ਸਮੰਥਾ ਰੂਥ ਪ੍ਰਭੂ ਅਤੇ ਵਿਜੇ ਦੇਵਰਕੋਂਡਾ ਸ਼ੂਟਿੰਗ ਦੌਰਾਨ ਹੋਏ ਜ਼ਖਮੀ, ਕਸ਼ਮੀਰ 'ਚ ਵਾਪਰਿਆ ਹਾਦਸਾ

written by Pushp Raj | May 24, 2022

ਸਾਊਥ ਫਿਲਮਾਂ ਦੇ ਮਸ਼ਹੂਰ ਅਭਿਨੇਤਰੀ ਸਾਮੰਥਾ ਰੂਥ ਪ੍ਰਭੂ ਤੇ ਸਾਊਥ ਸੁਪਰ ਸਟਾਰ ਵਿਜੇ ਦੇਵਰਕੋਂਡਾ ਇਸ ਸਮੇਂ ਆਪਣੀ ਅਗਲੀ ਫਿਲਮ ਲਈ ਕਸ਼ਮੀਰ ਵਿੱਚ ਸ਼ੂਟਿੰਗ ਕਰ ਰਹੇ ਹਨ। ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਸਮੰਥਾ ਅਤੇ ਵਿਜੇ ਦੇਵਰਕੋਂਡਾ ਜ਼ਖਮੀ ਹੋ ਗਏ ਹਨ। ਇਹ ਹਾਦਸਾ ਕਸ਼ਮੀਰ 'ਚ ਸ਼ੂਟਿੰਗ ਦੌਰਾਨ ਵਾਪਰਿਆ।

image From instagram

ਅਦਾਕਾਰਾ ਸਮੰਥਾ ਰੂਥ ਪ੍ਰਭੂ ਇਨ੍ਹੀਂ ਦਿਨੀਂ ਵਿਜੇ ਦੇਵਰਕੋਂਡਾ ਨਾਲ ਸ਼ੂਟਿੰਗ ਕਰ ਰਹੀ ਹੈ। ਦੋਵੇਂ ਕਲਾਕਾਰ ਫਿਲਮ ਕੁਸ਼ੀ ਲਈ ਕਸ਼ਮੀਰ ਵਿੱਚ ਹਨ। ਸਮੰਥਾ ਨੇ ਉਥੋਂ ਦੀਆਂ ਕਈ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਫਿਲਮ 'ਚੋਂ ਆਪਣਾ ਲੁੱਕ ਵੀ ਦਿਖਾਇਆ।

ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਸਮੰਥਾ ਅਤੇ ਵਿਜੇ ਦੇਵਰਕੋਂਡਾ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਹਨ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਸਟੰਟ ਸੀਨ ਸ਼ੂਟ ਕਰ ਰਹੇ ਸੀ। ਦੋਹਾਂ ਨੂੰ ਕਾਫੀ ਸੱਟਾਂ ਲੱਗਿਆਂ ਹਨ। ਵਿਜੇ ਦੇਵਰਕੋਂਡਾ ਦੀ ਟੀਮ ਦੇ ਇਕ ਮੈਂਬਰ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

image From instagram

ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਵਿਜੇ ਅਤੇ ਸਮੰਥਾ ਇੱਕ ਐਕਸ਼ਨ ਸੀਨ ਕਰ ਰਹੇ ਸਨ, ਸਮੰਥਾ ਅਤੇ ਵਿਜੇ ਕਸ਼ਮੀਰ ਦੇ ਪਹਿਲਗਾਮ ਇਲਾਕੇ ਵਿੱਚ ਇੱਕ ਸਟੰਟ ਸੀਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਸੱਟਾਂ ਲੱਗੀਆਂ। ਦ੍ਰਿਸ਼ ਬਹੁਤ ਔਖਾ ਸੀ। ਦੋਵੇਂ ਅਦਾਕਾਰਾਂ ਨੇ ਲਿੱਧਰ ਨਦੀ ਦੇ ਦੋਵੇਂ ਕੰਢਿਆਂ 'ਤੇ ਬੰਨ੍ਹੀ ਰੱਸੀ 'ਤੇ ਗੱਡੀ ਚਲਾਉਣੀ ਸੀ ਪਰ ਬਦਕਿਸਮਤੀ ਨਾਲ ਉਨ੍ਹਾਂ ਦੀ ਗੱਡੀ ਡੂੰਘੇ ਪਾਣੀ 'ਚ ਡਿੱਗ ਗਈ ਅਤੇ ਦੋਹਾਂ ਦੀ ਪਿੱਠ 'ਤੇ ਸੱਟ ਲੱਗ ਗਈ। ਚਾਲਕ ਦਲ ਦੇ ਮੈਂਬਰ ਨੇ ਅੱਗੇ ਕਿਹਾ, 'ਉਨ੍ਹਾਂ ਨੂੰ ਉਸੇ ਦਿਨ ਮੁੱਢਲੀ ਸਹਾਇਤਾ ਲਈ ਲਿਜਾਇਆ ਗਿਆ ਸੀ।'

image From instagram

 

ਹੋਰ ਪੜ੍ਹੋ : ਇੰਟਰਨੈਸ਼ਨਲ ਐਵਾਰਡ ਨਾਲ ਸਨਮਾਨਿਤ ਹੋਏ ਨਵਾਜ਼ੂਦੀਨ ਸਿੱਦੀਕੀ, ਮੁੜ ਵਧਾਇਆ ਦੇਸ਼ ਦਾ ਮਾਣ

ਐਤਵਾਰ ਨੂੰ ਸਮੰਥਾ ਅਤੇ ਵਿਜੇ ਨੇ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਪਰ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਪਿੱਠ ਦਰਦ ਦੀ ਸ਼ਿਕਾਇਤ ਹੋਈ। ਦੋਵਾਂ ਅਦਾਕਾਰਾਂ ਨੂੰ ਹੋਟਲ ਲਿਜਾਇਆ ਗਿਆ ਜਿੱਥੇ ਫਿਜ਼ੀਓਥੈਰੇਪਿਸਟ ਨੂੰ ਬੁਲਾਇਆ ਗਿਆ।
ਜਿਵੇਂ ਹੀ ਸੈੱਟ 'ਤੇ ਇਹ ਹਾਦਸਾ ਹੋਇਆ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਣ ਲੱਗਿਆਂ। ਇਸ ਮਾਮਲੇ 'ਤੇ ਇਕ ਅਧਿਕਾਰਤ ਬਿਆਨ ਜਾਰੀ ਕਰ ਫਿਲਮ ਟੀਮ ਨੇ ਦੱਸਿਆ ਕਿ ਦੋਵੇਂ ਕਲਾਕਾਰ ਸੁਰੱਖਿਅਤ ਹਨ, ਤੇ ਉਹ ਪਹਿਲਾਂ ਨਾਲੋਂ ਠੀਕ ਹਨ।

ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਇਸ ਸਾਲ 23 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ ਫਿਲਮ ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ।

 

View this post on Instagram

 

A post shared by Vijay Deverakonda (@thedeverakonda)

You may also like