ਡੁਪਲੀਕੇਟ ਸਲਮਾਨ ਖਾਨ ਨੂੰ ਸੜਕ ਵਿਚਾਲੇ ਅਰਧਨਗਨ ਹੋ ਕੇ ਰੀਲ ਬਣਾਉਣਾ ਪਿਆ ਭਾਰੀ, ਵੇਖੋ ਵੀਡੀਓ

written by Pushp Raj | May 09, 2022

ਬਾਲੀਵੁੱਡ ਦੇ 'ਦਬੰਗ ਖਾਨ ' ਯਾਨੀ ਕਿ ਅਦਾਕਾਰ ਸਲਮਾਨ ਖਾਨ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ, ਕੁਝ ਫੈਨਜ਼ ਆਪਣੇ ਪਸੰਦੀਦਾ ਹੀਰੋ ਵਾਂਗ ਦਿਖਣ ਲਈ ਬਾਡੀ ਬਣਾਉਂਦੇ ਹਨ ਅਤੇ ਬਿਲਕੁਲ ਉਸ ਵਰਗਾ ਲੁੱਕ ਕਰ ਲੈਂਦੇ ਹਨ। ਸੋਸ਼ਲ ਮੀਡੀਆ 'ਤੇ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਲਮਾਨ ਖਾਨ ਵਾਂਗ ਵਿਖਾਈ ਦੇਣ ਵਾਲਾ ਇੱਕ ਵਿਅਕਤੀ ਸੜਕ ਵਿਚਾਲੇ ਅਰਧਨਗਨ ਹੋ ਕੇ ਰੀਲ ਬਣਾ ਰਿਹਾ ਹੈ। ਇਸ ਵਿਅਕਤੀ ਨੂੰ ਇਹ ਕਰਨਾ ਭਾਰੀ ਪੈ ਗਿਆ ਗਿਆ ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

Image Source: twitter

ਸਲਮਾਨ ਖਾਨ ਦਾ ਡੁਪਲੀਕੇਟ ਇਸ ਵਿਅਕਤੀ ਦਾ ਨਾਂਅ ਆਜ਼ਮ ਅੰਸਾਰੀ ਹੈ। ਡੁਪਲੀਕੇਟ ਸਲਮਾਨ ਖਾਨ ਦੇ ਨਾਂਅ ਨਾਲ ਮਸ਼ਹੂਰ ਆਜ਼ਮ ਅੰਸਾਰੀ ਅਕਸਰ ਪਬਲਿਕ ਪਲੇਸ 'ਤੇ ਅਰਧਨਗਨ ਹੋ ਕੇ ਵੀਡੀਓਜ਼ ਤੇ ਰੀਲਸ ਬਣਾਉਂਦਾ ਹੈ। ਇਸ ਵਾਰ ਆਜ਼ਮ ਅੰਸਾਰੀ ਮੁੜ ਇੰਸਟਾਗ੍ਰਾਮ ਰੀਲ ਬਣਾਉਣ ਲਈ ਨਿਕਲਿਆ ਪਰ ਉਸ ਨੂੰ ਇਹ ਹਰਕਤ ਉਦੋਂ ਭਾਰੀ ਪੈ ਗਈ ਜਦੋਂ ਉਸ ਨੂੰ ਲਖਨਊ ਦੇ ਥਾਣਾ ਠਾਕੁਰਗੰਜ਼ ਦੀ ਪੁਲਿਸ ਟੀਮ ਨੇ ਗ੍ਰਿਫ਼ਤਾਰ ਕਰ ਲਿਆ।

ਦਰਅਸਲ ਆਜ਼ਮ ਅੰਸਾਰੀ ਸੜਕ ਵਿਚਾਲੇ ਅਰਧਨਗਨ ਹਾਲਤ ਵਿੱਚ ਰੀਲ ਬਣਾ ਰਿਹਾ ਸੀ। ਉਸ ਦੀ ਇਸ ਹਰਕਤ ਦੇ ਚੱਲਦੇ ਜਿਥੇ ਇੱਕ ਪਾਸੇ ਸੜਕ ਵਿਚਾਲੇ ਜਾਮ ਲੱਗ ਗਿਆ, ਉਥੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਦਿੱਕਤ ਪੇਸ਼ ਆ ਰਹੀ ਸੀ। ਇਸ ਦੌਰਾਨ ਉਥੇ ਮੌਜੂਦ ਕਿਸੇ ਰਾਹਗੀਰ ਨੇ ਪੁਲਿਸ ਨੂੰ ਫੋਨ ਕਰ ਉਸ ਦੀ ਸ਼ਿਕਾਇਤ ਕਰ ਦਿੱਤੀ।

Image Source: twitter

ਸ਼ਿਕਾਇਤ ਮਿਲਣ 'ਤੇ ਥਾਣਾ ਠਾਕੁਰਗੰਜ਼ ਦੀ ਪੁਲਿਸ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਉਸ ਉੱਤੇ ਧਾਰਾ 151 ਤਹਿਤ ਸ਼ਾਂਤੀ ਭੰਗ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰ ਲਿਆ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Image Source: twitter

ਹੋਰ ਪੜ੍ਹੋ : ਪ੍ਰਿਯੰਕਾ ਮੋਹਿਤੇ ਨੇ ਬਣਾਇਆ ਨਵਾਂ ਰਿਕਾਰਡ, 8000 ਮੀਟਰ ਤੋਂ ਉੱਤੇ 5 ਚੋਟੀਆਂ ਪਾਰ ਕਰਨ ਵਾਲੀ ਬਣੀ ਪਹਿਲੀ ਭਾਰਤੀ ਮਹਿਲਾ

ਥਾਣਾ ਠਾਕੁਰਗੰਜ਼ ਦੇ ਇੰਸਪੈਕਟਰ ਹਰੀਸ਼ੰਕਰ ਚੰਦ ਨੇ ਦੱਸਿਆ ਕਿ ਡੁਪਲੀਕੇਟ ਸਲਮਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਿਉਂਕਿ ਉਹ ਅਕਸਰ ਹੀ ਸੜਕਾਂ ਉੱਤੇ ਜਾਂਦਾ ਹੈ ਤੇ ਅਜਿਹੀ ਹਰਕਤ ਕਰਦਾ ਹੈ। ਇਸ ਨਾਲ ਜਾਮ ਵੀ ਲੱਗ ਜਾਂਦਾ ਹੈ ਤੇ ਲੋਕ ਪਰੇਸ਼ਾਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਈ ਲੋਕ ਉਸ ਦੀ ਇਸ ਅਜੀਬ ਹਰਕਤਾਂ ਤੋਂ ਪਰੇਸ਼ਾਨ ਸਨ, ਇਸ ਲਈ ਉਸ ਉੱਤੇ ਸ਼ਾਂਤੀ ਭੰਗ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ।

You may also like