ਤਲਾਕ ਤੋਂ ਬਾਅਦ ਸਾਮੰਥਾ ਪ੍ਰਭੂ ਨੇ ਲਏ 250 ਕਰੋੜ ਰੁਪਏ? ਕੌਫੀ ਵਿਦ ਕਰਨ 'ਤੇ ਅਦਾਕਾਰਾ ਨੇ ਕੀਤਾ ਖੁਲਾਸਾ!

written by Lajwinder kaur | July 22, 2022

Samantha Prabhu Takes Rs 250 crore after divorce?: ਸਾਊਥ ਅਦਾਕਾਰਾ ਸਾਮੰਥਾ ਪ੍ਰਭੂ ਆਪਣੇ ਤਲਾਕ ਦੀਆਂ ਖਬਰਾਂ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਸੀ। ਇਸ ਦੇ ਨਾਲ ਹੀ ਇਕ ਵਾਰ ਫਿਰ ਸਾਮੰਥਾ ਦੇ ਤਲਾਕ ਅਤੇ ਗੁਜਾਰ ਭੱਤਾ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਜੀ ਹਾਂ ਅਦਾਕਾਰਾ ਜੋ ਕਿ ਕਰਨ ਜੌਹਰ ਦੇ ਮਸ਼ਹੂਰ ਚੈਟ ਸ਼ੋਅ ਕੋਫੀ ਵਿਦ ਕਰਨ ‘ਚ ਨਜ਼ਰ ਆਈ। ਸਾਮੰਥਾ ਨੇ 'ਕੌਫੀ ਵਿਦ ਕਰਨ' 'ਚ ਆਪਣਾ ਡੈਬਿਊ ਕੀਤਾ। ਅਦਾਕਾਰਾ ਅਕਸ਼ੈ ਕੁਮਾਰ ਨਾਲ ਸ਼ੋਅ 'ਚ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕੀਤੀ। ਹੋਸਟ ਕਰਨ ਜੌਹਰ ਨੇ ਸਾਮੰਥਾ ਨੂੰ ਉਸਦੇ ਤਲਾਕ ਬਾਰੇ ਕਈ ਸਵਾਲ ਪੁੱਛੇ।

ਹੋਰ ਪੜ੍ਹੋ : ਅਮਰਿੰਦਰ ਗਿੱਲ ਦੀ ਫ਼ਿਲਮ ‘ਛੱਲਾ ਮੁੜ ਕੇ ਨਹੀਂ ਆਇਆ’ ਦਾ ਨਵਾਂ ਪੋਸਟਰ ਆਇਆ ਸਾਹਮਣੇ, ਜਾਣੋ ਕਿਸ ਦਿਨ ਰਿਲੀਜ਼ ਹੋਵੇਗਾ ਟ੍ਰੇਲਰ

koffee with karan show samantha

ਸ਼ੋਅ 'ਚ ਕਰਨ ਜੌਹਰ ਨੇ ਸਾਮੰਥਾ ਪ੍ਰਭੂ ਨੂੰ ਪੁੱਛਿਆ, 'ਤੁਸੀਂ ਆਪਣੇ ਬਾਰੇ 'ਚ ਹੁਣ ਤੱਕ ਸਭ ਤੋਂ ਬੇਤੁਕੀ ਗੱਲ ਕੀ ਪੜ੍ਹੀ ਹੈ?' ਕਰਨ ਜੌਹਰ ਨੇ ਕਰਨ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ, 'ਮੈਂ 250 ਕਰੋੜ ਰੁਪਏ ਅਲੀਮਨੀ 'ਚ ਲਏ ਹਨ। ਮੈਂ ਰੋਜ਼ ਉੱਠਦੀ ਹਾਂ ਅਤੇ ਸੋਚਦੀ ਹਾਂ ਕਿ ਕਦੋਂ ਇਨਕਮ ਟੈਕਸ ਅਫਸਰ ਆਉਣਗੇ ਅਤੇ ਦੇਖਣਗੇ ਕਿ ਮੇਰੇ ਕੋਲ ਕੁਝ ਨਹੀਂ ਹੈ।

