱਲ ਗੋਆ ‘ਚ ਸਮੁੰਦਰ ਦੀਆਂ ਲਹਿਰਾਂ ‘ਚ ਮਸਤੀ ਕਰਦੀ ਆਈ ਨਜ਼ਰ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
- ਧਰਨੇ ’ਤੇ ਬੈਠੇ ਕਿਸਾਨਾਂ ਦੀ ਹਿਮਾਇਤ ਕਰਨ ਲਈ 225 ਕਿਲੋਮੀਟਰ ਸਾਈਕਲ ਚਲਾ ਕੇ ਦਿੱਲੀ ਪਹੁੰਚਿਆ ਸਰਕਾਰੀ ਟੀਚਰ
ਅਖਤਰ ਮੀਆਂ ਦੱਸਦੇ ਹਨ ਕਿ ਜਦੋਂ ਸਲਮਾਨ ਪੈਦਾ ਹੋਣ ਵਾਲੇ ਸਨ, ਉਦੋਂ ਉਹ ਸਲਮਾਨ ਦੀ ਮਾਂ ਸਲਮਾ ਨੂੰ ਮੁੰਬਈ ਤੋਂ ਇੰਦੌਰ ਟਰੇਨ ਵਿੱਚ ਲੈ ਕੇ ਆਏ ਸਨ । ਕਿਉਂਕਿ ਉਸ ਸਮੇਂ ਸਲੀਮ ਖ਼ਾਨ ਫ਼ਿਲਮਾਂ ਵਿੱਚ ਐਕਟਿੰਗ ਕਰਦੇ ਸਨ । ਸਲਮਾਨ ਦੇ ਇੰਦੋਰ ਵਿੱਚ ਜਨਮ ਲੈਣ ਤੋਂ ਬਾਅਦ ਉਹਨਾਂ ਦੇ ਜਵਾਨ ਹੋਣ ਤੱਕ ਅਖਤਰ ਸਲਮਾਨ ਦੇ ਨਾਲ ਹੀ ਰਹੇ ।
ਅਖਤਰ ਦਾ ਕਹਿਣਾ ਹੈ ਕਿ ਸਲਮਾਨ ਨੂੰ ਉਹਨਾਂ ਦੇ ਹੱਥਾਂ ਦੇ ਬਣੇ ਪਰੌਂਠੇ ਬਹੁਤ ਪਸੰਦ ਸਨ । ਸਲਮਾਨ ਦੀ ਪਹਿਲੀ ਫ਼ਿਲਮ ਦੇ ਰਿਲੀਜ਼ ਹੋਣ ਤੱਕ ਅਖਤਰ ਮੀਆਂ ਸਲਮਾਨ ਦੇ ਨਾਲ ਹੀ ਰਹੇ । ਇਸ ਤੋਂ ਬਾਅਦ ਉਹ ਭੋਪਾਲ ਆ ਗਏ ਤੇ ਬਾਅਦ ਵਿੱਚ ਉਹਨਾਂ ਕੋਲੋਂ ਮੁੰਬਈ ਵਾਪਿਸ ਨਹੀਂ ਜਾਇਆ ਗਿਆ ।