ਇਸ ਦੇ ਨਾਲ ਹੀ ਸਾਮੰਥਾ ਨੇ ਕਿਹਾ ਕਿ ਟ੍ਰੋਲਸ ਨੇ ਸਭ ਤੋਂ ਪਹਿਲਾਂ ਇਹ ਅਫਵਾਹ ਸ਼ੁਰੂ ਕੀਤੀ ਕਿ ਮੈਂ ਇੰਨੇ ਪੈਸੇ ਲਏ ਹਨ। ਫਿਰ ਉਸ ਤੋਂ ਬਾਅਦ ਉਨ੍ਹਾਂ ਨੇ ਕਹਾਣੀ ਬਣਾਈ ਕਿ ਜੇਕਰ ਮੈਂ ਪ੍ਰੀ-ਨੈਪ ਸਾਈਨ ਕਰ ਲਿਆ ਹੈ ਤਾਂ ਮੈਂ ਗੁਜਾਰਾ ਭੱਤਾ ਨਹੀਂ ਮੰਗ ਸਕਦੀ। ਇਹ ਮੇਰੇ ਲਈ ਸਭ ਤੋਂ ਖੂਬਸੂਰਤ ਸੀ।'

Samantha parbhu image

ਇੰਨਾ ਹੀ ਨਹੀਂ, ਕਰਨ ਜੌਹਰ ਨੇ ਸਮੰਥਾ ਪ੍ਰਭੂ ਤੋਂ ਅੱਗੇ ਸਵਾਲ ਕੀਤਾ ਕਿ ਤਲਾਕ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ। ਇਸ 'ਤੇ ਸਾਮੰਥਾ ਨੇ ਦੱਸਿਆ ਕਿ ਇਹ ਸਮਾਂ ਉਸ ਲਈ ਬਹੁਤ ਮੁਸ਼ਕਿਲ ਰਿਹਾ ਹੈ। ਪਰ ਹੁਣ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਤਾਕਤਵਰ ਹੋ ਗਈ ਹੈ।

samanthan image

ਇਸ ਦੇ ਨਾਲ ਹੀ ਜਦੋਂ ਕਰਨ ਨੇ ਸਾਮੰਥਾ ਨੂੰ ਉਸ ਦੇ ਸਾਬਕਾ ਪਤੀ ਨਾਗਾ ਚੈਤੰਨਿਆ ਬਾਰੇ ਸਵਾਲ ਪੁੱਛਿਆ, ਤਾਂ ਉਸ ਦੇ ਅਤੇ ਉਸ ਦੇ ਪਤੀ ਵਿਚਕਾਰ ਸਖ਼ਤ ਭਾਵਨਾਵਾਂ ਹਨ? ਜਿਸ 'ਤੇ ਸਾਮੰਥਾ ਨੇ ਕਿਹਾ ਕਿ ਜੇਕਰ ਇਸ ਦਾ ਮਤਲਬ ਹੈ ਕਿ ਅਸੀਂ ਇੱਕ ਕਮਰੇ 'ਚ ਇਕੱਠੇ ਹਾਂ ਤਾਂ ਤੁਹਾਨੂੰ ਤਿੱਖੀਆਂ ਚੀਜ਼ਾਂ ਨੂੰ ਛੁਪਾਉਣਾ ਹੋਵੇਗਾ, ਤਾਂ ਜਵਾਬ 'ਹਾਂ' ਹੈ। ਉਨ੍ਹਾਂ ਅੱਗੇ ਕਿਹਾ ਕਿ ਅਜੇ ਤੱਕ ਉਨ੍ਹਾਂ ਵਿਚਕਾਰ ਕੋਈ ਸਮਝੌਤਾ ਨਹੀਂ ਹੋਇਆ ਹੈ। ਪਰ ਉਸਨੂੰ ਪੂਰੀ ਉਮੀਦ ਹੈ ਕਿ ਭਵਿੱਖ ਵਿੱਚ ਵੀ ਸਭ ਠੀਕ ਹੋ ਜਾਵੇਗਾ।

 

You may also like